• Home
 • »
 • News
 • »
 • punjab
 • »
 • PEOPLE ALONG WITH MLA ARRESTED 11 DRUG ADDICTS INCLUDING DRUG DEALERS IN FARIDKOT

ਫਰੀਦਕੋਟ: ਲੋਕਾਂ ਨੇ ਖੁਦ MLA ਨੂੰ ਨਾਲ ਲੈਕੇ ਨਸ਼ਾ ਵੇਚਣ ਵਾਲੇ ਸਮੇਤ 11 ਨਸ਼ਾ ਕਰਨ ਵਾਲਿਆਂ ਨੂੰ ਫੜਿਆ

Drugs news-ਖੁਦ ਵਿਧਿਆਕ ਵੱਲੋਂ ਐਕਸ਼ਨ ਲੈਂਦੇ ਹੋਏ ਮੁਹੱਲਾ ਵਾਸੀਆਂ ਨਾਲ ਮਿਲ ਕੇ ਖੁਦ ਰੇਡ ਕਰਕੇ ਨਸ਼ਾ ਵੇਚਣ ਵਾਲੇ ਸਮੇਤ 11 ਨਸ਼ਾ ਕਰਨ ਵਾਲਿਆਂ ਨੂੰ ਫੜਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਨਾਂ ਨਸ਼ਾ ਕਰਨ ਵਾਲਿਆਂ ਨੂੰ ਪੁਲਿਸ ਹਵਾਲੇ ਕੀਤਾ। ਗੌਰਤਲਬ ਹੈ ਕੇ ਨਸ਼ਾ ਕਰਨ ਵਾਲਿਆਂ ਵਿੱਚ ਦੋ ਪੁਲਿਸ ਮੁਲਜ਼ਮ ਵੀ ਸ਼ਾਮਿਲ ਸੀ, ਜੋ ਚਿੱਟਾ ਖਰੀਦਣ ਆਏ ਸਨ।

ਫਰੀਦਕੋਟ: ਲੋਕਾਂ ਨੇ ਖੁਦ MLA ਨੂੰ ਨਾਲ ਲੈਕੇ ਨਸ਼ਾ ਵੇਚਣ ਵਾਲੇ ਸਮੇਤ 11 ਨਸ਼ਾ ਕਰਨ ਵਾਲਿਆਂ ਨੂੰ ਫੜਿਆ

 • Share this:
  ਨਰੇਸ਼ ਸੇਠੀ

  ਫਰੀਦਕੋਟ:  ਗੁਰੂ ਤੇਗ ਬਹਾਦਰ ਨਗਰ ਨਿਵਾਸੀਆਂ ਵੱਲੋਂ ਲਗਾਤਰ ਮਹੱਲੇ ਵਿੱਚ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਜਾ ਰਹੀਆਂ ਸਨ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਲੋਕਾਂ ਵੱਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ। ਜਿਸ ਤੋਂ ਬਾਅਦ ਖੁਦ ਵਿਧਿਆਕ ਵੱਲੋਂ ਐਕਸ਼ਨ ਲੈਂਦੇ ਹੋਏ ਮੁਹੱਲਾ ਵਾਸੀਆਂ ਨਾਲ ਮਿਲ ਕੇ ਖੁਦ ਰੇਡ ਕਰਕੇ ਨਸ਼ਾ ਵੇਚਣ ਵਾਲੇ ਸਮੇਤ 11 ਨਸ਼ਾ ਕਰਨ ਵਾਲਿਆਂ ਨੂੰ ਫੜਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਨਾਂ ਨਸ਼ਾ ਕਰਨ ਵਾਲਿਆਂ ਨੂੰ ਪੁਲਿਸ ਹਵਾਲੇ ਕੀਤਾ। ਗੌਰਤਲਬ ਹੈ ਕੇ ਨਸ਼ਾ ਕਰਨ ਵਾਲਿਆਂ ਵਿੱਚ ਦੋ ਪੁਲਿਸ ਮੁਲਜ਼ਮ ਵੀ ਸ਼ਾਮਿਲ ਸੀ, ਜੋ ਚਿੱਟਾ ਖਰੀਦਣ ਆਏ ਸਨ।

  ਇਸ ਮੌਕੇ ਮੁਹੱਲਾ ਵਸਿਆ ਨੇ ਕਿਹਾ ਕਿ ਅਸੀਂ ਲਗਾਤਾਰ ਪੁਲੀਸ ਨੂੰ ਸ਼ਿਕਾਇਤ ਕਰ ਰਹੇ ਸੀ ਕਿ ਸਾਡੇ ਇਲਾਕੇ ਵਿੱਚ ਨਸ਼ਾ ਵਿਕਦਾ ਹੈ ਅਤੇ ਕਈ ਤਰਾਂ ਦੇ ਸ਼ੱਕੀ ਵਿਅਕਤੀ ਨਸ਼ਾ ਖਰੀਦਣ ਆਉਦੇ ਹਨ ਪਰ ਕਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ,  ਜਿਸ ਤੋਂ ਬਾਅਦ ਅਸੀਂ ਵਿਧਾਇਕ ਕੋਲ ਸ਼ਿਕਾਇਤ ਕੀਤੀ ਅਤੇ ਅੱਜ ਅਸੀ ਪੁਰੀ ਨਿਗਾ ਬਣਾ ਕੇ ਰੱਖੀ। ਜਿਸ ਤੋਂ ਬਾਅਦ ਵਿਧਾਇਕ ਨੂੰ ਬੁਲਾਇਆ ਅਤੇ ਇਨ੍ਹਾਂ ਨਸ਼ੇੜੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮੁਹੱਲੇ ਵਿੱਚ ਨਸ਼ਾ ਵੇਚਦਾ ਹੈ, ਉਸ ਸਬੰਧੀ ਪੁਰੀ ਜਾਂਚ ਕਰਵਾਉਣੀ ਚਾਹੀਦੀ ਹੈ।

  ਇਸ ਮੌਕੇ ਵਿਧਾਇਕ ਗੁਰਦਿੱਤ ਸੇਖੋਂ ਨੇ ਕਿਹਾ ਕਿ ਨਸ਼ਾ ਕਾਰੋਬਾਰੀਆਂ ਦੇ ਸਬੰਧ ਬਹੁਤ ਡੂੰਗੇ ਹਨ ਪਰ ਸਾਡੀ ਇਕੋ ਇਕ ਮੰਸ਼ਾ ਹੈ ਕੇ ਅਸੀਂ ਨਸ਼ੇ ਕਾਰਨ ਕਿਸੇ ਦਾ ਪਰਿਵਾਰ ਉਜੜਨ ਨਹੀ ਦੇਣਾ ਅਤੇ ਜੋ ਵੀ ਨਸ਼ਾ ਵੇਚਦਾ ਹੈ ਉਸਨੂੰ ਬਖਸ਼ਿਆ ਨਹੀ ਜਾਵੇਗਾ।
  Published by:Sukhwinder Singh
  First published: