ਮਨੋਜ ਸ਼ਰਮਾ
ਪਟਿਆਲਾ - ਪਟਿਆਲਾ ਪੁਲਿਸ ਵੱਲੋਂ ਅੱਜ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਪਾਸੋਂ ਗ੍ਰਿਫ਼ਤਾਰੀ ਦੌਰਾਨ 5 ਪਿਸਟਲ 32 ਬੋਰ ਦੇ ਅਤੇ 12 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਦੱਸ ਦਈਏ ਕਿ ਨਾਭਾ ਜੇਲ੍ਹ ਦੇ ਵਿਚ ਬੰਦ ਰਾਜੀਵ ਰਾਜਾ ਗੈਂਗ ਦੇ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜੀਵ ਰਾਜਾ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਅਤੇ ਰਾਜੀਵ ਰਾਜਾ ਜੈਪਾਲ ਭੁੱਲਰ ਦੇ ਨਾਲ ਕਈ ਵਾਰਦਾਤਾਂ ਦੇ ਵਿੱਚ ਸ਼ਾਮਿਲ ਵੀ ਸੀ ਅਤੇ ਕਈ ਮੁਕੱਦਮੇ ਵੀ ਦਰਜ ਹਨ ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਰਾਜੀਵ ਰਾਜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਉੱਪਰ 34 ਤੋਂ ਵੱਧ ਮੁਕੱਦਮੇ ਦਰਜ ਹਨ ਜਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arrest, Gangsters, Patiala, Punjab Police