• Home
 • »
 • News
 • »
 • punjab
 • »
 • PEOPLE DEMANDED MLA GURDIT SINGH DHILLON TO TAKE ACTION AGAINST DRUG DEALERS

'ਪੁਲਿਸ ਦੀ ਮਿਲੀ ਭੁਗਤ ਨਾਲ ਵਿਕਦਾ ਨਸ਼ਾ, ਵੇਚਣ ਵਾਲਿਆਂ ਦੀ ਥਾਂ, ਕਰਨ ਵਾਲਿਆਂ ਨੂੰ ਫੜ ਰਹੀ'; MLA ਨੂੰ ਸ਼ਿਕਾਇਤ

ਲੋਕਾਂ ਨੇ ਕਿਹਾ ਕਿ ਮੁੱਹਲੇ ਵਿੱਚ ਸ਼ਰੇਆਮ ਨਸ਼ਾ ਵਿਕਣ ਦੀ ਗੱਲ ਕੀਤੀ ਅਤੇ ਨਾਲ ਹੀ ਇਲਜ਼ਾਮ ਲਗਾਏ ਕਿ ਬਸਤੀ ਵਿੱਚ ਨਸ਼ਾ ਪੁਲਿਸ ਦੀ ਮਿਲੀਭੁਗਤ ਨਾਲ ਹੀ ਵਿਕ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਚੇਤਵਨੀ ਦਿੱਤੀ ਕਿ ਜੇਕਰ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਵੱਲੋਂ ਹੁਣ ਡਾਂਗਾਂ ਤਿਆਰ ਕੀਤੀਆਂ ਹੋਈਆਂ ਹਨ. ਉਹ ਫਿਰ ਖੁਦ ਨਸ਼ਾ ਵੇਚਣ ਵਾਲਿਆਂ ਨਾਲ ਨਿਬੜਨਗੇ।

ਵਿਧਿਆਕ ਗੁਰਦਿੱਤ ਸਿੰਘ ਢਿੱਲੋਂ ਪ੍ਰੋਗਰਾਮ ਵਾਲੀ ਜਗ੍ਹਾ ਤੇ ਪੁੱਜੇ ਤਾਂ ਉੱਥੇ ਮੋਹੱਲੇ ਦੀਆਂ ਔਰਤਾਂ ਦਾ ਵੱਡਾ ਇਕੱਠ ਹੋ ਗਿਆ ਜਿਨ੍ਹਾਂ ਵੱਲੋਂ ਵਿਧਿਆਕ ਨਾਲ ਗੱਲਬਾਤ ਕਰਦਿਆ ਆਪਣਾ ਦੁਖੜੇ ਸੁਣਵਾਏ।

 • Share this:
  ਫਰੀਦਕੋਟ : ਭਾਵੇ ਕਿ ਭਗਵੰਤ ਮਾਨ ਸਰਾਕਰ ਨੇ ਪੰਜਾਬ ਚ ਨਸ਼ਾ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਜਿਸ ਤਹਿਤ ਹਰ ਜ਼ਿਲੇ ਦੇ ਐਸਐਸਪੀ ਨੂੰ ਨਸ਼ਾ ਵਿਕਣ ਲਈ ਜਿੰਮੇਦਾਰੀ ਲੈਣ ਦੇ ਆਦੇਸ਼ ਤੱਕ ਦਿੱਤੇ ਪਰ ਜ਼ਮੀਨੀ ਪੱਧਰ ਤੇ ਇਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਅੱਜ ਵੀ ਸ਼ਰੇਆਮ ਬਸਤੀਆਂ ਮੁਹੱਲਿਆਂ ਚ ਨਸ਼ਾ ਵਿਕਣ ਨੂੰ ਲੇੱਕੇ ਲੋਕ ਪ੍ਰੇਸ਼ਾਨ ਨਜ਼ਰ ਏਏ ਰਹੇ ਹਨ। ਅਜਿਹੀ ਤਸਵੀਰ ਦੇਖਣ ਨੂੰ ਮਿਲੀ ਫਰੀਦਕੋਟ ਦੀ ਬਾਜ਼ੀਗਰ ਬਸਤੀ ਤੋਂ ਜਿਥੇ ਫਰੀਦਕੋਟ ਦੇ ਵਿਧਾਇਕ ਵੱਲੋਂ ਸਥਾਨਕ ਐਮ ਸੀ ਨਾਲ ਮਿਲ ਕੇ ਨਸ਼ਾ ਛੱਡਣ ਨੂੰ ਤਿਆਰ ਹੋਏ ਨੌਜਵਾਨਾਂ ਨੂੰ ਹੌਸਲਾ ਅਫ਼ਜ਼ਾਈ ਕਰ ਉਨ੍ਹਾਂ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਚ ਭੇਜਣ ਦਾ ਪ੍ਰੋਗਰਾਮ ਤੇਅ ਕੀਤਾ ਸੀ ਪਰ ਜਦ ਵਿਧਿਆਕ ਗੁਰਦਿੱਤ ਸਿੰਘ ਢਿੱਲੋਂ ਪ੍ਰੋਗਰਾਮ ਵਾਲੀ ਜਗ੍ਹਾ ਤੇ ਪੁੱਜੇ ਤਾਂ ਉੱਥੇ ਮੋਹੱਲੇ ਦੀਆਂ ਔਰਤਾਂ ਦਾ ਵੱਡਾ ਇਕੱਠ ਹੋ ਗਿਆ ਜਿਨ੍ਹਾਂ ਵੱਲੋਂ ਵਿਧਿਆਕ ਨਾਲ ਗੱਲਬਾਤ ਕਰਦਿਆ ਆਪਣਾ ਦੁਖੜੇ ਸੁਣਵਾਏ।

  ਲੋਕਾਂ ਨੇ ਕਿਹਾ ਕਿ ਮੁੱਹਲੇ ਵਿੱਚ ਸ਼ਰੇਆਮ ਨਸ਼ਾ ਵਿਕਣ ਦੀ ਗੱਲ ਕੀਤੀ ਅਤੇ ਨਾਲ ਹੀ ਇਲਜ਼ਾਮ ਲਗਾਏ ਕਿ ਬਸਤੀ ਵਿੱਚ ਨਸ਼ਾ ਪੁਲਿਸ ਦੀ ਮਿਲੀਭੁਗਤ ਨਾਲ ਹੀ ਵਿਕ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਚੇਤਵਨੀ ਦਿੱਤੀ ਕਿ ਜੇਕਰ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਵੱਲੋਂ ਹੁਣ ਡਾਂਗਾਂ ਤਿਆਰ ਕੀਤੀਆਂ ਹੋਈਆਂ ਹਨ. ਉਹ ਫਿਰ ਖੁਦ ਨਸ਼ਾ ਵੇਚਣ ਵਾਲਿਆਂ ਨਾਲ ਨਿਬੜਨਗੇ।

  ਇਸ ਮੌਕੇ ਬਸਤੀ ਵਾਸੀ ਮਹਿਲਾ ਨੇ ਕਿਹਾ ਕਿ ਸ਼ਰੇਆਮ ਪੁਲਿਸ ਦੀ ਮਿਲੀ ਭੁਗਤ ਨਾਲ ਨਸ਼ਾ ਵਿਕਦਾ ਹੈ ਤਾ ਹੀ ਪੁਲਿਸ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਏ ਨਸ਼ਾ ਕਰਨ ਵਾਲਿਆਂ ਨੂੰ ਫੜ ਫੜ ਅੰਦਰ ਕਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਨਸ਼ੇ ਨਾਲ ਮਰ ਰਹੇ ਹਨ ਅਤੇ ਅੱਗੇ ਹੋਰ ਨਵੇਂ ਮੁੰਡੇ ਵੀ ਨਸ਼ਾ ਕਰਨ ਲੱਗੇ ਹਨ ।

  ਉਸ ਮੋੱਕੇ ਫਰੀਦਕੋਟ ਦੇ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਡਾ ਮਕਸਦ ਨਸ਼ਾ ਖਤਮ ਕਰਨ ਦੇ ਨਾਲ ਨਾਲ ਊਨਾ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕਰਨਾ ਵੀ ਹੈ ਜਿਸ ਲਈ ਅੱਜ ਅਸੀਂ ਕੁੱਜ ਨੌਜਵਾਨ ਜੋ ਨਸ਼ਾ ਛੱਡਣ ਲਈ ਤਿਆਰ ਹੋਏ ਉਨ੍ਹਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਚ ਭਰਤੀ ਕਰਵਾਉਣ ਜ਼ਾ ਰਹੇ ਹਾਂ ਅਤੇ ਦੂਜੇ ਪਾਸੇ ਜੋ ਮੋਹੱਲਾ ਵਾਸੀ ਨਸ਼ਾ ਵਿਕਣ ਨੂੰ ਲੇੱਕੇ ਸ਼ਿਕਾਇਤ ਕੀਤੀ ਹੈ ਉਹ ਕਿਤੇ ਨਾ ਕਿਤੇ ਜਾਇਜ਼ ਹੈ ਅਤੇ ਅਸੀ ਲਗਤਾਰ ਇਸ ਤੇ ਨਜ਼ਰ ਬਣਾ ਕੇ ਰੱਖੀ ਹੋਇ ਹੈ ਤੇ ਜਲਦ ਇਸ ਸਬੰਧੀ ਕਾਰਵਾਈ ਹੋਵੇਗੀ।

  ਇਸ ਮੌਕੇ ਨਸ਼ਾ ਛੱਡਣ ਵਾਲੇ ਯੁਵਕ ਨੇ ਦੱਸਿਆ ਕਿ ਅੱਜ ਐਮਸੀ ਸਾਹਿਬ ਅਤੇ ਐਮ ਐਲ ਏ ਸਾਹਿਬ ਦੀ ਰਹਿਨੁਮਾਈ ਹੇਠ ਮੈਂ ਨਸ਼ਾ ਛੱਡਣ ਲਈ ਤਿਆਰ ਹੋਇਆ ਜਿਸ ਲਈ ਇਨ੍ਹਾਂ ਵੱਲੋਂ ਮੇਰਾ ਪੁਰਾ ਸਹਿਯੋਗ ਦੇਣ ਦੀ ਗੱਲ ਕੀਤੀ ਇਸ ਲਈ ਮੈਂ ਧੰਨਵਾਦ ਕਰਦਾ ਤੇ ਮੈਂ ਪੱਕਾ ਮਨ ਬਣਾ ਕੇ ਨਸ਼ਾ ਛੱਡਣ ਲਈ ਤਿਆਰ ਹਾਂ।
  Published by:Sukhwinder Singh
  First published: