ਨਾਭਾ ਜੇਲ 'ਚ ਬੰਦ ਕੈਦੀਆਂ ਨੇ ਬਣਾਈ ਭਾਰਤ ਸਰਕਾਰ ਦੀ ਫਰਜ਼ੀ ਵੈਬਸਾਈਟ, ਇੰਝ ਹੋਇਆ ਖੁਲਾਸਾ

News18 Punjabi | News18 Punjab
Updated: July 15, 2021, 5:20 PM IST
share image
ਨਾਭਾ ਜੇਲ 'ਚ ਬੰਦ ਕੈਦੀਆਂ ਨੇ ਬਣਾਈ ਭਾਰਤ ਸਰਕਾਰ ਦੀ ਫਰਜ਼ੀ ਵੈਬਸਾਈਟ, ਇੰਝ ਹੋਇਆ ਖੁਲਾਸਾ
ਨਾਭਾ ਜੇਲ 'ਚ ਬੰਦ ਕੈਦੀਆਂ ਨੇ ਬਣਾਈ ਭਾਰਤ ਸਰਕਾਰ ਦੀ ਫਰਜ਼ੀ ਵੈਬਸਾਈਟ, ਇੰਝ ਹੋਇਆ ਖੁਲਾਸਾ

  • Share this:
  • Facebook share img
  • Twitter share img
  • Linkedin share img
Bhupinder Singh

ਪੰਜਾਬ ਦੀ ਅਤਿ ਸੁਰੱਖਿਅਤ ਜੇਲਾਂ ਵਿਚ ਹੋ ਜਾਣੀ ਜਾਂਦੀ ਹੈ, ਨਾਭਾ ਮੈਕਸੀਮਮ ਸਕਿਓਰਿਟੀ ਜੇਲ ਹਰ ਸਮੇਂ ਚਰਚਾ ਵਿਚ ਬਣੀ ਰਹਿੰਦੀ ਹੈ। ਜੇਲ੍ਹ ਵਿੱਚ ਬੰਦ ਹਾਈ ਸਿਕਿਓਰਿਟੀ ਸੈੱਲ ਦੇ ਕੈਦੀ ਅਤੇ ਹਵਾਲਾਤੀ ਦੇ ਵੱਲੋਂ ਭਾਰਤ ਸਰਕਾਰ ਦੇ ਨਾਮ ਤੇ ਜਾਅਲੀ ਵੈੱਬਸਾਈਟ ਚਲਾ ਰਹੇ ਸਨ। ਸਿਰਫ ਇਹ ਹੀ ਨਹੀਂ, ਇਸ ਵੈਬਸਾਈਟ ਨੂੰ ਚਲਾਉਣ ਵਾਲਾ ਕੋਈ ਹੋਰ ਨਹੀਂ, ਬਲਕਿ ਜੇਲ੍ਹ ਵਿੱਚ ਬੰਦ ਸ਼ਾਤਰ ਅਪਰਾਧੀ ਹਨ, ਜਿਨ੍ਹਾਂ ਨੂੰ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਨਵੰਬਰ, 2016 ਵਿਚ ਨਾਭਾ ਜੇਲ 'ਤੇ 15 ਹਮਲਾਵਰਾਂ ਨੇ ਹਮਲਾ ਕੀਤਾ ਸੀ ਅਤੇ 6 ਕੈਦੀ ਇਥੋਂ ਫਰਾਰ ਹੋ ਗਏ ਸਨ।ਪੁਲੀਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

ਇਨ੍ਹਾਂ ਦੀ ਪਛਾਣ ਕੁਰੂਕਸ਼ੇਤਰ ਦੇ ਵਸਨੀਕ ਅਮਨ ਉਰਫ ਅਰਮਾਨ ਅਤੇ ਲੁਧਿਆਣਾ ਦੇ ਵਸਨੀਕ ਸੁਨੀਲ ਕਾਲੜਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਇਸ ਸਮੇਂ ਨਾਭਾ ਜੇਲ੍ਹ ਵਿੱਚ ਹਾਈ ਸਿਕਿਓਰਿਟੀ ਸੈੱਲ ਵਿੱਚ ਕੈਦ ਹਨ। ਦੋਵਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਦੋਵਾਂ ਦੇ ਖਿਲਾਫ ਧੋਖਾਧੜੀ ਦੇ ਕਈ ਕੇਸ ਦਰਜ ਹਨ। ਮੁਲਜ਼ਮ ਅਮਨ ਦੀ ਸੁਣਵਾਈ ਅਜੇ ਜਾਰੀ ਹੈ ਜਦੋਂ ਕਿ ਸੁਨੀਲ ਕਾਲੜਾ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।ਦੋਵਾਂ ਨੇ sdrfindia.org ਦੇ ਡੋਮੇਨ ਤੋਂ ਐਸਡੀਆਰਐਫ ਦੇ ਨਾਮ ਤੇ ਇੱਕ ਜਾਅਲੀ ਵੈਬਸਾਈਟ ਬਣਾਈ ਅਤੇ ਲੋਕਾਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ। ਇਸ ਵੈਬਸਾਈਟ ਨੂੰ ਸਰਕਾਰੀ ਵੈਬਸਾਈਟ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਵੈਬਸਾਈਟ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਪੰਜਾਬ ਪੁਲਿਸ ਦੇ ਅਨੁਸਾਰ ਦੋਵੇਂ ਐਸ ਡੀ ਆਰ ਐਫ ਵਿੱਚ ਨੌਕਰੀ ਮਿਲਣ ਦੇ ਨਾਮ ਤੇ ਨਿਰਦੋਸ਼ ਲੋਕਾਂ ਤੋਂ ਪੈਸੇ ਵਸੂਲਣਾ ਚਾਹੁੰਦੇ ਸਨ।

ਵੈਬਸਾਈਟ ਨੂੰ ਅਸਲ ਦਿਖਾਉਣ ਦੀ ਕੋਸ਼ਿਸ਼ ਕਰਦਿਆਂ, ਦੋਵਾਂ ਨੂੰ ਇਕ ਜਾਅਲੀ ਸਰਕਾਰੀ ਵੈਬਸਾਈਟ ਚਲਾਉਣ ਲਈ ਇਕ ਵਾਰ ਫਿਰ ਹਾਈ ਸਿਕਿਓਰਿਟੀ ਜੇਲ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਜੇਲ੍ਹ ਦੇ ਅੰਦਰੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ) ਦੇ ਨਾਮ 'ਤੇ ਜਾਅਲੀ ਵੈੱਬਸਾਈਟ ਚਲਾਉਣ ਦੀ ਜਾਣਕਾਰੀ ਮਿਲੀ ਸੀ sdrfindia.org ਲੋਕਾਂ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਬਣਾਇਆ ਗਿਆ ਸੀ। ਦੋਵਾਂ ਨੇ ਭਾਰਤ ਸਰਕਾਰ ਦੇ ਚਿੰਨ੍ਹ ਦੀ ਦੁਰਵਰਤੋਂ ਕੀਤੀ ਅਤੇ ਐਨਡੀਆਰਐਫ ਦੀ ਵੈੱਬਸਾਈਟ ndrf.gov.in ਦੀ ਨਕਲ ਕੀਤੀ ਗਈ। ਇਸ ਵੈੱਬਸਾਈਟ ਨੂੰ ਬਣਾਉਣ ਦੇ ਵਿੱਚ ਔਰਤ ਨੇ ਮਦਦ ਕੀਤੀ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਵਿਆਹ ਦੀ ਵੈੱਬਸਾਈਟ ਰਾਹੀਂ ਹੁਸ਼ਿਆਰਪੁਰ ਦੀ ਇਕ 20 ਸਾਲਾ ਲੜਕੀ ਨਾਲ ਸੰਪਰਕ ਕੀਤਾ। ਇੱਥੇ ਲੜਕੀ ਨੇ ਆਪਣੇ ਆਪ ਨੂੰ ਇੱਕ ਵੈਬਸਾਈਟ ਡਿਵੈਲਪਰ ਦੱਸਿਆ। ਮੁਲਜ਼ਮ ਉਸ ਲੜਕੀ ਨਾਲ ਗੱਲ ਕਰਨ ਲੱਗੇ। ਅਮਨ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ, ਜਦੋਂਕਿ ਸੁਨੀਲ ਨੇ ਆਪਣੇ ਆਪ ਨੂੰ ਸੀਬੀਆਈ ਆਈਜੀਪੀ  ਦੱਸਿਆ। ਦੋਵਾਂ ਨੇ ਉਸ ਲੜਕੀ ਨੂੰ ਐਸਡੀਆਰਐਫ ਦੀ ਵੈਬਸਾਈਟ ਬਣਾਉਣ ਲਈ ਕਿਹਾ।

ਇਸ ਸੰਬੰਧ ਵਿੱਚ ਡੀ.ਐੱਸ.ਪੀ ਨਾਭਾ ਰਾਜੇਸ਼ ਛਿੱਬੜ ਨੇ ਕਿਹਾ ਕਿ  ਮੈਕਸੀਮਮ ਸਕਿਓਰਿਟੀ ਜੇਲ ਵਿਚ ਬੰਦ  ਹਵਾਲਾਤੀ ਅਤੇ ਕੈਦੀ ਵੱਲੋਂ ਭਾਰਤ ਸਰਕਾਰ ਦੇ ਨਾਮ ਦੀ ਵੈੱਬਸਾਈਟ ਤਿਆਰ ਕੀਤੀ ਹੋਈ ਸੀ ਅਤੇ ਭੋਲੇ ਭਾਲੇ ਲੋਕਾਂ ਤੋਂ ਉਸ ਜਾਅਲੀ ਵੈੱਬਸਾਈਟ ਦੇ ਜ਼ਰੀਏ ਮੋਟੇ ਪੈਸੇ ਵਸੂਲੇ ਜਾ ਰਹੇ ਸਨ। ਸਾਨੂੰ ਇਸ ਸੰਬੰਧ ਵਿਚ ਖੁਲਾਸਾ ਉਦੋਂ ਸਾਹਮਣੇ ਆਇਆ ਜਦੋਂ ਜੇਲ੍ਹ ਵਿੱਚ ਮੋਬਾਈਲ ਮਿਲਣ ਤੇ ਇਹ ਸਾਰੇ ਖੁਲਾਸੇ ਹੋਏ। ਇਹ ਦੋਨੋ ਬਹੁਤ ਜ਼ਿਆਦਾ ਸ਼ਾਤਰ ਹਨ ਅਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਮੁੱਖ ਦੋਸ਼ੀ ਹਨ ਇਨ੍ਹਾਂ ਵੱਲੋਂ ਆਪਣੇ ਆਪ ਨੂੰ ਝੂਠਾ ਅਫਸਰ ਦੱਸ ਕੇ ਹੁਸ਼ਿਆਰਪੁਰ ਦੀ ਲੜਕੀ ਨੂੰ ਆਪਣੇ ਸੰਪਰਕ ਵਿਚ ਲੈ ਕੇ ਇਹ ਇਕ ਜਾਅਲੀ ਵੈਬਸਾਈਟ ਤਿਆਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਹ ਜੋ ਹੁਸ਼ਿਆਰਪੁਰ ਦੀ ਲੜਕੀ ਹੈ ਅਤੇ ਇਸ ਝੂਠੇ ਅਫ਼ਸਰ ਦੇ ਸੰਪਰਕ ਵਿਚ ਆ ਕੇ ਆਪਣਾ ਘਰ ਵਸਾਉਣਾ ਦੇ ਸੁਪਨੇ ਵੇਖਣ ਲੱਗ ਪਈ  ਪਰ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਕੋਈ ਅਫ਼ਸਰ ਨਹੀਂ ਬਲਕਿ ਨਾਭਾ ਜੇਲ੍ਹ ਦੇ ਕੈਦੀ ਹਨ।

ਡੀਐੱਸਪੀ  ਰਾਜੇਸ਼ ਛਿੱਬੜ ਨੇ ਦੱਸਿਆ ਕਿ ਇਸ ਵਿਚ ਜਾਂਚ ਚੱਲ ਰਹੀ ਹੈ ਜੋ ਹੋਰ ਆਰੋਪੀ ਸੰਪਰਕ ਵੀ ਜਾਣਗੇ ਤਾਂ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਇਨ੍ਹਾਂ  ਹਵਾਲਾਤੀ ਅਤੇ ਕੈਦੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Published by: Ashish Sharma
First published: July 15, 2021, 5:17 PM IST
ਹੋਰ ਪੜ੍ਹੋ
ਅਗਲੀ ਖ਼ਬਰ