Home /News /punjab /

ਕਿਸਾਨਾਂ ਦੇ ਕਤਲ ਕਰਕੇ ਕਿਸਾਨ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ : ਕੇਵਲ ਸਿੰਘ ਢਿੱਲੋਂ

ਕਿਸਾਨਾਂ ਦੇ ਕਤਲ ਕਰਕੇ ਕਿਸਾਨ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ : ਕੇਵਲ ਸਿੰਘ ਢਿੱਲੋਂ

ਕਿਸਾਨਾਂ ਦੇ ਕਤਲ ਕਰਕੇ ਕਿਸਾਨ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ : ਕੇਵਲ ਸਿੰਘ ਢਿੱਲੋਂ

ਕਿਸਾਨਾਂ ਦੇ ਕਤਲ ਕਰਕੇ ਕਿਸਾਨ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ : ਕੇਵਲ ਸਿੰਘ ਢਿੱਲੋਂ

ਯੂਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਲੋਕਤੰਤਰ ਦਾ ਕਤਲ, ਦੋਸ਼ੀਆਂ ਨੂੰ ਫ਼ੜਨ ਦੀ ਬਿਜਾਏ ਯੂਪੀ ਸਰਕਾਰ ਕਾਂਗਰਸ ਪਾਰਟੀ ਦੀ ਲੀਡਰਸਿਪ ਨੂੰ ਹਿਰਾਸਤ ਵਿੱਚ ਲੈਣਾ ਸ਼ਰਮਨਾਕ

  • Share this:

ਬਰਨਾਲਾ:   ਸ਼ਾਂਤਮਈ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕਤਲ ਕਰਨ ਦੀ ਬਿਜਾਏ ਬੀਜੇਪੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਸੁਣਾਵੇ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਆਖੇ।

ਸ.ਢਿੱਲੋਂ ਨੇ ਕਿਹਾ ਕਿ 10 ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਪੂਰਨ ਅਮਨ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਹਨ। ਭਾਰਤ ਦਾ ਕਾਨੂੰਨ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ ਹਰ ਨਾਗਰਿਕ ਨੂੰ ਇਜ਼ਾਜ਼ਤ ਦਿੰਦਾ ਹੈ। ਪਰ ਬੀਜੇਪੀ ਸਰਕਾਰ ਕਿਸਾਨਾਂ ਦੇ ਇਸ ਸ਼ਾਂਤਮਈ ਅੰਦੋਲਨ ਨੂੰ ਖ਼ਤਮ ਕਰਨ ਲਈ ਲੋਕਤੰਤਰ ਦਾ ਕਤਲ ਕਰਕੇ ਧੱਕੇਸ਼ਾਹੀ ਤੇ ਉਤਰ ਆਈ ਹੈ। ਜਿਸਦੀ ਯੂਪੀ ਦੇ ਲਖੀਮਪੁਰ ਖੀਰੀ ਦੀ ਤਾਜ਼ਾ ਮਿਸਾ਼ਲ ਹੈ। ਜਿੱਥੇ ਚਾਰ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬੀਜੇਪੀ ਮੰਤਰੀ ਦੀ ਸ਼ਹਿ ਤੇ ਉਸਦੇ ਪੁੱਤਰ ਵਲੋਂ ਕੀਤਾ ਗਿਆ  ਇਹ ਕਾਰਾ ਬਹੁਤ ਸ਼ਰਮਨਾਕ ਹੈ। ਇਸਤੋਂ ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਕਿਸਾਨਾਂ ਦੇ ਕਾਤਲਾਂ ਨੂੰ ਫ਼ੜਨ ਦੀ ਬਿਜਾਏ ਕਿਸਾਨ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਸ੍ਰੀ ਪ੍ਰਿਅੰਕਾ ਗਾਂਧੀ ਵਾਡਰਾ, ਸ੍ਰੀ ਰਾਹੁਲ ਗਾਂਧੀ, ਸ੍ਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸੀਨੀਅਰ ਲੀਡਰਸਿ਼ਪ ਨੂੰ ਯੂਪੀ ਸਰਕਾਰ ਨੇ ਕਈ ਘੰਟੇ ਹਿਰਾਸਤ ਲਈ ਰੱਖਿਆ। ਜਦਕਿ ਇਸ ਘਟਨਾ ਦੇ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ। ਯੂਪੀ ਸਰਕਾਰ ਇਸ ਘਟਨਾ ਦੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।

Published by:Ashish Sharma
First published:

Tags: Barnala