Home /News /punjab /

Patiala: 10ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤੀ ਅਸ਼ਲੀਲ ਹਰਕਤ, ਮਾਮਲਾ ਦਰਜ

Patiala: 10ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤੀ ਅਸ਼ਲੀਲ ਹਰਕਤ, ਮਾਮਲਾ ਦਰਜ

ਮੀਡੀਆ ਨੂੰ ਜਾਣਕਾਰੀ ਦਿੰਦੀ ਵਿਦਿਆਰਥਣ ਦੀ ਮਾਤਾ

ਮੀਡੀਆ ਨੂੰ ਜਾਣਕਾਰੀ ਦਿੰਦੀ ਵਿਦਿਆਰਥਣ ਦੀ ਮਾਤਾ

ਪਟਿਆਲਾ ਜ਼ਿਲ੍ਹੇ ਦੇ ਪਿੰਡ ਕੌਲੀ  ਦੇ ਸਰਕਾਰੀ ਸਮਾਰਟ ਸਕੂਲ ਦੇ ਅਧਿਆਪਕ  ਦੇ ਵੱਲੋਂ ਕਥਿਤ ਤੌਰ ਤੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿਚ ਕਾਰਵਾਈ ਕਰਦਿਆਂ ਬੇਸ਼ੱਕ ਪੁਲਿਸ ਨੇ ਦੋਸ਼ੀ ਅਧਿਆਪਕਾਂ ਦੇ ਖਿਲਾਫ਼  ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

ਹੋਰ ਪੜ੍ਹੋ ...
 • Share this:
  ਮਨੋਜ ਸ਼ਰਮਾ

  ਪਟਿਆਲਾ ਜ਼ਿਲ੍ਹੇ ਦੇ ਪਿੰਡ ਕੌਲੀ  ਦੇ ਸਰਕਾਰੀ ਸਮਾਰਟ ਸਕੂਲ ਦੇ ਅਧਿਆਪਕ  ਦੇ ਵੱਲੋਂ ਕਥਿਤ ਤੌਰ ਤੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿਚ ਕਾਰਵਾਈ ਕਰਦਿਆਂ ਬੇਸ਼ੱਕ ਪੁਲਿਸ ਨੇ ਦੋਸ਼ੀ ਅਧਿਆਪਕਾਂ ਦੇ ਖਿਲਾਫ਼  ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।  ਲੜਕੀ ਦੀ ਮਾਤਾ ਨੇ ਦੱਸਿਆ ਕਿ ਮਾਮਲਾ 27 ਮਈ ਦਾ ਹੈ ਜਦੋਂ ਇਹ ਲੜਕੀ ਸਕੂਲ ਵਿੱਚ ਸਮਾਗਮ ਦੇ ਇਤਿਹਾਸ ਦੇ ਸੰਬੰਧ ਵਿੱਚ ਸਕੂਲ ਗਈ ਸੀ। ਇਸ ਦੌਰਾਨ ਇਕ ਅਧਿਆਪਕ  ਨੇ ਬੱਚੀ ਨੂੰ ਸਟੋਰ ਰੂਮ ਵਿੱਚ ਬੁਲਾਇਆ ਅਤੇ ਉਸ ਨੂੰ  ਆਪਣੀ ਗਲਵਕੜੀ ਵਿੱਚ ਲੈ ਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ ਕੇ ਉਹ ਘਬਰਾ ਗਈ  ਤੇ ਅਧਿਆਪਕ  ਨੂੰ ਧੱਕਾ ਦੇ ਕੇ ਬਾਹਰ ਭੱਜ ਆਈ | ਬੱਚੀ ਨੇ ਦੋ ਦਿਨ ਤੱਕ ਇਹ ਗੱਲ ਕਿਸੇ ਨੂੰ ਨਾ ਦੱਸੀਂ ਕਿਉਂਕਿ ਮਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਡੇਰਾ ਬਿਆਸ ਗਈ ਸੀ ਜਦੋਂ ਉਹ ਵਾਪਿਸ ਆਈ ਤਾਂ ਉਸਨੇ  ਸਾਰੀ ਗੱਲ ਉਸਨੂੰ ਦੱਸੀ। ਇਸ ਮਗਰੋਂ ਲੜਕੀ ਦੇ ਮਾਪੇ ਸਕੂਲ ਗਏ ਅਤੇ ਦੀ ਅਧਿਆਪਕ ਦੇ  ਨਾਲ ਬਹਿਸ ਹੋਈ| ਕੁਝ ਲੋਕਾਂ ਨੇ ਵਿਚ ਪੈ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਦੀ ਮਾਂ ਅਤੇ ਪਿਤਾ  ਨੇ  ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਨੇ ਉਕਤ ਅਧਿਆਪਕ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:

  Tags: Patiala, Punjab Police, TEACHER

  ਅਗਲੀ ਖਬਰ