ਪਟਿਆਲਾ ਚ ਅਧਿਆਪਕਾਂ ਨੇ  ਬੂਟ ਪਾਲਿਸ਼ ਕਰਕੇ ਕੀਤਾ ਪ੍ਰਦਰਸ਼ਨ

News18 Punjabi | News18 Punjab
Updated: June 10, 2021, 5:10 PM IST
share image
ਪਟਿਆਲਾ ਚ ਅਧਿਆਪਕਾਂ ਨੇ  ਬੂਟ ਪਾਲਿਸ਼ ਕਰਕੇ ਕੀਤਾ ਪ੍ਰਦਰਸ਼ਨ
ਪਟਿਆਲਾ ਚ ਅਧਿਆਪਕਾਂ ਨੇ  ਬੂਟ ਪਾਲਿਸ਼ ਕਰਕੇ ਕੀਤਾ ਪ੍ਰਦਰਸ਼ਨ

ਪਟਿਆਲਾ ਚ ਅਧਿਆਪਕਾਂ ਨੇ  ਬੂਟ ਪਾਲਿਸ਼ ਕਰਕੇ ਕੀਤਾ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਨੈਸ਼ਨਲ ਸਿਕਲਸ ਕੋਲਿਫੇਕਸਨ ਫ਼ਰੇਮ ਵਰਕ ਦੀ ਤਰਫ਼ੋਂ ਅੱਜ ਵੋਕੇਸ਼ਨਲ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਵੋਕੇਸ਼ਨਲ ਗਰੈਂਡ ਸਿੱਖਿਆ ਵਿਭਾਗ ਵਿਚ ਬਿਨਾਂ ਸ਼ਰਤ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਵੱਖਰੇ ਹੀ ਢੰਗ ਦੇ ਨਾਲ ਪਟਿਆਲਾ ਦੇ ਦੁੱਖਨਿਵਾਰਨ ਬੱਸ ਸਟਾਪ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ ।ਤੁਹਾਨੂੰ ਦੱਸ ਦਈਏ ਕਿ ਐੱਨ.ਐਸ.ਕਿਊ.ਐੱਫ ਅਧਿਆਪਕ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੋਂ ਪੜਾਉਂਦੇ ਆ ਰਹੇ ਹਨ ।ਲੇਕਿਨ ਇਨਾਂ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਹੈ ਕਿ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਹਨਾਂ ਦੀ ਤਨਖਾਹ ਵਿੱਚ ਵਾਧਾ ਹੋ ਸਕੇਗਾ ਅਤੇ ਇਨ੍ਹਾਂ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ ਸਕੂਲਾਂ ਦੇ ਵਿੱਚ ਦਾਖ਼ਲ ਕੀਤਾ ਗਿਆ ਹੈ ਜਿਸ ਦੇ ਨਾਲ ਸਰਕਾਰ ਦਾ ਕਰੋੜਾਂ ਰੁਪਏ ਦਾ ਕੰਪਨੀਆਂ ਨੂੰ ਚਲਾ ਜਾਂਦਾ ਹੈ। ਮੁਨਾਫਾ ਇਸ ਕਰਕੇ ਅਜਿਹੇ ਅਧਿਆਪਕਾਂ ਦੀ ਤਰਫ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਦੇ ਲਈ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਬੱਸ ਸਟਾਪ ਦੇ ਬਾਹਰ ਬੂਟ ਪਾਲਿਸ਼ ਕੀਤੇ ਗਏ। ਦੂਜੇ ਪਾਸੇ  (NSQF) ਅਧਿਆਪਕ ਨਵਨੀਤ ਕੌਰ ਨੇ ਆਖਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਰਹੇ ਹਾਂ ਕੀ ਸਰਕਾਰ ਵੱਲੋਂ ਸਾਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਘੱਟ ਤਨਖਾਹ ਤੇ ਵਿਚ ਕੱਚੇ ਤੌਰ ਤੇ ਰੱਖਿਆ ਗਿਆ ਹੈ ਤੇ ਹੁਣ ਸਾਨੂੰ ਪੱਕਾ ਵੀ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਜੋ ਤਨਖਾਹ ਹੈ ਉਸ ਵਿਚ ਘਰ ਦਾ ਗੁਜ਼ਾਰਾ ਬਿਲਕੁਲ ਵੀ ਨਹੀਂ ਹੁੰਦਾ ਇਸ ਕਰਕੇ ਅਸੀਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਗਾਉਣ ਦੇ ਲਈ ਬੂਟ ਪਾਲਿਸ਼ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਪੜ੍ਹੇ-ਲਿਖੇ ਲੋਕ ਹਾਂ ਤੇ ਅਸੀਂ ਜੇਕਰ ਇਹ ਬੂਟ ਪਾਲਿਸ਼ ਕਰ ਸਕਦੇ ਹਾਂ ਤਾਂ ਇਹ ਵੋਟਾਂ ਦੇ ਨਾਲ ਉਨ੍ਹਾਂ ਦਾ ਸੁਆਗਤ ਵੀ ਕਰ ਸਕਦੇ ਹਾਂ।
Published by: Ramanpreet Kaur
First published: June 10, 2021, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ