ਪਾਤੜਾਂ: ਘਰ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ

News18 Punjabi | News18 Punjab
Updated: July 20, 2021, 12:49 PM IST
share image
ਪਾਤੜਾਂ: ਘਰ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਪਾਤੜਾਂ: ਘਰ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ

  • Share this:
  • Facebook share img
  • Twitter share img
  • Linkedin share img
ਪਾਤੜਾਂ ਦੇ ਪਿੰਡ ਮਤੋਲੀ ਵਿਚ ਭਾਰੀ ਬਰਸਾਤ ਮਗਰੋਂ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਮੈਂਬਰ ਗੰਭੀਰ ਜ਼ਖ਼ਮੀ ਹੈ। ਜਿਸ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਹਸਪਤਾਲ ਵਿਚ ਪਹੁੰਚਾਇਆ ਹੈ।

ਮਕਾਨ ਡਿੱਗਣ ਕਾਰਨ ਪਰਿਵਾਰ ਦਾ ਮੁਖੀ ਮੁਖ਼ਤਿਆਰ ਸਿੰਘ (40) ਉਸ ਦਾ ਲੜਕਾ ਵੰਸ਼ਦੀਪ ਸਿੰਘ (14) ਤੇ ਲੜਕੀਆਂ ਸਿਮਰਨਜੀਤ ਕੌਰ (13) ਤੇ ਕਮਲਦੀਪ ਕੌਰ (10) ਦੀ ਮਲਬੇ ਹੇਠ ਦੱਬਣ ਕਰਕੇ ਮੌਤ ਹੋ ਗਈ,

ਜਦਕਿ ਉਸ ਦੀ ਪਤਨੀ ਸੁਰਿੰਦਰ ਕੌਰ ਨੂੰ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਇਲਾਜ ਲਈ ਖਨੌਰੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
Published by: Gurwinder Singh
First published: July 20, 2021, 12:49 PM IST
ਹੋਰ ਪੜ੍ਹੋ
ਅਗਲੀ ਖ਼ਬਰ