
ਰਾਜਪੁਰਾ ਦਸ ਸਾਲ਼ਾ ਤੋ ਸੜਕਾ ਨਾਲੀਆ ਨਾ ਬਣਨ ਕਾਰਨ ਵਾਰਡ ਨੰਬਰ 31ਦੇ ਲੋਕ ਹੋ ਪ੍ਰੇਸ਼ਾਨ
ਅਮਰਜੀਤ ਸਿੰਘ ਪੰਨੂ
ਪੰਜਾਬ ਸਰਕਾਰ ਵੱਲੋਂ ਲੋਕਾ ਨੂੰ ਚੋਣਾਂ ਦੌਰਾਨ ਵਾਧੇ ਕੀਤੇ ਸਨ ਕਿ ਕਾਲੋਨੀਆਂ ਦੀਆ ਸੜਕਾ ਨਾਲੀਆਂ ਪਕਿਆ ਕੀਤੀਆਂ ਜਾਣ ਗਿਆ ਲੋਕਾ ਨੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਰਾਜਪੁਰਾ ਦੀ ਦੁਬਾਰਾ ਵਾਗਡੋਰ ਸਮਾਲੀ ਗਈ ਪਰ ਸਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਲੋਕਾ ਨਾਲ ਕੀਤੇ ਸਾਰੇ ਵਾਧੇ ਅੱਖੋ ਪਰੋਖੇ ਕਰ ਦਿੱਤੇ ਗਏ ਹੁਣ ਵਾਰਡ 31 ਗੁਰੂ ਨਾਨਕ ਨਗਰ ਨਾਲਾਸ ਰੋਡ ਦੇ ਵਾਸੀ 10 ਸਾਲ਼ਾ ਤੋ ਨਰਗ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ ਹਜਾਰਾ ਰੁਪਏ ਨਗਰ ਪਾਲਿਕਾ ਨੂੰ ਹਾਊਸ ਟੈਕਸ ਭਰਦੇ ਹਨ ਹੁਣ ਨਗਰ ਪਾਲਿਕਾ ਦੀ ਚੋਣ ਵਿੱਚ ਵੀ ਵਾਰਡ ਨਬਰ 31ਦੇ ਲੋਕਾ ਨਾਲ ਐਮ ਸੀ ਵਾਲੋ ਵਾਧਾ ਕੀਤਾ ਗਿਆ ਸੀ ਜਿੱਤਣ ਦੇ ਬਾਅਦ ਸਾਰਿਆ ਸੜਕਾ ਪਕਿਆ ਕਰਵਰਾ ਦਿੱਤੀਆ ਜਾਣ ਗਿਆ ਪਰ ਹੁਣ ਵਾਰਡ ਨਬਰ ਦੀ ਐਮ ਸੀ ਰਾਜ ਰਾਣੀ ਵਾਰਡ ਵਿੱਚ ਆਈ ਹੀ ਨਹੀਂ ਹੈ ਉਨ੍ਹਾਂ ਦਾ ਲੜਕਾ ਹੀ ਸਾਰੇ ਕੰਮ ਲੋਕਾ ਦੇ ਕਰਦਾ ਹੈ ਅਸੀ ਰਾਜਪੁਰਾ ਦੇ ਵਿਧਾਇਕ ਸਾਹਿਬ ਨੂੰ ਕੇਈ ਵਾਰੀ ਦਰਖਾਸਾ ਲਿਖਤੀ ਦਿੱਤੀਆ ਹਨ ਪਰ ਸਾਡੀ ਕੋਈ ਸਨਵਾਈ ਨਹੀਂ ਕਰ ਰਿਹਾ ਹੈ ਅਸੀ ਬਿਨਾ ਗਲੀਆ ਨਾਲੀਆਂ ਤੋ ਨਰਕ ਭਰੀ ਜਿੰਦਗੀ ਕਟ ਰਹੇ ਹਾਂ ਬਾਰਸ਼ ਦੇ ਮੌਸਮ ਵਿੱਚ ਸਾਨੂੰ ਘਰਾ ਵਿੱਚ ਜਾਣ ਆਉਣਾ ਵੀ ਮੁਸਕਲ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਸਾਡੀਆਂ ਸੜਕ ਜਲਦੀ ਪੱਕੀ ਕੀਤੀ ਜਾਵੇ ਕਾਲੋਨੀ ਵਾਸੀਆ ਨੇ ਵਾਰਡ ਦੇ ਐਮ ਸੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ
ਏ ਕੇ ਭਾਰਤ ਵਾਜ ਕਾਲੋਨੀ ਵਾਸੀ ਨੇ ਦਸਿਆ ਕਿ ਅਸੀ ਕਰੀਬ 10ਸਾਲ਼ਾ ਤੋ ਇਸ ਕਾਲੋਨੀ ਵਿੱਚ ਗੁਰੂ ਨਾਨਕ ਨਗਰ ਨਾਲਾਸ ਰੋਡ ਰਹਿੰਦੇ ਹੈ ਪਰ ਸਾਡੀ ਕਾਲੋਨੀ ਵਿੱਚ ਸੜਕਾ ਨਹੀਂ ਬਣਿਆ ਹਨ ਜਿਸ ਕਾਰਨ ਸਾਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਰਡ ਦਾ ਐਮ ਸੀਂ ਵੀ ਜਿੱਤਣ ਤੋ ਫੋਨ ਤੇ ਸਾਨੂੰ ਆਖਦਾ ਮੇਰੇ ਪੜ ਟਾਇਮ ਨਹੀਂ ਹੈ ਹੁਣ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਅਗਰ ਸਾਡੇ ਵਾਰਡ ਵਿੱਚ ਵੋਟਾਂ ਮੰਗਣ ਲਈ ਕੋਈ ਆਇਆ ਤਾਂ ਸਾਡੀ ਪਹਿਲੀ ਮੰਗ ਹੋਵੇ ਵੀ ਕਿ ਪਹਿਲਾ ਸਾਡੀਆਂ ਸੜਕਾ ਪਕਿਆ ਕੀਤੀ ਜਾਣ ਤਾਂ ਹੀ ਵੋਟਾ ਪਾਵਾਗੇ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।