
ਹਲਕਾ ਮਲੋਟ ਦੇ ਪਿੰਡ ਤਮਕੋਟ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ
ਅਤਿ ਦੀ ਗਰਮੀ ਵਿਚ ਹਲਕਾ ਮਲੋਟ ਦੇ ਪਿੰਡ ਤਮਕੋਟ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿੰਡ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਪਿੰਡ ਤੋਂ ਕਰੀਬ 4 ਕਿਲੋਮੀਟਰ ਦੂਰ ਨਲਕੇ ਦਾ ਪਾਣੀ ਆਪਣੇ ਵਹੀਕਲਾਂ, ਜਾਂ ਸਿਰ ਉਤੇ ਲਿਆਉਣਾ ਪੈ ਰਿਹਾ ਹੈ। ਹਲਕੇ ਦੀ ਵਿਧਾਇਕਾ ਅਤੇ ਕੈਬਨਿਟ ਮੰਤਰੀ ਨੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਜਲਦ ਹੀ ਪਿੰਡ ਨੂੰ ਪਾਣੀ ਦੇ ਟੈਂਕਰ ਭੇਜਣ ਦੇ ਨਿਰਦੇਸ਼ ਦੇਣ ਦਾ ਦਾ ਭਰੋਸਾ ਦਿੱਤਾ ਹੈ।
ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬੇਸ਼ੱਕ ਨਵਾਂ ਵਾਟਰ ਵਰਕਸ ਬਣਿਆ ਹੋਇਆ ਪਰ ਉਸ ਵਿਚ ਆਉਣ ਵਾਲੇ ਪਾਣੀ ਦੀ ਪਾਈਪ ਲਾਈਨ ਪਹਿਲਾਂ ਵਾਲੀ ਹੀ ਹੋਣ ਕਰਕੇ ਸਮੱਸਿਆ ਉਸੇ ਤਰ੍ਹਾਂ ਹੈ। ਇਸ ਤੋਂ ਇਲਾਵਾ ਸੂਏ ਵਿਚੋਂ ਪਾਣੀ ਘੱਟ ਹੀ ਆਉਂਦਾ ਹੈ। ਦੂਸਰਾ ਉਨ੍ਹਾਂ ਦੇ ਪਿੰਡ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ ਜਿਸ ਨੂੰ ਪਿੰਡ ਵਾਸੀਆਂ ਦੇ ਪੀਣਾ ਦਾ ਦੂਰ ਦੀ ਗੱਲ ਪਸ਼ੂ ਵੀ ਨਹੀਂ ਪੀਂਦੇ।
ਹੁਣ ਰਾਜਸਥਾਨ ਅਤੇ ਸਰਹੰਦ ਫੀਡਰ ਨਹਿਰ ਦੀ ਚੱਲ ਰਹੀ ਮੁਰੰਮਤ ਕਾਰਨ ਸਮੱਸਿਆ ਵਧ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਕੈਨੀਆਂ ਰਾਹੀਂ ਦੂਸਰੇ ਪਿੰਡ ਦੀ ਹੱਦ ਤੋਂ ਕਰੀਬ 5 ਕਿਲੋਮੀਟਰ ਦੂਰ ਨਲਕੇ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਅਸੀਂ ਆਪਣੀ ਇਸ ਮੁਸ਼ਕਲ ਨੂੰ ਐਕਸੀਅਨ ਵਾਟਰ ਸਪਲਾਈ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵਾਰ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ।
ਅੱਜ ਹਲਕਾ ਵਿਧਾਇਕਾ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਨੂੰ ਮਿਲੇ ਸੀ, ਉਨ੍ਹਾਂ ਨੇ ਇਸ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਦੂਸਰੇ ਪਾਸੇ ਪਿੰਡ ਵਿਚ ਪੁੱਜੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਲੋਕ ਉਨ੍ਹਾਂ ਨੂੰ ਮਿਲੇ ਸਨ। ਪਾਣੀ ਦਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ। ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਜਲਦ ਪਿੰਡ ਵਿਚ ਪਾਣੀ ਦੀਆਂ ਟੈਂਕੀਆਂ ਭੇਜੀਆਂ ਜਾਣ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।