Home /News /punjab /

Patiala: ਪਟਿਆਲਾ 'ਚ ਹੋ ਰਹੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਟੋਏ ਵਿੱਚ ਬੁਰੀ ਤਰ੍ਹਾਂ ਧੱਸੀ ਕਾਰ

ਪਟਿਆਲਾ: ਪਟਿਆਲਾ (Patiala) ਸ਼ਹਿਰ ਵਿੱਚ ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਰਅਸਲ, ਇਸ ਤੋਂ ਪਤਾ ਲੱਗ ਗਿਆ ਹੈ ਕਿ ਪ੍ਰਸ਼ਾਸਨ ਨੇ ਮੀਂਹ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ। ਸ਼ਹਿਰ ਦੇ ਨੀਵੇਂ ਇਲਾਕਿਆਂ ਦੀ ਗੱਲ ਤਾਂ ਛੱਡੋ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਨੇੜਿਓਂ ਲੰਘਦੀ ਸੜਕ ਤੇ ਡ੍ਰੇਨ ਦੇ ਪੁਲ ਦੀ ਸੜਕ ਪਾਣੀ ਵਿਚ ਡੁੱਬ ਗਈ।

ਹੋਰ ਪੜ੍ਹੋ ...
  • Share this:

ਮਨੋਜ ਸ਼ਰਮਾ

ਪਟਿਆਲਾ: ਪਟਿਆਲਾ (Patiala) ਸ਼ਹਿਰ ਵਿੱਚ ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਰਅਸਲ, ਇਸ ਤੋਂ ਪਤਾ ਲੱਗ ਗਿਆ ਹੈ ਕਿ ਪ੍ਰਸ਼ਾਸਨ ਨੇ ਮੀਂਹ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ। ਸ਼ਹਿਰ ਦੇ ਨੀਵੇਂ ਇਲਾਕਿਆਂ ਦੀ ਗੱਲ ਤਾਂ ਛੱਡੋ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਨੇੜਿਓਂ ਲੰਘਦੀ ਸੜਕ ਤੇ ਡ੍ਰੇਨ ਦੇ ਪੁਲ ਦੀ ਸੜਕ ਪਾਣੀ ਵਿਚ ਡੁੱਬ ਗਈ।

ਇਸ ਕਾਰਨ ਪਏ ਡੂੰਘੇ ਖੱਡੇ ਵਿਚ ਇਕ ਕਾਰ ਬੁਰੀ ਤਰ੍ਹਾਂ ਫਸ ਗਈ, ਜਿਸ ਵਿਚ ਕੁਝ ਨੌਜਵਾਨ ਬੈਠੇ ਸਨ, ਜੋ ਚੰਡੀਗੜ੍ਹ ਤੋਂ ਪਟਿਆਲਾ ਆ ਰਹੇ ਸਨ। ਇਸ ਸੜਕ 'ਚ ਕਈ ਫੁੱਟ ਡੂੰਘਾ ਅਤੇ ਚੌੜਾ ਟੋਆ ਬਣ ਜਾਣ ਕਾਰਨ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਵੀ ਇੱਥੋਂ ਕਾਰ ਨੂੰ ਹਟਾਇਆ ਨਹੀਂ ਜਾ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਸੜਕ ਬਣ ਰਹੀ ਸੀ ਤਾਂ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕਿਹਾ ਸੀ ਕਿ ਇੱਥੇ ਮਜ਼ਬੂਤ  ਸੜਕ ਬਣਾਈ ਜਾਵੇ, ਕਿਉਂਕਿ ਜਦੋਂ ਬਾਰਿਸ਼ ਦਾ ਪਾਣੀ ਲੰਘਦਾ ਹੈ ਸੜਕ ਹੇਠੋਂ ਮਿੱਟੀ ਹਟ ਜਾਂਦੀ ਹੈ। ਜਿਸ ਨਾਲ ਖੱਡਾ ਬਣ ਜਾਣ ਕਾਰਨ ਸੜਕ ਟੁੱਟ ਜਾਂਦੀ ਹੈ।

ਅਜਿਹਾ ਹੀ ਅੱਜ ਉਸ ਸਮੇਂ ਵਾਪਰਿਆ ਜਦੋਂ ਪਾਣੀ ਕਾਰਨ ਮਿੱਟੀ ਨਿਕਲ ਗਈ ਅਤੇ ਸੜਕ ਉੱਥੋਂ ਹੀ ਧਸ ਗਈ, ਜਿਸ ਵਿੱਚ ਇੱਕ ਡੂੰਘਾ ਟੋਆ ਬਣ ਗਿਆ। ਖੁਸ਼ਕਿਸਮਤੀ ਨਾਲ, ਜਿੱਥੇ ਇਹ ਟੋਆ ਹੈ, ਇਸਦੇ ਨਾਲ ਇੱਕ ਕੰਧ ਹੈ। ਕੰਧ ਕਰਕੇ ਮਿੱਟੀ ਨਹੀਂ ਖਿਸਕੀ ਅਤੇ ਕਾਰ ਉੱਥੇ ਹੀ ਰੁਕ ਗਈ ਨਹੀਂ ਤਾ ਪੁਲ ਦੀ ਕੰਧ ਡਿਗ ਜਾਣੀ ਸੀ। ਨੌਜਵਾਨ ਜਲਦੀ ਨਾਲ ਕਾਰ 'ਚੋਂ ਬਾਹਰ ਆ ਗਏ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

ਜ਼ਿਕਰਯੋਗ ਹੈ ਇਸ ਜਗਾਹ ਹੋਏ ਨਿਰਮਾਣ ਕਾਰਜਾਂ ਚ ਸਹੀ ਮੈਟੀਰੀਅਲ ਦਾ ਇਸਤੇਮਾਲ ਨਾ ਹੋਣ ਕਰਕੇ ਲੋਕਾਂ ਵੱਲੋਂ ਅਕਸਰ ਸਵਾਲ ਕੀਤੇ ਜਾਂਦੇ ਹਨ ਪਰ ਇਸ ਬਾਰੇ ਕੋਈ ਵੀ ਜਾਂਚ ਨਹੀਂ ਹੋਈ ਅਤੇ ਅੱਜ ਉਸਦਾ ਨਤੀਜਾ ਸਾਹਮਣੇ ਆ ਗਿਆ।

Published by:rupinderkaursab
First published:

Tags: AAP, AAP Punjab, Patiala, Punjab, Punjab government, Rain