• Home
  • »
  • News
  • »
  • punjab
  • »
  • PATIALA SCHOOL STUDENT JYOTI GOT FIRST POSITION IN THE NMMS EXAMINATION FROM ACROSS THE STATE

ਪਟਿਆਲਾ ਦੇ ਸਕੂਲ ਦੀ ਵਿਦਿਆਰਥਣ ਜਯੋਤੀ ਨੇ ਐਨ.ਐਮ.ਐਮ.ਐਸ ਪ੍ਰੀਖਿਆ 'ਚ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ

---ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਦੇ ਪਹਿਲੇ 10 ਸਥਾਨਾਂ 'ਚੋਂ 4 'ਤੇ ਕਰਵਾਇਆ ਆਪਣਾ ਨਾਮ ਦਰਜ : ਪ੍ਰਿੰਸੀਪਲ ---ਸਕੂਲ ਦੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਪਹਿਲਾ ਸਥਾਨ ਹਾਸਲ ਕੀਤਾ: ਵਿਦਿਆਰਥਣ ਜਯੋਤੀ

ਪਟਿਆਲਾ ਦੇ ਸਕੂਲ ਦੀ ਵਿਦਿਆਰਥਣ ਜਯੋਤੀ ਨੇ ਐਨ.ਐਮ.ਐਮ.ਐਸ ਪ੍ਰੀਖਿਆ 'ਚ ਸੂਬੇ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ

  • Share this:
    ਮਨੋਜ ਸ਼ਰਮਾ

    ਪਟਿਆਲਾ: ਸਰਕਾਰੀ ਸਕੂਲਾਂ ਦੇ ਸਿੱਖਿਆ ਦੇ ਮਿਆਰ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਹੋਏ ਕ੍ਰਾਂਤੀਕਾਰੀ ਸੁਧਾਰਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ, ਜਿਸ ਤਹਿਤ ਐਨ.ਐਮ.ਐਮ.ਐਸ. ਪ੍ਰੀਖਿਆ ਦੇ ਆਏ ਨਤੀਜਿਆਂ 'ਚ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਜਯੋਤੀ ਨੇ ਸੂਬੇ ਭਰ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

    ਜ਼ਿਕਰਯੋਗ ਹੈ ਕਿ ਐਨ.ਐਮ.ਐਮ.ਐਸ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਜ਼ਿਲ੍ਹੇ ਦੇ ਪਹਿਲੇ ਦਸ ਸਥਾਨਾਂ 'ਚੋਂ ਚਾਰ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਦੀਆਂ ਵਿਦਿਆਰਥਣਾਂ ਦੇ ਹਿੱਸੇ ਆਏ ਹਨ। ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਸਕੀਮ (ਐਨ.ਐਮ.ਐਮ.ਐਸ) 'ਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਤ ਕਰਨ ਉਪਰੰਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨਜ਼ ਦੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਹੋਏ ਵਿਕਾਸ ਸਦਕਾ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ, ਜੋ ਐਨ.ਐਮ.ਐਮ.ਐਸ ਦੇ ਆਏ ਨਤੀਜਿਆਂ ਤੋਂ ਪਤਾ ਲਗਦਾ ਹੈ।

    ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀਆਂ ਚਾਰ ਵਿਦਿਆਰਥਣਾਂ ਨੇ ਜ਼ਿਲ੍ਹੇ ਦੇ ਪਹਿਲੇ 10 ਸਥਾਨਾਂ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਜਯੋਤੀ ਨੇ 180 ਅੰਕਾਂ ਵਿਚੋਂ 144 ਅੰਕ ਹਾਸਲ ਕਰਕੇ ਸੂਬੇ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ, ਜਦਕਿ ਪਾਇਲ ਨੇ ਸੱਤਵਾਂ, ਨਵਦੀਪ ਕੌਰ ਨੇ ਅੱਠਵਾਂ ਤੇ ਕੁਮ ਕੁਮ ਨੇ ਜ਼ਿਲ੍ਹੇ ਭਰ ਵਿਚੋਂ ਦਸਵਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

    ਸਨਮਾਨ ਸਮਾਰੋਹ ਮੌਕੇ ਵਿਦਿਆਰਥਣ ਜਯੋਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਉਸ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ।

    ਇਸ ਮੌਕੇ ਸਕੂਲ 'ਤੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਵਿਦਿਆਰਥਣਾਂ ਦੀ ਮਿਹਨਤ ਦੇ ਨਾਲ ਨਾਲ ਅਧਿਆਪਕਾਵਾਂ ਲੈਕਚਰਾਰ ਹਿਸਾਬ ਪ੍ਰਭਾ ਸਾਗਰ, ਸਾਇੰਸ ਮਿਸਟਰੈਸ ਉੱਜਵਲ ਜਯੋਤੀ ਤੇ ਐਸ.ਐਸ. ਮਿਸਟਰੈਸ ਹਰਜਿੰਦਰ ਕੌਰ ਵੱਲੋਂ ਵਿਦਿਆਰਥਣਾਂ ਨੂੰ ਇਸ ਇਮਤਿਹਾਨ ਲਈ  ਕਰਵਾਈ ਮਿਹਨਤ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

    ਸਨਮਾਨ ਸਮਾਰੋਹ ਮੌਕੇ ਵਾਈਸ ਪ੍ਰਿੰਸੀਪਲ ਰੇਨੂੰ, ਮਹਿੰਦਰਵੀਰ ਕੌਰ, ਮਿੰਟੂ ਗੁਪਤਾ ਤੇ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਦੇ ਸੁਨਾਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
    Published by:Gurwinder Singh
    First published: