Home /News /punjab /

Punjab Election Results : 'ਆਪ' ਜਿੱਤ 'ਤੇ ਵਿਆਹ 'ਚ ਹੋਇਆ ਝਾੜੂ ਦਾ ਡਾਂਸ, ਵੀਡੀਓ ਵਾਇਰਲ

Punjab Election Results : 'ਆਪ' ਜਿੱਤ 'ਤੇ ਵਿਆਹ 'ਚ ਹੋਇਆ ਝਾੜੂ ਦਾ ਡਾਂਸ, ਵੀਡੀਓ ਵਾਇਰਲ

Punjab Election Results : 'ਆਪ' ਜਿੱਤ 'ਤੇ ਵਿਆਹ 'ਚ ਹੋਇਆ ਝਾੜੂ ਦਾ ਡਾਂਸ, ਵੀਡੀਓ ਵਾਇਰਲ

Punjab Election Results : 'ਆਪ' ਜਿੱਤ 'ਤੇ ਵਿਆਹ 'ਚ ਹੋਇਆ ਝਾੜੂ ਦਾ ਡਾਂਸ, ਵੀਡੀਓ ਵਾਇਰਲ

Punjab Election Results 2022 (ਪੰਜਾਬ ਵਿਧਾਨ ਸਭਾ ਚੋਣ ਨਤੀਜੇ) :" ਸਟੇਜ ਤੋਂ ਬਕਾਇਦਾ ਅਨਾਉਂਸਟਮੈਂਟ ਕੀਤੀ ਗਈ ਕਿ ਜਿੰਨੇ-ਜਿੰਨੇ ਆਪ ਨੂੰ ਵੋਟ ਪਾਈ ਹੈ, ਉਹ ਸਟੇਜ ਉੱਤੇ ਆ ਕੇ ਖੁੱਲ ਕੇ ਡਾਂਸ ਕਰੇ। ਇਸ ਵਿਆਹ ਸਮਾਰੋਹ ਦੀ ਵੀਡੀਆ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਆਏ ਮਹਿਮਾਨ ਹੱਥਾਂ ਵਿੱਚ ਝਾੜੂ ਚੁੱਕੇ ਕੇ ਸ਼ਾਨਦਾਰ ਡਾਂਸ ਕਰ ਰਹੇ ਹਨ।

ਹੋਰ ਪੜ੍ਹੋ ...
 • Share this:

  ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਮਦੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਬਠਿੰਡਾ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇੱਕ ਵਿਆਹ ਵਿੱਚ ਲੱਗੇ ਡੀਜੇ ਦੌਰਾਨ ਸਟੇਜ ਉੱਤੇ ਲੋਕ ਝਾੜੂ ਚੁੱਕ ਕੇ ਨੱਚਣ ਲੱਗੇ। ਇੰਨਾਂ ਹੀ ਨਹੀਂ ਬਲਕਿ ਸਟੇਜ ਤੋਂ ਬਕਾਇਦਾ ਅਨਾਉਂਸਟਮੈਂਟ ਕੀਤੀ ਗਈ ਕਿ ਜਿੰਨੇ-ਜਿੰਨੇ ਆਪ ਨੂੰ ਵੋਟ ਪਾਈ ਹੈ, ਉਹ ਸਟੇਜ ਉੱਤੇ ਆ ਕੇ ਖੁੱਲ ਕੇ ਡਾਂਸ ਕਰੇ। ਇਸ ਵਿਆਹ ਸਮਾਰੋਹ ਦੀ ਵੀਡੀਆ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਆਏ ਮਹਿਮਾਨ ਹੱਥਾਂ ਵਿੱਚ ਝਾੜੂ ਚੁੱਕੇ ਕੇ ਸ਼ਾਨਦਾਰ ਡਾਂਸ ਕਰ ਰਹੇ ਹਨ।

  ਅਸਲ ਵਿੱਚ ਭਾਸਕਰ ਦੀ ਖ਼ਬਰ ਮੁਤਾਬਿਕ ਵਾਇਰਲ ਵੀਡੀਓ ਬਠਿੰਡਾ ਦੇ ਕੇਸਰੀ ਕਲਾਥ ਹਾਊਸ ਦੇ ਮਾਲਕ ਪਰਮਜੀਤ ਸਿੰਘ ਦੇ ਲੜਕੇ ਦੇ ਵਿਆਹ ਦੀ ਸੀ। ਪਰਮਜੀਤ ਸਿੰਘ ਪੁੱਤਰ ਮਿਲਨ ਪ੍ਰੀਤ ਸਿੰਘ ਦਾ ਵਿਆਹ 10 ਮਾਰਚ ਦੀ ਸ਼ਾਮ ਸਿਰਸਾ ਦੇ ਪਿੰਡ ਰਾਣੀਆਂ ਦੀ ਲੜਕੀ ਗੁਰਸ਼ਰਨ ਕੌਰ ਨਾਲ ਹੋਇਆ ਸੀ। ਵਿਆਹ ਦੀ ਰਸਮ ਕੁਜ਼ਲੈਂਡ ਰਿਜ਼ੋਰਟ ਵਿੱਚ ਹੋਈ। ਇਸ ਦੌਰਾਨ ਵਿਆਹ 'ਚ ਪਹੁੰਚੇ ਮਹਿਮਾਨਾਂ ਨੇ ਨੱਚ ਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ। ਭੰਗੜਾ ਪਾ ਰਹੇ ਸਾਰੇ ਮਹਿਮਾਨਾਂ ਨੇ ਹੱਥਾਂ ਵਿੱਚ ਝਾੜੂ ਫੜੇ ਹੋਏ ਸਨ।

  ਵਿਆਹ ਸਮਾਗਮ 'ਚ ਪਹੁੰਚੇ ਪਰਿਵਾਰਕ ਮੈਂਬਰਾਂ ਅਤੇ ਮਹਿਮਾਨਾਂ ਨੇ ਪੰਜਾਬੀ ਗੀਤ 'ਤੇਰੇ ਯਾਦ ਨੁੰ ਦਾਬਨ ਨੂਂ ਫਿਰਦੇ ਹੈ ਪਰ ਦਬਦਾ ਕਿਥੇ ਹੈ' 'ਤੇ ਫਰਸ਼ 'ਤੇ ਡਾਂਸ ਕੀਤਾ।ਬੈਕਗ੍ਰਾਊਂਡ 'ਚ ਗੀਤ ਦੇ ਨਾਲ ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਦਕਿ ਜੱਟਾ ਸ਼੍ਰੇਅਮ ਤੂ ਤਾੰ ਧੱਕਾ ਕਰਦਾ ਹੈ ਗੀਤ 'ਤੇ ਮਹਿਮਾਨਾਂ ਨੇ ਡੀਜੇ 'ਤੇ ਨੱਚਿਆ।

  ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਗਈ ਹੈ। ਪੰਜਾਬ ਵਾਸੀਆਂ ਨੇ ‘ਆਪ’ ਦੇ ਹੱਕ ਵਿੱਚ ਫਤਵਾ ਦਿੱਤਾ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਨੇ 117 ਵਿਚੋਂ 92 ਸੀਟਾਂ ਹਾਸਲ ਕੀਤੀਆਂ ਹਨ। ਲੋਕਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਅਤੇ ਭਾਜਪਾ ਗੱਠਜੋੜ ਨੂੰ ਨਕਾਰ ਦਿੱਤਾ ਹੈ। ‘ਆਪ’ ਦੀ ਇਸ ਜਿੱਤ ਨੂੰ ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਨਵੀਂ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ।

  Published by:Sukhwinder Singh
  First published:

  Tags: AAP Punjab, Bathinda, Punjab Election Results 2022, Viral video