ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ 150 ਫੁੱਟ ਡੂੰਘੇ ਪੁਰਾਣੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਖਿਲਾਫ ਲੋਕਾਂ ਵਿਚ ਗੁੱਸਾ ਵਧ ਗਿਆ ਹੈ। ਫ਼ਤਿਹਵੀਰ ਦੀ ਮੌਤ ਖਿਲਾਫ ਲੋਕਾਂ ਨੇ ਸੁਨਾਮ ਤੇ ਸੰਗਰੂਰ ‘ਚ ਕਈ ਥਾਂ ‘ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ।
ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਭ ਬਚਾਅ ਅਭਿਆਨ ਪ੍ਰਸ਼ਾਸਨ ਦੀਆਂ ਗਲਤ ਤਕਨੀਕਾਂ ਕਰਕੇ ਫੇਲ੍ਹ ਹੋਇਆ ਹੈ। ਇਕ ਪਾਸੇ ਫ਼ਤਿਹਵੀਰ ਪੋਸਟਮਾਰਟਮ ਹੋ ਰਿਹਾ ਸੀ ਤੇ ਦੂਸਰੇ ਪਾਸੇ ਹਸਪਤਾਲ ਦੇ ਬਾਹਰ ਭੜਕੇ ਲੋਕ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿੱਗੇ ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਸ਼ਹਿਰ ਸੁਨਾਮ ਵਿਖੇ ਮਾਹੌਲ ਤਣਾਅਪੂਰਨ ਹੈ। ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰ ਕਰਵਾਏ ਬੰਦ ਕਰਵਾ ਦਿੱਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।