Home /News /punjab /

ਪਟਿਆਲਾ ਪੁਲਿਸ ਵੱਲੋਂ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰ ਕਾਬੂ

ਪਟਿਆਲਾ ਪੁਲਿਸ ਵੱਲੋਂ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰ ਕਾਬੂ

ਪਟਿਆਲਾ ਪੁਲਿਸ ਵੱਲੋਂ 6 ਪਿਸਤੌਲ ਸਮੇਤ ਚਾਰ ਗੈਂਗਸਟਰ ਕਾਬੂ

ਪਟਿਆਲਾ ਪੁਲਿਸ ਵੱਲੋਂ 6 ਪਿਸਤੌਲ ਸਮੇਤ ਚਾਰ ਗੈਂਗਸਟਰ ਕਾਬੂ

  • Share this:

ਮਨੋਜ ਸ਼ਰਮਾ

ਪਟਿਆਲਾ ਪੁਲਿਸ ਨੇ 6 ਪਿਸਤੌਲਾਂ ਸਮੇਤ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਵਰੁਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਖਿਲਾਫ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਇਕ ਸਪੈਸ਼ਲ ਅਪਰੇਸ਼ਨ ਦੌਰਾਨ ਦੋ ਵੱਖ-ਵੱਖ ਕੇਸਾਂ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਬਰਾਮਦ ਕੀਤੇ ਗਏ ਹਨ।

ਇਸ ਸਪੈਸ਼ਲ ਅਪਰੇਸ਼ਨ ਦੌਰਾਨ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੇਠ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 04 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ।

ਇਸ ਤੋਂ ਇਲਾਵਾ ਇਕ ਵੱਖਰੇ ਕੇਸ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 02 ਪਿਸਟਲ 315 ਬੋਰ ਬਰਾਮਦ ਕੀਤੇ ਗਏ ਜਿਨ੍ਹਾਂ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਉਤੇ ਮਿਤੀ 26.11.2022 ਨੂੰ ਟੀ-ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਪਟਿਆਲਾ ਰੋਡ ਉਤੇ ਸਕੋਡਾ ਕਾਰ ਨੰਬਰੀ PB11DA-2722 ਵਿੱਚ ਸਵਾਰ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਪਰਾੜ੍ਹ ਥਾਣਾ ਜੁਲਕਾ ਅਤੇ ਗੁਰਵਿੰਦਰ ਸਿੰਘ ਉਰਫ ਸੁੰਦਰ ਪੁੱਤਰ ਦਰਸਨ ਰਾਮ ਵਾਸੀ ਪਿੰਡ ਪਸਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 04 ਪਿਸਟਲ 32 ਬੋਰ ਸਮੇਤ 20 ਰੋਦ ਬਰਾਮਦ ਕੀਤੇ ਗਏ।

ਅਪਰਾਧਿਕ ਪਿਛੋਕੜ ਗੈਂਗ ਤੇ ਹੋਰ ਜਾਣਕਾਰੀ : ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਥਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੁੰਦਰ ਇਹ ਦੋਵੇਂ ਕਵਰ ਰਣਦੀਪ ਸਿੰਘ ਉਰਫ ਐਸ.ਕੇ. ਖਰੋੜ ਦੇ ਐਂਟੀ ਗਰੁੱਪ ਦੇ ਮੁੱਖ ਸਰਗਣੇ ਹਨ। ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ, ਹਰਵਿੰਦਰ ਸਿੰਘ ਹਿੰਦਾ ਦਾ ਕੇਸਵਾਲ ਰਿਹਾ ਹੈ। ਇਸ ਗਿਰੋਹ ਦੇ ਮੈਂਬਰਾਂ ਨੂੰ ਵੀ ਅਸਲੇ ਸਮੇਤ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

ਇਨ੍ਹਾਂ ਦੋਵੇਂ ਅਪਰਾਧਿਕ ਗਰੁੱਪਾਂ ਵਿੱਚਕਾਰ ਕਤਲ, ਇਰਾਦਾ ਕਤਲ ਆਦਿ ਦੇ ਜਿਲ੍ਹਾ ਪਟਿਆਲਾ ਦੇ ਵੱਖ-2 ਥਾਣਿਆਂ ਵਿੱਚ 09 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਇਕ ਹੋਰ ਮੁਕੱਦਮਾ ਨੰਬਰ 107 ਮਿਤੀ 26.11.2022 ਅ/ਧ 25/54/59 ਅਸਲਾ ਐਕਟ ਥਾਣਾ ਸਨੋਰ ਵਿੱਚ ਦੋਸ਼ੀ ਸ਼ਮਸ਼ਾਦ ਅਲੀ ਉਰਫ ਬਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ ਸਾਹਿਬ ਅਤੇ ਅਰਮਨ ਅਲੀ ਪੁੱਤਰ ਅਰਫ ਅਲੀ ਵਾਸੀ ਗਲੀ ਨੰਬਰ 09 ਆਦਰਸ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 26.11.2022 ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿਚੋਂ 2 ਪਿਸਟਲ 315 ਬੋਰ ਸਮੇਤ 6 ਰੋਦ ਸ਼ਰਮਦ ਕੀਤੇ ਗਏ ਹਨ

Published by:Gurwinder Singh
First published:

Tags: Crime, Crime news, Punjab Police