SIDHARTH ARORA
ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ ਕਾਂਗਰਸ ਪਾਰਟੀ ਅਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਉਸ ਵੇਲੇ ਝਟਕਾ ਲੱਗਾ ਜਦ ਨਗਰ ਕੌਂਸਲ ਪੱਟੀ ਦੇ ਮੌਜੂਦਾ ਚਾਰ ਕੌਸਲਰਾਂ ਅਤੇ ਕਾਗਰਸ ਦੇ ਸੀਨੀਅਰ ਨੇਤਾ ਅਤੇ ਦਫਤਰ ਇੰਚਾਰਜ ਸਮੇਤ ਕਈ ਪਰਿਵਾਰ ਕਾਗਰਸ ਛੱਡ ਅਕਾਲੀ ਦਲ ਨਾਲ ਜੁੜੇ। ਇਸ ਮੌਕੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਭਰਵੇਂ ਇਕੱਠ ਨੂੰ ਸਬੋਧੰਨ ਕਰਦਿਆ ਕਿਹਾ ਕਿ ਅੱਜ ਇਨ੍ਹਾਂ ਪਰਿਵਾਰਾਂ ਦਾ ਸਾਡੇ ਨਾਲ ਜੁੜਨ ਤੇ ਸਾਨੂੰ ਹੋਰ ਸ਼ਕਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਕਰੀਬ 25 ਸਾਲ ਸਾਡੇ ਉਲਟ ਚੱਲਦਿਆਂ ਹੋਇਆ ਕਾਗਰਸ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਹੁਣ ਇਨ੍ਹਾਂ ਨੇ ਕਾਗਰਸ ਸਰਕਾਰ ਵਿੱਚ ਹੀ ਕੌਸਲਰ ਜਿੱਤ ਪ੍ਰਾਪਤ ਕਰਕੇ ਸਾਡਾ ਸਾਥ ਦੇਣ ਦਾ ਵਿਚਾਰ ਬਨਾਇਆ ਹੈ। ਇਸ ਮੌਕੇ ਕੈਰੋ ਨੇ ਕਿਹਾ ਕਿ ਸਰਕਾਰ ਆਉਣ ਤੇ ਇਨ੍ਹਾਂ ਪਰਿਵਾਰਾ ਨੂੰ ਬਨਦਾ ਮਾਨ ਸਨਮਾਣ ਦਿੱਤਾ ਜਾਵੇਗਾ ਅਤੇ ਇਹ ਸਰਕਾਰ ਲਿਆਉਣ ਵਿੱਚ ਪੂਰਾ ਸਾਥ ਦੇਣਗੇ।
ਇਸ ਮੌਕੇ ਕੈਰੋ ਪਰਿਵਾਰ ਵਿੱਚ ਜੁੜਨ ਵਾਲਿਆ ਵਿੱਚ ਲਖਵਿੰਦਰ ਸਿੰਘ ਖਹਿਰਾ ਬਾਜ ਸਿੰਘ ਭੁੱਲਰ, ਕੁਲਵਿੰਦਰ ਸਿੰਘ ਬੱਬਾ ਵਾਰਡ ਨੰ: 4, ਰਕੇਸ਼ ਕੁਮਾਰ ਕਮਲ ਵਾਰਡ ਨੰ: 18, ਸੁਰਜੀਤ ਸਿੰਘ ਫੋਜੀ ਵਾਰਡ ਨੰ: 12,ਅਸਵਨੀ ਕੁਮਾਰ ਕੌਸਲਰ ਵਾਰਡ ਨੰ: 17 ਕਾਗਰਸ ਦਫਤਰ ਇੰਚਾਂ: ਵਜੀਰ ਸਿੰਘ ਪਾਰਸ ਅਤੇ ਇਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਵੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਤੋ ਸਾਬਕਾ ਵਿਧਾਇਕ ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸ਼ਾਮਿਲ ਹੋਏ ਪਰਿਵਾਰਾ ਨੂੰ ਮਾਨ ਸਨਮਾਣ ਦਿੱਤਾਂ ਜਾਵੇਗਾ ਨਾਲ ਹੀ ਗੁਰਮੁੱਖ ਸਿੰਘ ਘੁੱਲਾ ਸਿਆਸੀ ਸਕੱਤਰ ਕੈਰੋ ਨੇ ਕਿਹਾ ਕਿ ਅਕਾਲੀ ਦਲ ਦੇ ਪਰਵਰ ਵਿੱਚ ਵਾਧਾ ਹੋਇਆ ਹੈ ਆਉਣ ਵਾਲੇ ਦਿਨਾਂ ਵਿਚ ਪੱਟੀ ਤੋ ਚੋਣਾਂ ਵੀ ਜਿੱਤ ਹਾਸਲ ਕਰਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।