Home /News /punjab /

ਰਾਜਪੁਰਾ 'ਚ ਧੂਮ ਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਰਾਜਪੁਰਾ 'ਚ ਧੂਮ ਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਰਾਜਪੁਰਾ 'ਚ ਧੂਮ ਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਰਾਜਪੁਰਾ 'ਚ ਧੂਮ ਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਰਾਜਪੁਰਾ  ਪੰਦਰਾਂ ਅਗਸਤ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

 • Share this:
  ਅਮਰਜੀਤ ਸਿੰਘ ਪੰਨੂੰ

  ਰਾਜਪੁਰਾ: ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ। ਝੰਡਾ ਲਹਿਰਾਉਣ ਦੀ ਰਸਮ ਖੁਸ਼ਦਿਲ ਸਿੰਘ ਸੰਧੂ ਪੀਸੀਐਸ ਉਪਮੰਡਲ ਮੰਡਲ ਮਜਿਸਟ੍ਰੇਟ ਰਾਜਪੁਰਾ ਵੱਲੋਂ ਕੀਤੀ ਗਈ  ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਸ਼ੁਭ ਅਫਸਰ 'ਤੇ ਵਧਾਈ ਦਿੱਤੀ ਗਈ। ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਰਾਜਪੁਰਾ ਦੇ ਡੀਐੱਸਪੀ ਗੁਰਬੰਸ ਸਿੰਘ ਬੈਂਸ, ਰਮਨਦੀਪ ਕੌਰ ਤਹਿਸੀਲਦਾਰ ਰਾਜਪੁਰਾ ਵੱਲੋਂ ਵੀ ਝੰਡੇ ਨੂੰ ਸਲਾਮੀ ਦਿੱਤੀ ਗਈ। ਪੰਜਾਬ ਪੁਲਿਸ ਵੱਲੋਂ ਵੀ ਝੰਡੇ ਨੂੰ ਸਲਾਮੀ ਦਿੱਤੀ ਗਈ।

  ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਮਨਦੀਪ ਸਿੰਘ ਹਾਜ਼ਰ ਸਨ ਅਤੇ ਕੋਰਟ ਕੰਪਲੈਕਸ ਤੋਂ ਜੱਜ ਸਾਹਿਬਾਨ ਵੀ ਇਸ ਆਜ਼ਾਦੀ ਦਿਵਸ ਦਿਹਾੜੇ ਸ਼ਾਮਿਲ ਹੋਏ ਸਨ। ਐੱਸਡੀਐਮ ਰਾਜਪੁਰਾ ਵੱਲੋਂ ਰਾਸ਼ਟਰ ਦੇ ਨਾਮ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਐਸਡੀਐਮ ਰਾਜਪੁਰਾ ਨੂੰ ਰਮਨਦੀਪ ਕੌਰ ਮੈਡਮ ਤਹਿਸੀਲਦਾਰ ਰਾਜਪੁਰਾ ਵੱਲੋਂ ਸਨਮਾਨ ਚਿੰਨ ਦਿੱਤਾ ਗਿਆ। ਐਸਡੀਐਮ ਰਾਜਪੁਰਾ ਦੀ ਪਤਨੀ ਨੂੰ ਵੀ ਰਮਨਦੀਪ ਕੌਰ ਤਹਿਸੀਲਦਾਰ ਰਾਜਪੁਰਾ ਨੇ ਛਾਲ ਦੁਸ਼ਾਲਾ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਜਪੁਰਾ ਦੇ ਨਗਰ ਕੌਂਸਲ ਦੇ ਪ੍ਰਧਾਨ  ਨਰਿੰਦਰ ਸ਼ਾਸਤਰੀ ਵੀ ਹਾਜ਼ਰ ਸਨ।

  ਖੁਸ਼ਦਿਲ ਸਿੰਘ ਸੰਧੂ ਉਪ ਮੰਡਲ ਮੈਜਿਸਟ੍ਰੇਟ ਰਾਜਪੁਰਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ  ਵਧਾਈਆਂ ਦਿੱਤੀਆਂ।
  Published by:Krishan Sharma
  First published:

  Tags: Independence day, Independence Day 2021, Patiala, Rajpura

  ਅਗਲੀ ਖਬਰ