Home /News /punjab /

ਰਾਜਪੁਰਾ:  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ‘ਤੇ ਆਮ ਲੋਕਾਂ ‘ਚ ਖ਼ੁਸ਼ੀ

ਰਾਜਪੁਰਾ:  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ‘ਤੇ ਆਮ ਲੋਕਾਂ ‘ਚ ਖ਼ੁਸ਼ੀ

ਸੂਬੇ ‘ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 10 ਰੁਪਏ ਜਦਕਿ ਡੀਜ਼ਲ ਦੀਆਂ ਕੀਮਤਾਂ 5 ਰੁਪਏ ਘਟਾ ਦਿੱਤੀਆਂ ਹਨ। ਜਿਸ ਤੋਂ ਬਾਅਦ ਸ਼ਹਿਰ ਵਿੱਚ ਪੈਟਰੋਲ 96.74 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 85.11 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

  • Share this:

ਅਮਰਜੀਤ ਸਿੰਘ ਪੰਨੂ, ਰਾਜਪੁਰਾ :

2022 ਦੀਆਂ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਇਸ ਦੌਰਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਸੂਬਾ ਵਾਸੀਆਂ ਨੂੰ ਸਹੂਲਤਾਂ ਦੇ ਕੇ ਮਾਸਟਰ ਸਟ੍ਰੋਕ ਮਾਰ ਰਹੇ ਹਨ। ਪਹਿਲਾਂ ਤਾਂ ਚੰਨੀ ਨੇ ਪੰਜਾਬ ‘ਚ ਬਿਜਲੀ ਦੇ ਬਿੱਲ ਮੁਆਫ਼ ਕੀਤੇ। ਤੇ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਚੰਨੀ ਨੇ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਹੈ। ਜਿਸ ਤੋਂ ਬਾਅਦ ਲੋਕ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਥੱਕ ਨਹੀਂ ਰਹੇ ਹਨ। ਰਾਜਪੁਰਾ ਦੀ ਗੱਲ ਕਰੀਏ ਤਾਂ ਇੱਥੇ ਭਾਵੇਂ ਕੋਈ ਨੌਕਰੀਪੇਸ਼ਾ ਹੋਵੇ, ਭਾਵੇਂ ਕਾਰੋਬਾਰੀ ਜਾਂ ਫ਼ਿਰ ਆਟੋ ਰਿਕਸ਼ਾ ਚਲਾਉਣ ਵਾਲੇ, ਸਭ ਨੇ ਚੰਨੀ ਸਰਕਾਰ ਦੇ ਇਸ ਫ਼ੈਸਲੇ ਦੀ ਰੱਜ ਕੇ ਸ਼ਲਾਘਾ ਕੀਤੀ ਹੈ।

ਹਰ ਜ਼ੁਬਾਨ ਤੇ ਬੱਸ ਇਹੀ ਗੱਲ ਹੈ ਕਿ ਸਾਲਾਂ ਬਾਅਦ ਸੂਬੇ ‘ਚ ਅਜਿਹਾ ਕੋਈ ਮੁੱਖ ਮੰਤਰੀ ਦੇਖਿਆ ਗਿਆ ਹੈ, ਜੋ ਲੋਕ ਹਿੱਤ ਵਿੱਚ ਫ਼ੈਸਲੇ ਦਿੰਦਾ ਹੈ।ਦੱਸ ਦਈਏ ਕਿ ਸੂਬੇ ‘ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 10 ਰੁਪਏ ਜਦਕਿ ਡੀਜ਼ਲ ਦੀਆਂ ਕੀਮਤਾਂ 5 ਰੁਪਏ ਘਟਾ ਦਿੱਤੀਆਂ ਹਨ। ਜਿਸ ਤੋਂ ਬਾਅਦ ਸ਼ਹਿਰ ਵਿੱਚ ਪੈਟਰੋਲ 96.74 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 85.11 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਉੱਧਰ, ਚੰਨੀ ਸਰਕਾਰ ਦੇ ਇਸ ਕਦਮ ਦੀ ਕਿਸਾਨ ਵੀ ਖ਼ੂਬ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ। ਬਲਵਿੰਦਰ ਸਿੰਘ ਨਾਂਅ ਦੇ ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ‘ਚ ਟ੍ਰੈਕਟਰ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ, ਪਰ ਜਦੋਂ ਦਾ ਡੀਜ਼ਲ 100 ਰੁਪਏ ਪ੍ਰਤੀ ਲੀਟਰ ਹੋਇਆ ਸੀ, ਉਦੋਂ ਤੋਂ ਕਿਸਾਨ ਵਰਗ ਦੁਚਿੱਤੀ ਵਿੱਚ ਸੀ ਕਿ ਖੇਤਾਂ ‘ਚ ਹੱਲਵਾਹੀ ਕਿਵੇਂ ਕੀਤੀ ਜਾਵੇ। ਕਿਉਂਕਿ ਮਹਿੰਗੇ ਭਾਅ ਦਾ ਡੀਜ਼ਲ ਖ਼ਰੀਦਣਾ ਕਿਸੇ ਗ਼ਰੀਬ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ। ਪਰ ਚੰਨੀ ਸਰਕਾਰ ਦੇ ਇਸ ਫ਼ੈਸਲੇ ਨੇ ਕਿਸਾਨਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ।

ਦੂਜੇ ਪਾਸੇ, ਇਸ ਸਬੰਧੀ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਕਰਮਚਾਰੀ ਨੇ ਦੱਸਿਆ ਕਿ ਸੂਬੇ ਵਿੱਚ ਪੈਟਰੋਲ ਦੀਆਂ ਕੀਮਤਾਂ 110 ਰੁਪਏ ‘ਤੇ ਪਹੁੰਚ ਗਈਆਂ ਸੀ, ਜਿਸ ਕਰਕੇ ਲੋਕ ਪੈਟਰੋਲ ਡੀਜ਼ਲ ਸੋਚ ਸਮਝ ਕੇ ਅਤੇ ਕੰਜੂਸੀ ਨਾਲ ਪਵਾਉਂਦੇ ਸੀ। ਪਰ ਜਦੋਂ ਦੀਆਂ ਨਵੀਆਂ ਕੀਮਤਾਂ ਲਾਗੂ ਹੋਈਆਂ ਹਨ, ਉਦੋਂ ਤੋਂ ਹਰ ਕੋਈ ਖੁੱਲ੍ਹ ਕੇ ਪੈਟਰੋਲ ਡੀਜ਼ਲ ਭਰਵਾ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਚੰਨੀ ਸਰਕਾਰ ਦੇ ਇਸ ਕਦਮ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਉਂਕਿ ਕੁੱਝ ਹੀ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ, ਤਾਂ ਹੁਣ ਸੱਤਾਧਾਰੀ ਪਾਰਟੀ ਕੋਲ ਲੋਕਾਂ ਦਾ ਦਿਲ ਜਿੱਤਣ ਦਾ ਵਧੀਆ ਮੌਕਾ ਹੈ। ਖ਼ੈਰ ਚੰਨੀ ਦੇ ਇਨ੍ਹਾਂ ਲੋਕ ਹਿੱਤ ਫ਼ੈਸਲਿਆਂ ਦਾ ਵਿਧਾਨ ਸਭਾ ਚੋਣ ਦੇ ਨਤੀਜਿਆਂ ‘ਤੇ ਕਿੰਨਾ ਅਸਰ ਹੁੰਦਾ ਹੈ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

Published by:Amelia Punjabi
First published:

Tags: Chandigarh, Patiala, Petrol, Petrol and diesel, Petrol Pump, Punjab, Punjab government, Rajpura