ਧੋਖਾਧੜੀ ਦੇ ਕੇਸ 'ਚ ਜਲੰਧਰ ਦੀ ਸਹਾਇਕ ਕਮਿਸ਼ਨਰ ਡਾ. ਅਨੁਪ੍ਰੀਤ ਕੌਰ ਸਸਪੈਂਡ

News18 Punjab
Updated: September 13, 2019, 1:56 PM IST
share image
ਧੋਖਾਧੜੀ ਦੇ ਕੇਸ 'ਚ ਜਲੰਧਰ ਦੀ ਸਹਾਇਕ ਕਮਿਸ਼ਨਰ ਡਾ. ਅਨੁਪ੍ਰੀਤ ਕੌਰ ਸਸਪੈਂਡ
ਧੋਖਾਧੜੀ ਦੇ ਕੇਸ 'ਚ ਐੱਸਡੀਐੱਮ ਡਾ. ਅਨੁਪ੍ਰੀਤ ਕੌਰ ਸਸਪੈਂਡ

  • Share this:
  • Facebook share img
  • Twitter share img
  • Linkedin share img
ਜਲੰਧਰ ਦੀ ਸਹਾਇਕ ਕਮਿਸ਼ਨਰ ਡਾ. ਅਨੁਪ੍ਰੀਤ ਕੌਰ ਸਸਪੈਂਡ ਕਰ ਦਿੱਤਾ ਗਿਆ ਹੈ। ਉਹ ਜਦੋਂ ਪੱਟੀ ਵਿਖੇ ਸਬ-ਡਵੀਜ਼ਨਲ ਮੈਜਿਸਟਰੇਟ ਦੌਰਾਨ ਖਿਲਾਫ਼ ਥਾਣਾ ਪੱਟੀ 'ਚ ਧੋਖਾਧੜੀ ਦਾ ਕੇਸ ਦਰਜ ਸੀ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ। ਡਾ. ਅਨੁਪ੍ਰੀਤ  ਉੱਤੇ NH ਭੂਮੀ ਗ੍ਰਹਿਣ ਲਈ ਆਈ ਰਕਮ 'ਚ 1 ਕਰੋੜ 63 ਲੱਖ ਦੇ ਗਬਨ ਦਾ ਇਲਜ਼ਾਮ ਹਨ। ਇਸ ਮਾਮਲੇ ਵਿੱਚ 5 ਸਤੰਬਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।

ਇੱਕ ਹੋਰ ਘਪਲਾ ਆਇਆ ਸੀ ਸਾਹਮਣੇ-

ਪੰਜਾਬੀ ਟ੍ਰਿਬਿਊਨ ਦੀ ਇੱਕ ਹੋਰ ਰਿਪੋਰਟ ਮੁਤਾਬਿਕ ਸਰਕਾਰੀ ਰਕਮ ਦਾ ਘਪਲਾ ਕਰਕੇ ਚਰਚਾ ਵਿਚ ਆਈ ਮਹਿਲਾ ਪੀਸੀਐੱਸ ਅਧਿਕਾਰੀ ਡਾ. ਅਨੁਪ੍ਰੀਤ ਕੌਰ ਵੱਲੋਂ ਕੀਤਾ ਗਿਆ ਇੱਕ ਹੋਰ ਘਪਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਿਕ 1.8 ਕਰੋੜ ਰੁਪਏ ਦੇ ਘਪਲੇ ਬਾਰੇ ਪਤਾ ਲੱਗਣ ਨਾਲ ਘਪਲੇ ਦੀ ਰਾਸ਼ੀ ਵੱਧ ਕੇ 3.4 ਕਰੋੜ ਰੁਪਏ ਤੱਕ ਜਾ ਪੁੱਜੀ ਹੈ| ਇਹ ਰਾਸ਼ੀ ਜ਼ਮੀਨ ਦੇ ਉਨ੍ਹਾਂ ਮਾਲਕਾਂ ਨੂੰ ਮੁਆਵਜ਼ੇ ਦੇ ਤੌਰ ’ਤੇ ਦਿੱਤੀ ਜਾਣੀ ਸੀ, ਜਿਨ੍ਹਾਂ ਦੀ ਜ਼ਮੀਨ ਜ਼ਿਲ੍ਹੇ ’ਚੋਂ ਲੰਘੇ ਕੌਮੀ ਸ਼ਾਹ ਮਾਰਗ ਨੰਬਰ-54 ਬਣਾਉਣ ਲਈ ਐਕਵਾਇਰ ਕੀਤੀ ਗਈ ਸੀ।
ਇਸ ਮਾਮਲੇ ਦੀ ਜਾਂਚ ਪੱਟੀ ਦੇ ਐੱਸਡੀਐੱਮ ਨਵਰਾਜ ਸਿੰਘ ਬਰਾੜ ਨੂੰ ਸੌਂਪੀ ਗਈ ਹੈ। ਐੱਸਡੀਐੱਮ ਨੇ ਅਨੁਪ੍ਰੀਤ ਕੌਰ ਵੱਲੋਂ 1.8 ਕਰੋੜ ਰੁਪਏ ਦਾ ਹੋਰ ਘਪਲਾ ਸਾਹਮਣੇ ਆਉਣ ਦੀ ਪੁਸ਼ਟੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਨੁਪ੍ਰੀਤ ਕੌਰ ਨੇ 1.8 ਕਰੋੜ ਰੁਪਏ ਦੀ ਇਹ ਰਾਸ਼ੀ 20 ਜਣਿਆਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਸੀ ਅਤੇ ਇਨ੍ਹਾਂ 20 ਵਿਅਕਤੀਆਂ ਵਿਚੋਂ ਕਿਸੇ ਦੀ ਵੀ ਜ਼ਮੀਨ ਕੌਮੀ ਸ਼ਾਹ ਮਾਰਗ ਬਣਾਉਣ ਲਈ ਐਕਵਾਇਰ ਨਹੀਂ ਕੀਤੀ ਗਈ| ਗਬਨ ਦੀ ਰਕਮ ਪਹਿਲਾਂ 1,63,767,975 ਰੁਪਏ ਸੀ| ਇਸ ਸਬੰਧੀ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਪਹਿਲਾਂ ਹੀ ਦਫ਼ਾ 419, 420, 409, 120-ਬੀ ਅਧੀਨ ਇਕ ਕੇਸ ਦਰਜ ਕੀਤਾ ਹੋਇਆ ਹੈ।

ਐੱਸਡੀਐੱਮ ਦੇ ਪਹਿਲੇ ਪਤੀ ਨੇ ਹੀ ਖੋਲਿਆ ਆਪਣੀ ਪਤਨੀ ਦੇ ਖ਼ਿਲਾਫ਼ ਮੋਰਚਾ-

ਡਾ. ਅਨੁਪ੍ਰੀਤ ਕੌਰ ਦੇ ਪਹਿਲੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਕਪਤਾਨ ਰਹੇ ਬਚਿੱਤਰ ਸਿੰਘ ਢਿੱਲੋਂ ਨੇ ਮੋਰਚਾ ਖੋਲਿਆ ਹੋਇਆ ਹੈ। ਉਨ੍ਹਾਂ ਕੁੱਝ ਦਿਨ ਪਹਿਲਾਂ ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਉਸਦੇ ਐੱਸਡੀਐੱਮ ਹੁੰਦਿਆਂ ਕੀਤੀਆਂ ਗਈਆਂ ਅਦਾਇਗੀਆਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ।

ਇਸਦੇ ਨਾਲ ਹੀ ਉਨ੍ਹਾਂ ਨੇ ਐੱਸਡੀਐਮ ਡਾ: ਅਨੁਪ੍ਰੀਤ ਦੇ ਖਿਲਾਫ ਥਾਣਾ ਪੱਟੀ ਵਿਖੇ ਧਾਰਾ 419, 420, 409, 120 ਬੀ ਆਈ. ਪੀ.ਸੀ. ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਉਸਦੀ ਤੁਰੰਤ ਗਿ੍ਫਤਾਰੀ ਲਈ ਮੰਗ ਕੀਤੀ ।

ਇੰਟਰਨੈਸ਼ਨਲ ਕਬੱਡੀ ਖਿਡਾਰੀ , ਐਸਡੀਐਮ ਦੇ ਸਾਬਕਾ ਪਤੀ ਅਤੇ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਢਿੱਲੋਂ ਨੇ ਕਿਹਾ ਕਿ ਥਾਣਾ ਪੱਟੀ ਦੀ ਪੁਲਿਸ ਵਲੋਂ ਐੱਸਡੀਐੱਮ ਦੇ ਖਿਲਾਫ 1.63 ਕਰੋੜ ਰੁਪਏ ਗਬਨ ਕਰਨ ਦੇ ਦੋਸ਼ ਹੇਠ ਖਾਨਾਪੂਰਤੀ ਲਈ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਉਸ ਦੀ ਗਿ੍ਫਤਾਰੀ ਨਹੀਂ ਕੀਤੀ ਜਾ ਰਹੀ ਅਤੇ ਐੱਸਡੀਐੱਮ ਸ਼ਰੇਆਮ ਬਾਹਰ ਘੁੰਮ ਰਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਡਾ: ਅਨੁਪ੍ਰੀਤ ਕੌਰ ਤਰਨ ਤਾਰਨ ਅਤੇ ਪੱਟੀ ਵਿਖੇ ਐੱਸਡੀਐਮ ਦੇ ਅਹੁਦੇ 'ਤੇ ਰਹੇ ਅਤੇ ਉਨ੍ਹਾਂ ਵਲੋਂ ਉਸ ਸਮੇਂ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਕਰੋੜਾਂ ਰੁਪਏ ਦੀ ਸਰਕਾਰੀ ਰਾਸ਼ੀ ਲੋਕਾਂ ਨੂੰ ਦਿੱਤੀ ਗਈ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਵੀ ਵੱਡੇ ਪੱਧਰ ਤੇ ਕੀਤੀ ਜਾਵੇ ਤਾਂ ਬਹੁਤ ਕੁਝ ਲੱਭ ਸਕਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਐੱਸਡੀਐੱਮ ਅਨੁਪ੍ਰੀਤ ਕੌਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਅਨੁਪ੍ਰੀਤ ਕੌਰ ਇਸ ਜ਼ਿਲ੍ਹੇ ਵਿਚ ਤਰਨ ਤਾਰਨ, ਪੱਟੀ ਅਤੇ ਭਿੱਖੀਵਿੰਡ ਦੀ ਐੱਸਡੀਐੱਮ ਰਹੀ ਹੈ ਤੇ ਅੱਜ-ਕੱਲ੍ਹ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਤਾਇਨਾਤ ਹੈ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ