• Home
 • »
 • News
 • »
 • punjab
 • »
 • PATIALA TRANSPORT MINISTER WARING VISITS PRTC PATIALA DEPOT

ਟਰਾਂਸਪੋਰਟ ਮੰਤਰੀ ਵੜਿੰਗ ਵੱਲੋਂ PRTC ਪਟਿਆਲਾ ਡਿੱਪੂ ਦਾ ਦੌਰਾ, ਕੱਚੇ ਮੁਲਾਜ਼ਮਾਂ ਨੂੰ ਦਿੱਤਾ ਇਹ ਭਰੋਸਾ

ਸਾਡੀ ਨਿੱਜੀ ਬੱਸ ਮਾਲਕਾਂ ਨਾਲ ਕੋਈ ਵਿਰੋਧ ਵੈਰ ਨਹੀਂ ਹੈ , ਜੋ ਟੈਕਸ ਨਹੀਂ ਭਰਦੇ, ਅਸੀਂ ਸਿਰਫ਼ ਉਨ੍ਹਾਂ ਬੱਸਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ।

ਟਰਾਂਸਪੋਰਟ ਮੰਤਰੀ ਵੜਿੰਗ ਵੱਲੋਂ PRTC ਪਟਿਆਲਾ ਡਿੱਪੂ ਦਾ ਦੌਰਾ, ਕੱਚੇ ਮੁਲਾਜ਼ਮਾਂ ਨੂੰ ਦਿੱਤਾ ਇਹ ਭਰੋਸਾ

 • Share this:
  ਮਨੋਜ ਸ਼ਰਮਾ

  ਪਟਿਆਲਾ- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਪਟਿਆਲਾ ਦੇ ਪੀਆਰਟੀਸੀ ਡਿਪੂ ਦਾ ਦੌਰਾ ਕੀਤਾ। ਉਨ੍ਹਾਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਰਗੀਆਂ ਜਨਤਕ ਸੰਸਥਾਵਾਂ ਨੂੰ ਸਫਲ ਬਣਾਉਣ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉਨਾਂ ਬਸ ਚਾਲਕਾਂ ਅਤੇ ਕੰਡਕਟਰਾਂ ਅਤੇ ਦੂਜੇ ਸਟਾਫ ਦੇ ਨਾਲ ਗੱਲਬਾਤ ਕਰਦਿਆ ਪੀ ਆਰ ਟੀ ਸੀ  ਰੋਡਵੇਜ ਨੂੰ   ਹੋਰ ਮਜਬੂਤ ਕਰਨ ਦੇ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕੰਡਕਟਰ ਅਤੇ ਡਰਾਈਵਰ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।

  ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਰਾਜਾ ਵੜਿੰਗ ਕਿਹਾ ਕਿ ਕੱਚੇ  ਕਾਮਿਆਂ ਨੂੰ ਜਲਦੀ ਹੀ ਪੱਕਾ ਕਰ ਦਿੱਤਾ ਜਾਵੇਗਾ ਅਤੇ ਤਨਖਾਹ ਵਿੱਚ ਹਰ ਸਾਲ 5% ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਉਸ ਹਰ ਵਿਅਕਤੀ ਨੂੰ ਮਿਲਣਾ ਹੈ ਜੋ ਚਾਹੇ ਬਸ ਚਾਲਕ ਹੈ, ਕੰਡਕਟਰ ਹੈ ਜਾਂ  ਵਰਕਸ਼ਾਪ ਦੇ ਵਿਚ ਕੰਮ ਕਰਦਾ ਹੈ। ਸਾਰਿਆਂ ਦੀਆਂ  ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕੱਚੇ ਮੁਲਾਜ਼ਮਾਂ ਦੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕਰਨ ਵਾਸਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਗੰਭੀਰਤਾ ਨਾਲ ਸੋਚ ਰਹੀ ਹੈ ਕਿਉਂਕਿ ਮੁੱਖ ਮੰਤਰੀ ਨੇ ਖੁਦ ਏਸੇ ਕੰਮ ਕਰਦਿਆਂ ਕੱਚੇ ਮੁਲਾਜ਼ਮਾਂ  ਦੀਆਂ ਯੂਨੀਅਨਾਂ ਦੇ ਨਾਲ ਗੱਲ ਕੀਤੀ ਹੈ  ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਤੁਹਾਨੂੰ ਜਲਦੀ ਹੀ ਪੱਕਾ ਕਰ ਦਿੱਤਾ ਜਾਵੇਗਾ ।

  ਰਾਜਾ ਵੜਿੰਗ ਦੇ ਵੱਲੋਂ ਮੰਤਰੀ ਬਣਨ ਮਗਰੋਂ ਪੀਆਰਟੀਸੀ ਦੇ ਖਾਤੇ ਵਿਚ ਹੋਏ ਵੀਹ ਲੱਖ ਦੇ ਇਜ਼ਾਫੇ ਬਾਰੇ  ਉਨ੍ਹਾਂ ਕਿਹਾ ਕਿ ਮੇਰਾ ਕੰਮ ਕਰਨ ਦਾ ਅਲੱਗ ਢੰਗ ਹੈ। ਉਨ੍ਹਾਂ ਕਿਹਾ ਕਿ ਸਾਡੀ ਨਿੱਜੀ ਬੱਸ ਮਾਲਕਾਂ ਨਾਲ ਕੋਈ ਵਿਰੋਧ ਵੈਰ ਨਹੀਂ ਹੈ , ਜੋ ਟੈਕਸ ਨਹੀਂ ਭਰਦੇ, ਅਸੀਂ ਸਿਰਫ਼ ਉਨ੍ਹਾਂ ਬੱਸਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਬਿਨਾਂ ਟੈਕਸ ਦੇ ਚੱਲ ਰਹੀਆਂ ਸਾਰੀਆਂ ਬੱਸਾਂ ਦੇ ਖ਼ਿਲਾਫ਼ ਕਾਰਵਾਈ ਕੀਤੀ  ਅਤੇ ਕੋਈ ਧਾਂਦਲੀ  ਨਾ ਹੋਵੇ।  ਉਨ੍ਹਾਂ ਕਿਹਾ ਕਿ ਨਿੱਜੀ ਬੱਸ ਅਪਰੇਟਰਾਂ ਦੇ ਖ਼ਿਲਾਫ਼ ਕੋਈ ਬਦਲੇ ਦੀ  ਭਾਵਨਾ ਨਾਲ ਕਾਰਵਾਈ ਨਹੀਂ ਹੋਵੇਗੀ ਪਰ ਗੈਰਕਾਨੂੰਨੀ ਕਿਸੇ ਵੀ ਬੱਸ ਨੂੰ ਸੜਕ ਉਪਰ ਨਹੀਂ ਚੱਲਣ ਦਿੱਤਾ ਜਾਵੇਗਾ।
  Published by:Ashish Sharma
  First published:
  Advertisement
  Advertisement