ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪੱਲੇਦਾਰ ਮਜਦੂਰ ਹੋ ਪ੍ਰੇਸ਼ਾਨ

News18 Punjabi | News18 Punjab
Updated: May 7, 2021, 7:00 PM IST
share image
ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪੱਲੇਦਾਰ ਮਜਦੂਰ ਹੋ ਪ੍ਰੇਸ਼ਾਨ
ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪੱਲੇਦਾਰ ਮਜਦੂਰ ਹੋ ਪ੍ਰੇਸ਼ਾਨ

  • Share this:
  • Facebook share img
  • Twitter share img
  • Linkedin share img
ਰਾਜਪੁਰਾ , ਅਮਰਜੀਤ ਸਿੰਘ ਪੰਨੂ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਰਾਜਪੁਰਾ ਵਿੱਚ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਜੀ ਵੱਲੋ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਕੀਤੇ ਸਨ ਕਿ ਪੰਜਾਬ ਦੀਆ ਮੰਡੀਆਂ ਵਿੱਚ ਕਣਕ ਨੂੰ ਰੁਲਣ ਨਹੀਂ ਦਿੱਤਾ ਜਾਵੇ ਅਤੇ ਸਮੇਂ ਸਿਰ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ ਪਰ ਮੌਸਮ ਖਰਾਬ ਹੋਣ ਕਾਰਨ ਦੂਜੀ ਵਾਰੀ ਬਾਰਸ਼ ਹਜਾਰਾ ਕਣਕ ਦੀਆਂ ਬੋਰੀਆਂ ਉਪਰ ਪਈ ਹੈ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਹਜਾਰਾ ਬੌਰੀਆ ਨੀਲੀ ਛੱਤ ਹੇਠਾਂ ਪਈਆ ਹਨ

ਹੁਣ ਕਣਕ ਮੰਡੀ ਵਿੱਚ ਬੌਰੀਆ ਵਿੱਚ ਉਗਨ ਦਾ ਡਰ ਹੈ ਪਰ ਸਾਰਿਆਂ ਖਰੀਦ ਏਜੰਸੀਆਂ ਅੱਖਾਂ ਬੰਦ ਕਰ ਕੇ ਬੈਠੀਆਂ ਹਨ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਕੰਮ ਕਰਣ ਵਾਲੇ ਮਜਦੂਰ ਪੱਲੇਦਾਰ ਵੀ ਕਾਫੀ ਪ੍ਰੇਸ਼ਾਨ ਹਨ ਕਿਉਕਿ ਉਨ੍ਹਾਂ ਨੂੰ ਲਿਫਟਿੰਗ ਹੋਣ ਦੇ ਪੈਸੇ ਮਿਲਣ ਗੇ ਤਾਂ ਹੁਣ ਪਰਵਾਸੀ ਮਜਦੂਰ ਪੱਲੇਦਾਰਾਂ ਨੂੰ ਘਰ ਦਾ ਖਰਚਾ ਕਰਨਾ ਮੁੱਛ ਕਲ ਹੋਗਿਆ ਹੈ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਰੀਬ ਪੰਦਰਾਂ ਹਜਾਰ ਮਜਦੂਰ ਕੰਮ ਕਰਦਾ ਹੈ ਸਭ ਵੇਹਲੇ ਬੈਠੇ ਹਨ ਰਾਜਪੁਰਾ ਦੇ ਫੂਡ ਸਪਲਾਈ ਅਫ਼ਸਰ ਰੂਪਪ੍ਰੀਤ ਕੌਰ ਸੰਧੂ ਨੇ ਫੋਨ ਤੇ ਦਸਿਆ ਕਿ ਅਸੀ ਮੀਟਿੰਗ ਵਿੱਚ ਬੈਠੇ ਹਾਂ ਪਰ 25 ਦਿਨ ਬੀਤ ਜਾਣ ਤੇ ਵੀ ਸਾਰੀ ਮੰਡੀਆਂ ਹਜਾਰਾ ਬੌਰੀਆ ਕਣਕ ਬਾਰਸ਼ ਦੀ ਭੇਟ ਚੜ੍ਹ ਰਹੀ ਹੈ
ਅਸ਼ੋਕ ਕੁਮਾਰ ਯਾਦਵ ਪਰਵਾਸੀ ਮਜਦੂਰ ਪੱਲੇਦਾਰ ਨੇ ਦਸਿਆ ਕਿ ਅਸੀ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪੰਦਰ ਹਜਾਰ ਪਰਵਾਸੀ ਪੱਲੇਦਾਰੀ ਕਰ ਰਹੇ ਹਾਂ ਹੁਣ ਸਾਨੂੰ ਘਰਾ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਕਿਉਕਿ ਕਣਕ ਦੀ ਲਿਫਟਿੰਗ ਹੋਵੇਗੀ ਤਾਂ ਹੀ ਪੈਸੇ ਮਿਲਣਗੇ।
Published by: Ramanpreet Kaur
First published: May 7, 2021, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ