Home /News /punjab /

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਪਟਿਆਲਾ ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ

Punjab Crime News: ਪਟਿਆਲਾ ਰੇਲਵੇ ਪੁਲਿਸ (Patiala Railway Police) ਨੇ 29 ਜੂਨ ਨੂੰ ਇਕ ਵਿਅਕਤੀ ਸਹਿਦੇਵ ਦੀ ਲਾਸ਼ ਬਰਾਮਦ ਕੀਤੀ ਸੀ, ਜਿਸਦੀ ਤਫਤੀਸ਼ ਮਗਰੋਂ ਹੁਣ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਮਮਤਾ, ਉਸ ਦੇ ਪ੍ਰੇਮੀ ਹਰਪ੍ਰੀਤ ਅਤੇ ਉਕਤ ਔਰਤ ਦੇ ਮਾਮੇ ਦੇ ਮੁੰਡੇ ਨੂੰ ਇਸ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ (Wife Killed Her Husband) ਕਰ ਲਿਆ ਹੈ।

ਹੋਰ ਪੜ੍ਹੋ ...
  • Share this:

ਮਨੋਜ ਸ਼ਰਮਾ

Punjab Crime News: ਪਟਿਆਲਾ ਰੇਲਵੇ ਪੁਲਿਸ (Patiala Railway Police) ਨੇ 29 ਜੂਨ ਨੂੰ ਇਕ ਵਿਅਕਤੀ ਸਹਿਦੇਵ ਦੀ ਲਾਸ਼ ਬਰਾਮਦ ਕੀਤੀ ਸੀ, ਜਿਸਦੀ ਤਫਤੀਸ਼ ਮਗਰੋਂ ਹੁਣ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਮਮਤਾ, ਉਸ ਦੇ ਪ੍ਰੇਮੀ ਹਰਪ੍ਰੀਤ ਅਤੇ ਉਕਤ ਔਰਤ ਦੇ ਮਾਮੇ ਦੇ ਮੁੰਡੇ ਨੂੰ ਇਸ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ (Wife Killed Her Husband) ਕਰ ਲਿਆ ਹੈ।

ਜੀਆਰਪੀ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਮਤਾ ਨਾਮਕ ਔਰਤ ਆਪਣੇ ਪਤੀ ਦੀ ਉਮਰ ਜ਼ਿਆਦਾ ਹੋਣ ਕਰਕੇ ਉਸ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਇਸ ਦੇ ਚਲਦਿਆਂ ਉਸ ਦੇ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਨਾਲ ਨਜਾਇਜ਼ ਸਬੰਧ ਬਣ ਗਏੇ ਆਪਣੇ ਨਾਜਾਇਜ ਸਬੰਧਾਂ 'ਚ ਪਤੀ ਨੂੰ ਰੋੜਾ ਸਮਝਦਿਆਂ ਉਸਨੇ ਉਸਦੇ ਕਤਲ ਦੀ ਸਾਜਿਸ਼ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਇਸ ਲਈ ਉਹ ਆਪਣੇ ਪਤੀ ਨੂੰ ਕਿਸੇ ਜਨਮ ਦਿਨ ਦੀ ਪਾਰਟੀ ਦਾ ਬਹਾਨਾ ਕਰਕੇ ਨਾਲ ਲੈ ਗਈ, ਜਿਸ 'ਚ ਉਸਦੇ ਨਾਲ ਨਾਬਾਲਿਗ ਬੇਟਾ ਵੀ ਨਾਲ ਚਲਾ ਗਿਆ। ਡੇਰਾ ਬੱਸੀ ਪੁੱਜ ਕੇ ਮਮਤਾ ਨੇ ਆਪਣੇ ਪਤੀ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਉਸ ਮਗਰੋਂ ਪੱਥਰ ਨਾਲ ਉਸਦੇ ਸਿਰ 'ਚ ਵਾਰ ਕਰਕੇ ਕੇ ਜਖਮੀ ਕਰ ਦਿੱਤਾ। ਇਸ ਦੌਰਾਨ ਹੀ ਮਮਤਾ ਦਾ ਪ੍ਰੇਮੀ ਹਰਪ੍ਰੀਤ ਛੋਟਾ ਹਾਥੀ ਆਟੋ ਲੈ ਕੇ ਪੁੱਜ ਗਿਆ, ਜਿਸਨੇ ਸਹਿਦੇਵ ਨੂੰ ਟੱਕਰ ਮਾਰ ਦਿੱਤੀ ਪਰ ਜਲਦਬਾਜ਼ੀ 'ਚ ਆਟੋ ਦਰਖਤ ਨਾਲ ਟਕਰਾ ਗਿਆ ਅਤੇ ਉਸਦਾ ਅਗਲਾ ਸ਼ੀਸ਼ਾ ਟੁੱਟ ਗਿਆ। ਉਸ ਮਗਰੋਂ ਘਬਰਾਹਟ 'ਚ ਤਿੰਨੇ ਮੁਲਜ਼ਮ ਸਹਿਦੇਵ ਨੂੰ ਜ਼ਖ਼ਮੀ ਹਾਲਤ 'ਚ ਆਟੋ 'ਚ ਪਾ ਕੇ ਰੇਲਵੇ ਟਰੈਕ 'ਤੇ ਲੈ ਗਏ ਅਤੇ ਪੱਥਰ ਮਾਰ ਮਾਰ ਕੇ ਉਸਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਗੰਦੇ ਨਾਲੇ ਚ ਸੁੱਟ ਕੇ ਆ ਗਏ।

ਇਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਸ਼ੱਕੀ ਨਜਰ ਆਇਆ ਤੇ ਪੁਲਿਸ ਨੇ ਸਹਿਦੇਵ ਦੀ ਜੇਬ ਵਿਚੋਂ ਮਿਲੀ ਪਰਚੀ ਦੇ ਅਧਾਰ 'ਤੇ ਇੱਕ ਫੈਕਟਰੀ ਵਿਚੋਂ ਉਸਦੀ ਸ਼ਨਾਖਤ ਕਰਵਾਈ ਅਤੇ ਜਦ ਉਸਦੀ ਪਤਨੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਸਾਰੀ ਸੱਚਾਈ ਦੱਸ ਦਿੱਤੀ। ਪੁਲਿਸ ਨੇ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Published by:Krishan Sharma
First published:

Tags: Crime news, Patiala, Punjab Police