• Home
 • »
 • News
 • »
 • punjab
 • »
 • PATIALA POLICE ARRESTED SFJ SUPPORTERS TWO PERSONS INCLUDING A WOMAN WITH PRO KHALISTAN MATERIAL

Patiala : ਖਾਲਿਸਤਾਨ ਪੱਖੀ ਸਮੱਗਰੀ ਸਮੇਤ ਔਰਤ ਸਮੇਤ ਦੋ ਜਾਣੇ ਕੀਤੇ ਗ੍ਰਿਫ਼ਤਾਰ..

Patiala police arrested SFJ Supporters : ਪਟਿਆਲਾ ਪੁਲਿਸ ਵੱਲੋਂ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵਿਰੁੱਧ SFJ (Sikhs For Justice) ਲਈ ਪ੍ਰਚਾਰ ਕਰਨ ਵਾਲੇ ਗਿਰੋਹ ਦੇ 03 ਮੈਂਬਰ ਪ੍ਰਚਾਰ ਸਮੱਗਰੀ ਸਮੇਤ ਗ੍ਰਿਫਤਾਰ।

ਪਟਿਆਲਾ ਦੇ ਐਸਐਸਪੀ ਨੇ ਹਰਚਰਨ ਸਿੰਘ ਭੁੱਲਰ ਗ੍ਰਿਫਤਾਰ ਕੀਤੇ ਖਾਲਿਸਤਾਨ ਪੱਖੀ ਵਿਅਕਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ।

 • Share this:
  ਮਨੋਜ ਸ਼ਰਮਾ

  ਪਟਿਆਲਾ : ਅੱਜ ਪੁਲਿਸ ਲਾਈਨ ਪਟਿਆਲਾ ਦੇ ਵਿੱਚ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਅਗਾਮੀ ਚੋਣਾਂ ਦੇ ਮੱਦੇਨਜਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋ ਮਿਤੀ 26.12.2021 ਨੂੰ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਹੋਰ ਸਰਵਜਨਕ ਥਾਵਾਂ ਤੇ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲਈ ਵੋਟਿੰਗ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸ਼ਨ ਫਾਰਮ ਵੰਡ ਰਹੇ ਦੋ ਵਿਅਕਤੀਆਂ ਨੂੰ ਸਮੇਤ ਇੱਕ ਔਰਤ ਦੇ ਭਾਰੀ ਮਾਤਰਾ ਵਿੱਚ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਹੈ।

  ਭੁੱਲਰ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਕਿ ਸ਼੍ਰੀ ਗੁਰਬੰਸ ਸਿੰਘ ਐੱਸ ਪੀ.ਪੀ. ਐਸ. ਉਪ ਕਪਤਾਨ ਪੁਲਿਸ, ਸਰਕਲ ਰਾਜਪੁਰਾ ਦੀ ਅਗਵਾਈ ਹੇਠ ਇੰਸਪੈਕਟਰ ਤੇਜਿੰਦਰ ਸਿੰਘ ਮੁੱਖ ਅਫਸਰ ਥਾਣਾ ਬਹੁਤ ਵੱਲੋਂ ਸਮੇਤ ਪੁਲਿਸ ਪਾਰਟੀ ਨੇੜੇ ਬੰਨੇ ਮਾਈ ਮੰਦਿਰ ਮੇਨ ਰੋਡ ਬਠਿੰਡ ਨੇੜੇ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ 1) ਜਗਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਦਰਗਾਪੁਰ ਜਿਲ੍ਹਾ ਗੁਰਦਾਸਪੁਰ ਹਾਲ ਅਬਾਦ ਫਲੈਟ ਨੰਬਰ 1820/5 ਬਲਾਕ ਨੰਬਰ 05 ਹਾਊਸਫੈਡ ਸੋਸਾਇਟੀ ਬਠਿੰਡਾ 2) ਰਵਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਪਿੰਡ ਜੱਸੜਾ ਥਾਣਾ ਮੰਡੀ ਗੋਬਿੰਦਗੜ੍ਹ ਜਿਲਾ ਫਤਿਹਗੜ੍ਹ ਸਾਹਿਬ ਖਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ।  ਵੱਖ ਵੱਖ ਧਾਰਮਿਕ ਸਥਾਨਾਂ ਅਤੇ ਹੋਰ ਸਰਵਜਨਕ ਥਾਵਾਂ ਤੇ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲਈ ਵੋਟਿੰਗ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸਨ ਫਾਰਮ ਵੰਡ ਰਹੇ ਹਨ।ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਤੇ ਖਾਲਿਸਤਾਨ ਜਿੰਦਾਬਾਦ ਅਤੇ ਅਜਾਦੀ ਦਾ ਇੱਕੋ ਹੱਲ ਖਾਲਿਸਤਾਨ ਆਦਿ ਨਾਅਰੇ ਲਿਖ ਰਹੇ ਹਨ ਅਤੇ ਪੋਸਟਰ ਚਿਪਕਾ ਰਹੇ ਹਨ।

  ਇਹਨਾ ਨੂੰ ਇਹ ਪੋਸਟਰ ਹੋਰ ਪ੍ਰਿੰਟਿੰਗ ਸਮੱਗਰੀ ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਪਤਨੀ ਕੁਲਦੀਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਦਰਗਾਪੁਰ ਹਾਲ ਅਬਾਦ ਫਲੈਟ ਨੰਬਰ 182015 ਬਲਾਕ ਨੰਬਰ 05 ਹਾਊਸਫੈਡ ਸੋਸਾਇਟੀ ਬਨੂੰੜ ਮੁਹੱਈਆ ਕਰਵਾ ਰਹੀ ਹੈ। ਜਿਸ ਤੇ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 144 ਮਿਤੀ 26-12-2021 ਅਧੀਨ ਧਾਰਾ 1534,505 (2),505 (3),120B IPC ਥਾਣਾ ਬਨੂੜ ਦਰਜ ਕਰਾਕੇ ਨਾਕਾ ਬੰਦੀ ਕਰਕੇ ਦੋਸ਼ੀਆਨ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਬੱਸ ਸਟੈਂਡ ਬਨੂੰੜ ਨੇੜੇ ਤੋਂ ਗ੍ਰਿਫਤਾਰ ਕੀਤਾ ਅਤੇ ਦੋਸ਼ੀਆ ਦੇ ਕਬਜਾ ਵਿੱਚੋਂ ਭਾਰੀ ਮਾਤਰਾ ਵਿੱਚ ਪ੍ਰਿੰਟ ਅਤੇ ਹੋਰ ਪ੍ਰਚਾਰ ਸਮੱਗਰੀ ਤੀਜੀ ਦੋਸਣ ਜਸਵੀਰ ਕੌਰ ਦੋਸੀਆਨ ਉਕਤਾਨ ਰਿਫਰੈਂਡਮ ਵੋਟਿੰਗ ਫਾਰਮ ਲਈ ਪੁਰਾਣਾ ਸੇਲ ਟੈਕਸ ਬੈਰੀਅਰ ਖੜੀ ਸੀ ਗ੍ਰਿਫਤਾਰ ਕਰਕੇ ਉਸ ਕੋਲੋ ਸਮੱਗਰੀ ਬਰਾਮਦ ਕੀਤੀ।  ਭੁੱਲਰ ਹੋਰ ਜਾਣਕਾਰੀ ਦਿੰਦਿਆ ਦੱਸਿਆ ਦੋਸ਼ੀਆਨ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਈ ਹੈ ਇਸ ਗਿਰੋਹ ਦੀ ਸਰਗਣਾ ਜਸਵੀਰ ਕੌਰ ਉਕਤ ਹੈ, ਜਿਸ ਪਤੀ ਕੁਲਦੀਪ ਜੋ ਪੰਜਾਬ ਰੋਡਵੇਜ ਚੰਡੀਗੜ੍ਹ ਵਿਖੇ ਸੁਪਰਡੈਂਟ ਦੀ ਨੌਕਰੀ ਕਰਦਾ ਹੈ। ਦਾ ਪਿਛੋਕੜ ਜਿਲਾ ਨਾਲ ਕਿ ਕਰੀਬ 12-13 ਸਾਲ ਪਹਿਲਾਂ ਉਥੋਂ ਸਿਫਟ ਹੋ ਕੇ ਇੱਥੇ ਗਏ ਸੀ।ਕੁਲਦੀਪ ਸਿੰਘ ਅਖੰਡ ਜਥੇ ਸੇਵਾ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਸੀ, ਜਿਥੇ ਦੋਸੀ ਰਵਿੰਦਰ ਸਿੰਘ ਵੀ ਸੇਵਾ ਕਰਦਾ ਸੀ।ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਵਿੱਚਕਾਰ ਵਿਚਾਰ ਮਿਲਣ ਕਰਕੇ ਦੋਸਤੀ ਹੋ ਗਈ ਅਤੇ ਦੋਵੇਂ ਹੀ ਇਸ ਗੈਰਕਾਨੂੰਨੀ ਗਤੀਵਿਧੀਆਂ ਚ ਸਰਗਰਮ ਹੋ ਗਏ ਸਨ।  ਦੋਸਣ ਜਸਵੀਰ ਕੌਰ ਦਾ ਪਰਿਵਾਰਿਕ ਪਿਛੋਕੜ ਵੀ ਅੱਤਵਾਦ ਨਾਲ ਜੁੜਿਆ ਹੈ। ਜਸਵੀਰ ਕੌਰ ਦਾ ਜੇਠ ਮਨਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਦਰਗਾਪੁਰ ਜਿਲਾ ਅੱਤਵਾਦ ਦੇ ਅੱਤਵਾਦੀ ਜਥੇਬੰਦੀ ਬੱਬਰ ਇੰਟਰਨੈਸ਼ਨਲ (ਸੁਖਦੇਵ ਬੱਬਰ ਗਰੁੱਪ ਏਰੀਆ ਰਿਹਾ ਹੈ ਅਤੇ ਅੱਤਵਾਦ ਦੌਰਾਨ ਮਾਰਿਆ ਸੀ। ਜਸਵੀਰ ਕੌਰ ਹੁਣ ਪੁੱਤਰ ਅਤੇ ਹੋਰ ਲੋਕਾਂ ਨੂੰ ਭਾਰਤ ਦੇਸ਼ ਪ੍ਰਭੂਸੱਤਾ ਏਕਤਾ ਅਤੇ ਅਖੰਡਤਾ ਖਿਲਾਫ ਕੰਮ  ਕਰਨ  ਦੇ ਲਈ ਕੰਮ ਕਰ ਰਹੀ ਸੀ।
  Published by:Sukhwinder Singh
  First published: