ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀ ਹੋਏ ਫਰਾਰ

News18 Punjabi | News18 Punjab
Updated: April 28, 2021, 3:44 PM IST
share image
ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀ ਹੋਏ ਫਰਾਰ
ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀ ਹੋਏ ਫਰਾਰ

  • Share this:
  • Facebook share img
  • Twitter share img
  • Linkedin share img
ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀ ਹੋਏ ਫਰਾਰਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਦੀ ਫ਼ਰਾਰ ਹੋ ਗਏ ਹਨ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਜੇਲ੍ਹ ’ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ। ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸਵੇਰ ਤੋਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂਕੇ ਤੋਂ ਤਬਦੀਲ ਹੋ ਕੇ ਆਇਆ ਹੋਇਆ ਹੈ, ਜਿਸ ਨੂੰ ਉਥੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਕੇਸ 'ਚ 22 ਸਾਲਾਂ ਦੀ ਕੈਦ ਦੀ ਸਜ਼ਾ ਕੀਤੀ ਹੋਈ ਹੈ। ਬਾਕੀ ਦੋ ਕੈਦੀਆਂ 'ਚ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਸ਼ਾਮਲ ਹਨ।
ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਤਰਕ ਹੈ ਕਿ 27 ਅਪਰੈਲ ਦੀ ਸ਼ਾਮ ਨੂੰ ਇਨ੍ਹਾਂ ਤਿੰਨਾਂ ਨੂੰ ਵੀ ਹੋਰ ਕੈਦੀਆਂ ਦੇ ਨਾਲ ਹੀ ਬੰਦ ਕੀਤਾ ਸੀ ਅੱਜ ਪਰ ਸਵੇਰੇ ਉਹ ਆਪਣੀ ਬੈਰਕ 'ਚ ਨਹੀਂ ਸਨ।
Published by: Gurwinder Singh
First published: April 28, 2021, 2:34 PM IST
ਹੋਰ ਪੜ੍ਹੋ
ਅਗਲੀ ਖ਼ਬਰ