Home /News /punjab /

ਆਪ ਵਰਕਰਾਂ ਨੇ ਸ਼ਹਿਰੀ ਪ੍ਰਧਾਨ ਦੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਟਾਹਲੀ ਵਾਲਾ ਚੌਕ ਘੇਰਿਆ, ਵਿਧਾਇਕ ਕੰਬੋਜ 'ਤੇ ਲਾਏ ਦੋਸ਼

ਆਪ ਵਰਕਰਾਂ ਨੇ ਸ਼ਹਿਰੀ ਪ੍ਰਧਾਨ ਦੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਟਾਹਲੀ ਵਾਲਾ ਚੌਕ ਘੇਰਿਆ, ਵਿਧਾਇਕ ਕੰਬੋਜ 'ਤੇ ਲਾਏ ਦੋਸ਼

ਆਪ ਵਰਕਰਾਂ ਨੇ ਸ਼ਹਿਰੀ ਪ੍ਰਧਾਨ ਦੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਟਾਹਲੀ ਵਾਲਾ ਚੌਕ ਘੇਰਿਆ, ਵਿਧਾਇਕ ਕੰਬੋਜ 'ਤੇ ਲਾਏ ਦੋਸ਼

ਆਪ ਵਰਕਰਾਂ ਨੇ ਸ਼ਹਿਰੀ ਪ੍ਰਧਾਨ ਦੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਟਾਹਲੀ ਵਾਲਾ ਚੌਕ ਘੇਰਿਆ, ਵਿਧਾਇਕ ਕੰਬੋਜ 'ਤੇ ਲਾਏ ਦੋਸ਼

ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੇ ਆਪ ਪਾਰਟੀ ਨੇ ਦਿੱਤਾ ਧਰਨਾ

 • Share this:
  ਅਮਰਜੀਤ ਸਿੰਘ ਪੰਨੂ, ਰਾਜਪੁਰਾ

  ਰਾਜਪੁਰਾ ਵਿੱਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਟਾਹਲੀ ਵਾਲਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੈਂਕੜੇ ਵਰਕਰਾਂ ਵੱਲੋਂ ਆਪ ਆਗੂ ਨੀਨਾ ਮਿੱਤਲ ਦੀ ਅਗਵਾਈ ਹੇਠ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।

  ਰੋਸ ਧਰਨੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਬੀਤੀ ਰਾਤ ਪਾਰਟੀ ਦੇ ਸ਼ਹਿਰੀ ਪ੍ਰਧਾਨ ਦਿਨੇਸ਼ ਮਹਿਮਾ 'ਤੇ ਕਾਤਲਾਨਾ ਹਮਲੇ ਦੇ ਦੋਸ਼ੀਆਂ ਦੀ ਤੁੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਆਪ ਆਗੂਆਂ ਵੱਲੋਂ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਕੰਬੋਜ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੱਡੀ ਗਿਣਤੀ ਵਰਕਰਾਂ ਨੂੰ ਪੁੱਜੇ ਵੇਖ ਰਾਜਪੁਰਾ ਦੇ ਨਵੇਂ ਡੀਐਸਪੀ ਗੁਰਬੰਸ ਸਿੰਘ ਬੈਂਸ ਵੀ ਮੌਕੇ 'ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਆਪ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਧਰਨਾ ਚੁਕਿਆ ਗਿਆ।

  ਇਸ ਮੌਕੇ ਗੱਲਬਾਤ ਕਰਦਿਆਂ ਸਮਾਣਾ ਹਲਕੇ ਦੇ ਇੰਚਾਰਜ ਚੇਤਨ ਸਿੰਘ ਜੋੜਾ ਮਾਜਰਾ ਅਤੇ ਆਪ ਆਗੂਆਂ ਨੀਨਾ ਮਿੱਤਲ ਤੇ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਹਮਲਾ ਕਾਂਗਰਸੀ ਵਿਧਾਇਕ ਦੀ ਸ਼ਹਿ 'ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਆਵਾਰਾ ਜਾਨਵਰਾਂ ਨੂੰ ਫੜਨ ਲਈ ਨਗਰ ਕੌਂਸਲ ਰਾਜਪੁਰਾ ਅੱਗੇ ਧਰਨਾ ਲਗਾਇਆ ਗਿਆ ਸੀ। ਬੀਤੀ ਰਾਤ ਰਾਜਪੁਰਾ ਦੇ ਇੰਸਪੈਕਟਰ ਵਿਕਾਸ ਚੌਧਰੀ ਦਾ ਸਾਨੂੰ ਫੋਨ ਆਇਆ ਸੀ ਕਿ ਪੁਰਾਣਾ ਰਾਜਪੁਰਾ ਦੇ ਡੰਗਰ ਅਵਾਰਾ ਜਾਨਵਰ ਫੜੇ ਜਾ ਰਹੇ ਹਨ ਤਾਂ ਦਿਨੇਸ਼ ਮਹਿਤਾ ਸਾਥੀਆਂ ਸਮੇਤ ਉੱਥੇ ਪਹੁੰਚੇ, ਜਿਸ ਦੌਰਾਨ ਇੱਕ ਗੁੰਡੇ ਅਨਸਰ ਨੇ ਵਰਕਰਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਕਿਰਪਾਨ ਵੱਜਣ ਕਾਰਨ ਸੱਜੀ ਬਾਂਹ ਦੀਆਂ ਨਸਾਂ ਕੱਟੀਆਂ ਗਈਆਂ ਹਨ ਅਤੇ ਰਾਜਪੁਰਾ ਤੋਂ ਰੈਫਰ ਕੀਤਾ ਗਿਆ ਹੈ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ।

  ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜੇਕਰ ਛੇਤੀ ਹੀ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਰੋਸ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

  ਉਧਰ, ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਆਮ ਪਾਰਟੀ ਦੇ ਪਰ ਗਰੁੱਪ ਜਿਸ ਵੀ ਵਿਅਕਤੀ ਨੇ ਹਮਲਾ ਕੀਤਾ ਹੈ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
  Published by:Krishan Sharma
  First published:

  Tags: Aam Aadmi Party, AAP, AAP Punjab, Attack, Patiala, Protest, Punjab, Punjab government, Punjab Police, Rajpura

  ਅਗਲੀ ਖਬਰ