ਪਟਿਆਲਾ ਪੁਲਿਸ ਵੱਲੋਂ ਲੱਖਾਂ ਦੀ ਠੱਗੀ ਕਰਨ ਵਾਲਾ ਗਰੋਹ ਅਸਲੇ ਸਮੇਤ ਕਾਬੂ

News18 Punjabi | News18 Punjab
Updated: June 14, 2021, 8:39 PM IST
share image
ਪਟਿਆਲਾ ਪੁਲਿਸ ਵੱਲੋਂ ਲੱਖਾਂ ਦੀ ਠੱਗੀ ਕਰਨ ਵਾਲਾ ਗਰੋਹ ਅਸਲੇ ਸਮੇਤ ਕਾਬੂ
ਪਟਿਆਲਾ ਪੁਲਿਸ ਵੱਲੋਂ ਲੱਖਾਂ ਦੀ ਠੱਗੀ ਕਰਨ ਵਾਲਾ ਗਰੋਹ ਅਸਲੇ ਸਮੇਤ ਕਾਬੂ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ 

ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 5 ਲੁਟੇਰਿਆਂ ਨੂੰ ਹਥਿਆਰਾਂ ਅਤੇ ਪੈਸਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਹਰਿਆਣਾ ਪੁਲਿਸ ਦੀ ਵਰਦੀ ਅਤੇ ਉਨ੍ਹਾਂ ਦੁਆਰਾ ਵਰਤੇ ਜਾਣ ਵਾਲੇ ਮਾਸਕ ਵੀ ਬਰਾਮਦ ਕੀਤੇ ਗਏ ਹਨ।

ਸਾਰੇ ਮਾਮਲੇ ਦਾ ਖੁਲਾਸਾ ਪਟਿਆਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਨੇ ਕੀਤਾ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਲੁਟੇਰੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਹਲਕਾ ਵਿੱਚ 9 ਮਈ ਨੂੰ ਵਾਰਦਾਤ ਕਰ ਕੇ ਗਏ ਸਨ ਜਿੱਥੋਂ ਇੱਕ ਵਿਅਕਤੀ ਨੂੰ ਇਨ੍ਹਾਂ ਨੇ ਝੂਠਾ ਲਾਅਰਾ ਲਾ ਕੇ ਉਸ ਪਾਸੋਂ 3 ਲੱਖ ਰੁਪਏ ਲੈ ਲਏ ਸਨ ਅਤੇ ਹਰਿਆਣਾ ਪੁਲਿਸ ਦੀ ਵਰਦੀ ਪਾ ਕੇ ਉਸ ਨਾਲ ਧੋਖਾਧੜੀ ਕੀਤੀ ਸੀ।
ਫਿਲਹਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 3 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਕ 12 ਬੋਰ ਦਾ ਰਿਵਾਲਵਰ, 1 ਰਿਵਾਲਵਰ ਤੇ ਨਾਲ ਹੀ ਇਨ੍ਹਾਂ ਦੁਆਰਾ ਇਸ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਉਪਰ ਪਹਿਲਾਂ ਵੀ 53 ਮਾਮਲੇ ਦਰਜ ਹਨ।
Published by: Gurwinder Singh
First published: June 14, 2021, 8:38 PM IST
ਹੋਰ ਪੜ੍ਹੋ
ਅਗਲੀ ਖ਼ਬਰ