Home /News /punjab /

ਚੋਰਾਂ ਨੇ ਡਿਊਕ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਦੋ ਲੱਖ ਦੀ ਨਕਦੀ ਅਤੇ ਲੱਖਾਂ ਦੇ ਕੱਪੜੇ ਚੋਰੀ

ਚੋਰਾਂ ਨੇ ਡਿਊਕ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਦੋ ਲੱਖ ਦੀ ਨਕਦੀ ਅਤੇ ਲੱਖਾਂ ਦੇ ਕੱਪੜੇ ਚੋਰੀ

ਚੋਰਾਂ ਨੇ ਡਿਊਕ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਦੋ ਲੱਖ ਦੀ ਨਕਦੀ ਅਤੇ ਲੱਖਾਂ ਦੇ ਕੱਪੜੇ ਚੋਰੀ

ਚੋਰਾਂ ਨੇ ਡਿਊਕ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਦੋ ਲੱਖ ਦੀ ਨਕਦੀ ਅਤੇ ਲੱਖਾਂ ਦੇ ਕੱਪੜੇ ਚੋਰੀ

ਰਾਜਪੁਰਾ ਡਿਊਕ ਦੇ ਸ਼ੋਅਰੂਮ ਚ ਹੋਈ ਚੋਰੀ  ਪੌਣੇ ਦੋ ਲੱਖ ਰੁਪਏ ਨਗਦ  ਲੱਖਾਂ ਦੇ ਸੀਤੇ ਕੱਪੜੇ ਲੈ ਕੇ  ਹੋਏ ਫ਼ਰਾਰ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ ਦੇ ਓਵਰਬ੍ਰਿਜ ਨੇੜੇ ਕੈਲੀਬਰ ਮਾਰਕੀਟ ਵਿੱਚ ਕਰੀਬ ਮਹੀਨਾ ਪਹਿਲਾਂ ਖੁੱਲ੍ਹੇ ਡਿਊਕ ਦੇ ਸ਼ੋਅਰੂਮ ਵਿੱਚ ਅੱਜ ਤੜਕਸਾਰ ਚੋਰਾਂ ਨੇ ਸ਼ੋਅਰੂਮ ਦਾ ਤਾਲਾ ਤੋੜ ਕੇ ਪੌਣੇ ਦੋ ਲੱਖ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਸੀਤਾ ਹੋਇਆ ਕੱਪੜਾ ਲੈ ਕੇ ਫ਼ਰਾਰ ਹੋ ਗਏ। ਪੁਲਿਸ ਚੌਕੀ ਕਸਤੂਰਬਾ ਨੇ ਜਾਂਚ ਅਰੰਭ ਦਿੱਤੀ ਹੈ।

  ਸ਼ੋਅਰੂਮ ਦੇ ਮਾਲਕ ਕੁੰਵਰਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਸ਼ੋਅਰੂਮ ਬੰਦ ਕਰਕੇ ਗਏ ਸੀ  ਪਰ ਐਤਵਾਰ ਹੋਣ ਦੇ ਕਾਰਨ ਅਸੀਂ ਸ਼ੋਅਰੂਮ ਨਹੀਂ ਆਏ ਸੀ। ਪਰ ਅੱਜ ਤੜਕੇ ਸਾਨੂੰ ਪੀਸੀਆਰ ਵੱਲੋਂ ਸੂਚਨਾ ਦਿੱਤੀ ਗਈ ਕਿ ਤੁਹਾਡੇ ਸ਼ੋਅਰੂਮ ਦੇ ਵਿੱਚ ਚੋਰੀ ਹੋ ਗਈ ਹੈ। ਚੋਰੀ ਬਾਰੇ ਪਤਾ ਲੱਗਣ 'ਤੇ ਉਹ ਤੁਰੰਤ ਮੌਕੇ 'ਤੇ ਪੁੱਜੇ ਤਾਂ ਪਾਇਆ ਕਿ ਸ਼ੋਅਰੂਮ ਦੇ ਤਾਲੇ ਟੁੱਟੇ ਹੋਏ ਸਨ ਅਤੇ ਗੱਲੇ ਵਿੱਚੋਂ ਪੌਣੇ ਦੋ ਲੱਖ ਰੁਪਏ ਨਕਦੀ ਗਾਇਬ ਸੀ।

  ਉਨ੍ਹਾਂ ਦੱਸਿਆ ਕਿ ਸ਼ੋਅਰੂਮ ਵਿੱਚ ਸੀਤੇ ਹੋਏ ਕੱਪੜੇ ਵੇਚੇ ਜਾਂਦੇ ਸਨ, ਜੋ ਉਹ ਵੀ ਚੋਰਾਂ ਨੇ ਚੋਰੀ ਕਰ ਲਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮਾਲੀ ਮਦਦ ਕੀਤੀ ਜਾਵੇ।

  ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੈਲੀਵਰ ਮਾਰਕੀਟ ਵਿੱਚ ਡਿਊਕ ਦੇ ਸ਼ੋਅਰੂਮ ਵਿੱਚ ਚੋਰੀ ਹੋ ਗਈ ਹੈ। ਮੌਕੇ 'ਤੇ ਪਹੁੰਚ ਕੇ ਸ਼ੋਅਰੂਮ ਦਾ ਮੁਆਇਨਾ ਕੀਤਾ ਹੈ। ਚੋਰਾਂ ਵੱਲੋਂ ਦੁਕਾਨ ਦੇ ਵਿਚੋਂ ਕੱਪੜੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਆ ਗਈ ਹੈ ਅਤੇ ਛੇਤੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
  Published by:Krishan Sharma
  First published:

  Tags: Crime, Patiala, Rajpura

  ਅਗਲੀ ਖਬਰ