ਅਮਰਜੀਤ ਸਿੰਘ ਪੰਨੂ
Shamdo camp of Rajpura: ਰਾਜਪੁਰਾ ਦੇ ਪਿੰਡ ਸ਼ਾਮਦੂ ਕੈਂਪ ਵਿੱਚ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਵੱਡੀ ਸਮੱਸਿਆਂ ਤੋਂ ਗੁਜ਼ਰਨਾ ਪੈ ਰਿਹਾ ਹੈ। ਦੂਸ਼ਿਤ ਪਾਣੀ ਪੀਣ ਕਾਰਨ ਲਗਾਤਾਰ ਉਨ੍ਹਾਂ ਦੀ ਹਾਲਤ ਖਰਾਬ ਹੋ ਰਹੀ ਹੈ। ਇਸਦਾ ਮੁੱਖ ਕਾਰਨ ਪਿੰਡ ਦੇ ਆਲੇ-ਦੁਆਲੇ ਫੈਕਟਰੀਆਂ ਦਾ ਲੱਗਣਾ ਹੈ। ਦਰਅਸਲ, ਇਨ੍ਹਾਂ ਫੈਕਟਰੀਆਂ ਕਾਰਨ ਪੀਣ ਵਾਲਾ ਪਾਣੀ ਲਗਾਤਾਰ ਦੂਸ਼ਿਤ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਫੈਕਟਰੀ ਮਾਲਕਾਂ ਨੇ ਧਰਤੀ ਤੇ ਬੋਰ ਕਰਕੇ ਗੰਧਲੇ ਪਾਣੀ ਨੂੰ ਹੇਠਾਂ ਉਤਾਰ ਦਿੱਤਾ ਹੈ, ਜਿਸ ਕਾਰਨ ਪੀਣ ਵਾਲਾ ਪਾਣੀ ਦਾ ਪਤਨ ਹੋ ਰਿਹਾ ਹੈ।
ਇਸ ਪਿੰਡ ਦਾ ਪਾਣੀ ਦੂਸ਼ਿਤ ਹੋਣ ਕਾਰਨ ਬੀਤੇ ਦਿਨ ਤਲਗਾਤਾਰ 100 ਦੇ ਕਰੀਬ ਲੋਕਾਂ ਨੂੰ ਦਸਤ ਅਤੇ ਉਲਟੀਆਂ ਲੱਗ ਗਈਆਂ ਹਨ। ਸਿਵਲ ਹਸਪਤਾਲ ਜ਼ੇਰੇ ਇਲਾਜ ਲਈ ਦਰਜਨਾਂ ਲੋਕ ਮੌਜੂਦ ਹਨ। ਅੱਜ ਰਾਤ ਬਾਰਾਂ ਵਜੇ ਦੱਸ ਹੋਰ ਮਰੀਜ਼ ਇਸਦਾ ਸ਼ਿਕਾਰ ਹੋ ਗਏ।
ਕੁਕੂ ਵਾਸੀ ਸ਼ਾਮਦੂ ਕੈਂਪ ਨੇ ਦੱਸਿਆ ਰਾਤ ਬਾਰਾਂ ਵਜੇਂ ਤੋਂ ਬਾਅਦ ਦੱਸ ਪੰਦਰਾਂ ਦੇ ਕਰੀਬ ਬੱਚੇ, ਬਜ਼ੁਰਗ, ਨੌਜਵਾਨ ਦੂਸ਼ਿਤ ਪਾਣੀ ਪੀਣ ਨਾਲ ਦਸਤ ਨਾਲ ਪੀੜਤ ਹਨ। ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਇੱਥੇ ਪਹਿਲਾਂ ਵੀ ਕਾਫੀ ਮਰੀਜ਼ ਇਲਾਜ ਲਈ ਮੌਜੂ ਹਨ। ਜੱਗ ਇੰਦਰਪਾਲ ਸਿੰਘ, ਐਸ ਐਮ ਓ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਤੋਂ ਲਗਾਤਾਰ ਪਿੰਡ ਸ਼ਾਮਦੂ ਕੈਂਪ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਣੀ ਨੂੰ ਗਰਮ ਕਰਕੇ ਪੀਣ। ਤਾਂ ਜੋ ਇਸ ਬੀਮਾਰੀ ਨੂੰ ਜੜ ਤੋਂ ਪੁੱਟਿਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।