Home /News /punjab /

Nabha ਦੀ ਦੁਕਾਨ ਤੋਂ ਲੱਖਾਂ ਦੇ ਮੋਬਾਈਲ ਤੇ ਨਕਦੀ ਚੋਰੀ, ਵਾਰਦਾਤ CCTV `ਚ ਕੈਦ

Nabha ਦੀ ਦੁਕਾਨ ਤੋਂ ਲੱਖਾਂ ਦੇ ਮੋਬਾਈਲ ਤੇ ਨਕਦੀ ਚੋਰੀ, ਵਾਰਦਾਤ CCTV `ਚ ਕੈਦ

ਨਾਭਾ (Nabha) ਸ਼ਹਿਰ ਵਿੱਚ ਮੋਬਾਇਲਾਂ ਦੀ ਦੁਕਾਨ ਤੇ ਬਿਨਾਂ ਕਿਸੇ ਡਰ ਭੈਅ ਤੋਂ  ਸਿਰਫ ਦੋ ਮਿੰਟਾਂ ਵਿੱਚ ਹੀ ਚੋਰ ਪਿੱਠੂ ਬੈਗ ਚੋਰੀ ਕਰ ਕੇ ਰਫੂਚੱਕਰ ਹੋ ਗਿਆ ਅਤੇ ਚੋਰੀ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਹੈ।

  • Share this:

ਭੁਪਿੰਦਰ ਸਿੰਘ

ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕੰਮ ਕਰਨ ਦੀ ਬਜਾਏ ਚੋਰੀਆਂ ਕਰਨ ਵਿੱਚ ਜ਼ਿਆਦਾ ਮਸਰੂਫ਼ ਵਿਖਾਈ ਦੇ ਰਹੀ ਹੈ। ਜਿਸ ਦੇ ਤਹਿਤ ਨਾਭਾ ਸ਼ਹਿਰ ਵਿੱਚ ਮੋਬਾਇਲਾਂ ਦੀ ਦੁਕਾਨ ਤੇ ਬਿਨਾਂ ਕਿਸੇ ਡਰ ਭੈਅ ਤੋਂ  ਸਿਰਫ ਦੋ ਮਿੰਟਾਂ ਵਿੱਚ ਹੀ ਚੋਰ ਪਿੱਠੂ ਬੈਗ ਚੋਰੀ ਕਰ ਕੇ ਰਫੂਚੱਕਰ ਹੋ ਗਿਆ ਅਤੇ ਚੋਰੀ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਹੈ।

ਇਸ ਬੈਗ ਵਿੱਚ ਨਵੇਂ 7 ਮੋਬਾਇਲ 3 ਪੁਰਾਣੇ ਮੋਬਾਇਲ ਅਤੇ ਕਰੀਬ 15 ਹਜ਼ਾਰ ਰੁਪਏ ਦੀ ਰਾਸ਼ੀ ਤੇ ਹੱਥ ਸਾਫ ਕਰਕੇ ਫਰਾਰ ਹੋ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨਾਭਾ ਸ਼ਹਿਰ ਦੇ ਬੋੜਾ ਗੇਟ ਵਿਖੇ ਉਦੋਂ ਦੁਕਾਨ ਦਾ ਮਾਲਕ ਦੰਗ ਰਹਿ ਗਿਆ ਜਦੋਂ ਉਹ ਸਵੇਰੇ ਸਵੇਰੇ ਦੁਕਾਨ ਖੋਲ੍ਹ ਕੇ ਦੋ ਮਿੰਟਾਂ ਵਿੱਚ ਪਾਣੀ ਭਰ ਕੇ ਵਾਪਸ ਦੁਕਾਨ ਤੇ ਪਰਤਿਆ ਤਾਂ ਉਸ ਦਾ ਪਿੱਠੂ ਬੈਗ ਜੋ ਦੁਕਾਨ ਵਿਚ ਪਿਆ ਸੀ।

ਜਿਸ ਵਿੱਚ  ਮੋਬਾਇਲ ਅਤੇ ਪੈਸੇ ਸਨ ਉਹ ਗਾਇਬ ਸੀ। ਜਦੋਂ ਸੀ.ਸੀ.ਟੀ.ਵੀ. ਵਿੱਚ ਇਸ ਚੋਰੀ ਬਾਰੇ ਪਤਾ ਲਗਾਇਆ ਤਾਂ ਪਤਾ ਲੱਗਿਆ ਕਿ ਇਕ ਨੌਜਵਾਨ ਲੜਕਾ ਪਿੱਠੂ ਬੈਗ ਲੈ ਕੇ ਰਫੂਚੱਕਰ ਹੋ ਗਿਆ। ਜਿਸ ਵਿੱਚ 7 ਮੋਬਾਇਲ ਨਵੇਂ ਅਤੇ 3 ਪੁਰਾਣੇ ਮੋਬਾਇਲ ਅਤੇ 15 ਹਜ਼ਾਰ ਰੁਪਏ ਦੀ ਰਾਸ਼ੀ ਸੀ।ਦੁਕਾਨਦਾਰ ਮੁਤਾਬਕ ਕਰੀਬ 1 ਲੱਖ ਰੁਪਏ ਦਾ ਉਸ ਦਾ ਨੁਕਸਾਨ ਹੋ ਗਿਆ।ਪੀੜਤ ਦੁਕਾਨਦਾਰ ਵੱਲੋਂ ਇਸ ਦੀ ਰਿਪੋਰਟ ਨਾਭਾ ਥਾਣਾ ਕੋਤਵਾਲੀ ਵਿੱਚ ਦਰਜ ਕਰਵਾ ਦਿੱਤੀ ਪੁਲਸ ਵੱਲੋਂ ਚੋਰ ਨੂੰ ਛੇਤੀ ਹੀ ਕਾਬੂ ਕਰਨ ਦਾ ਦਾਅਵਾ ਕਰ ਰਹੀ।

ਇਸ ਮੌਕੇ ਪੀੜਤ ਦੁਕਾਨਦਾਰ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਮੈਂ ਸਵੇਰੇ ਸਵੇਰੇ ਜਦੋਂ ਕਰੀਬ 9 ਵਜੇ ਦੁਕਾਨ ਖੋਲ੍ਹੀ ਅਤੇ ਮੈਂ ਪਾਣੀ ਪਰ ਲਈ ਕੁਝ ਦੂਰੀ ਤੇ ਹੀ ਗਿਆ ਸੀ ਅਤੇ ਦੋ ਮਿੰਟ ਬਾਅਦ ਆ ਕੇ ਦੁਕਾਨ ਤੇ ਦੇਖਿਆ ਤਾਂ ਪਿੱਠੂ ਬੈਗ ਜਿਸ ਵਿਚ ਮੋਬਾਇਲ ਅਤੇ ਪੈਸੇ ਸਨ ਉਹ ਗਾਇਬ ਸੀ ਅਤੇ ਸੀ.ਸੀ.ਟੀ.ਵੀ. ਵਿੱਚ ਪਤਾ ਲੱਗਿਆ ਕਿ ਇੱਕ ਨੌਜਵਾਨ ਬੈਗ ਚੁੱਕ ਕੇ ਰਫੂਚੱਕਰ ਹੋ ਗਏ ਅਤੇ ਅਸੀਂ ਮੰਗ ਕਰਦੇ ਹਾਂ ਕਿ ਪੁਲੀਸ ਇਸ ਚੋਰ ਨੂੰ  ਜਲਦੀ ਤੋਂ ਜਲਦੀ ਫੜੇ ਕਿਉਂਕਿ ਇਕ ਤਾਂ ਪਹਿਲਾਂ ਹੀ ਕੰਮਕਾਰ ਠੱਪ ਪਏ ਹਨ ਅਤੇ ਚੋਰ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਵਿੱਚ ਬਿਲਕੁਲ ਗੁਰੇਜ਼ ਨਹੀਂ ਕਰ ਰਹੇ।

ਇਸ ਮੌਕੇ ਤੇ ਨਾਭਾ ਦੇ ਐਸ.ਐਚ.ਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਸੀਂ ਸੀ.ਸੀ.ਟੀ.ਵੀ. ਦੇ ਆਧਾਰ ਤੇ ਵੀ ਚੈੱਕ ਕਰ ਰਹੇ ਹਾਂ।

Published by:Amelia Punjabi
First published:

Tags: Nabha, Punjab, Theft