ਚੈਅਰਮੈਨ ਨੇ ਮੰਨਿਆ, ਇਮਾਨਦਾਰ ਹੈ ਬਿਜਲੀ ਮੁਲਾਜ਼ਮ, ਫੇਰ ਸੰਗਰੂਰ ਤੋਂ ਜਲੰਧਰ ਦੀ ਕਿਉਂ ਹੋਈ ਬਦਲੀ, ਲੋਕਾਂ 'ਚ ਭਾਰੀ ਰੋਸ...

News18 Punjabi | News18 Punjab
Updated: December 3, 2019, 5:28 PM IST
share image
ਚੈਅਰਮੈਨ ਨੇ ਮੰਨਿਆ, ਇਮਾਨਦਾਰ ਹੈ ਬਿਜਲੀ ਮੁਲਾਜ਼ਮ, ਫੇਰ ਸੰਗਰੂਰ ਤੋਂ ਜਲੰਧਰ ਦੀ ਕਿਉਂ ਹੋਈ ਬਦਲੀ, ਲੋਕਾਂ 'ਚ ਭਾਰੀ ਰੋਸ...
ਚੈਅਰਮੈਨ ਨੇ ਮੰਨਿਆ, ਇਮਾਨਦਾਰ ਹੈ ਬਿਜਲੀ ਮੁਲਾਜ਼ਮ, ਫੇਰ ਸੰਗਰੂਰ ਤੋਂ ਜਲੰਧਰ ਦੀ ਕਿਉਂ ਹੋਈ ਬਦਲੀ, ਲੋਕਾਂ 'ਚ ਭਾਰੀ ਰੋਸ...

ਸਾਰੀ ਉਮਰ ਸਰਵਿਸ ਦੌਰਾਨ ਇਮਾਨਦਾਰ ਰਹੇ ਐਸ ਡੀ ਓ ਨਰਦੇਵ ਸਿੰਘ ਦੀ ਬਦਲੀ ਰੰਗੀਆਂ ਸੰਗਰੂਰ ਤੋਂ ਜਲੰਧਰ ਦੀ ਬਦਲੀ ਦੀ ਸਿਆਸੀ ਦਬਾਅ ਹੇਠ ਨਿਖੇਧੀ ਕਰਦੀ ਹੈ,ਤੇ ਮੰਗ ਕਰਦੀ ਹੈ ਕਿ ਇਹ ਬਦਲੀ ਰੱਦ ਕੀਤੀ ਜਾਵੇ, ਨਹੀਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਨਾਲ ਲੈਕੇ ਇਸ ਲਈ ਸੰਘਰਸ਼ ਕਰੇਗੀ, ਜੇ ਇਮਾਨਦਾਰੀ ਦੀ ਮਿਸਾਲ ਐਸ ਡੀ ਓ ਨਰਦੇਵ ਸਿੰਘ ਦੀ ਬਦਲੀ ਸਿਆਸੀ ਦਬਾਅ ਹੇਠ ਹੋ ਗਈ ਇਮਾਨਦਾਰ ਮੁਲਾਜ਼ਮ ਵਰਗ ਕਿਵੇਂ ਇਮਾਨਦਾਰ ਰਹੇਗਾ।

  • Share this:
  • Facebook share img
  • Twitter share img
  • Linkedin share img
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਰੰਗੀਆਂ ਦੇ ਇੰਚਾਰਜ ਨਰਦੇਵ ਸਿੰਘ ਦੀ ਸਿਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਗਲਤ ਸ਼ਿਕਾਇਤ ਦੇ ਆਧਾਰ ਤੇ ਜਲੰਧਰ ਵਿਖੇ ਕਰਵਾਈ ਬਦਲੀ ਦੇ ਖਿਲਾਫ ਰੰਗੀਆਂ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹਨਾਂ ਪਿੰਡਾਂ ਦੇ ਸਰਪੰਚਾਂ ਪੰਚਾ ਨੰਬਰਦਾਰਾਂ ਕਿਸਾਨ ਯੂਨੀਅਨਾਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਇਕ ਵਫਦ ਨੇ  ਪਟਿਆਲਾ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਨਰਦੇਵ ਸਿੰਘ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਉਪ ਮੰਡਲ ਵਿਚ ਵੱਖ ਵੱਖ ਅਹੁਦਿਆਂ ਤੇ ਸੇਵਾ ਕੀਤੀ ਹੈ। ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤਨਦੇਹੀ ਅਤੇ ਲੋਕ ਹਿੱਤ ਵਿਚ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾਵਾਂ ਵਿੱਚ ਹਸਨਪੁਰ ਦੇ ਇਕੋ ਪਰਿਵਾਰ ਦੇ 7 ਮੈਬਰਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਉਪਰ ਬਿਜਲੀ ਚੋਰੀ ਦਾ ਮਾਮਲਾ ਦਰਜ ਹੋਇਆ ਹੈ ਅਤੇ 125,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਇਕ ਹੋਰ ਉਹ ਵਿਅਕਤੀ ਸ਼ਾਮਲ ਹੈ ਜਿਸ ਦੇ ਉਪਰ ਵੀ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਬਿਜਲੀ ਮਕੈਨਿਕ ਹੋਣ ਕਾਰਨ ਲੋਕਾਂ ਦੇ ਮੀਟਰਾਂ ਵਿਚ ਛੇੜਛਾੜ ਕਰਦਾ ਹੈ।
ਪਿੰਡਾਂ ਦੇ ਸਰਪੰਚਾਂ ਪੰਚਾ ਨੰਬਰਦਾਰਾਂ ਕਿਸਾਨ ਯੂਨੀਅਨਾਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਇਕ ਵਫਦ ਨੇ ਪਟਿਆਲਾ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਮਿਲ ਕੇ ਮੰਗ ਪੱਤਰ ਦਿੱਤਾ।


ਵਫਦ ਵਿਚ ਸ਼ਾਮਲ ਕਾਂਝਲੀ ਅਤੇ ਰਣੀਕੇ ਦੇ ਸਰਪੰਚ ਨੇ ਚੇਅਰਮੈਨ ਨੂੰ ਦੱਸਿਆ ਕਿ ਉਹਨਾਂ ਨੂੰ ਗੁੰਮਰਾਹ ਕਰ ਕੇ ਜਗਪਾਲ ਸਿੰਘ ਵਲੋਂ ਦਸਖਤ ਕਰਵਾਏ ਗਏ ਹਨ। ਚੇਅਰਮੈਨ ਨੇ ਮੰਨਿਆ ਕਿ ਸਾਡੀ ਰਿਪੋਰਟ ਅਨੁਸਾਰ ਵੀ ਨਰਦੇਵ ਸਿੰਘ ਇਕ ਇਮਾਨਦਾਰ ਤੇ ਮਿਹਨਤੀ ਮੁਲਾਜਮ ਹੈ। ਅਤੇ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਜਾਂਚ ਪੜਤਾਲ ਕਰਕੇ ਉਸ ਨਾਲ ਇਨਸਾਫ ਕੀਤਾ ਜਾਵੇਗਾ।

ਵਫਦ ਵਿਚ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ, ਬੀ. ਕੇ. ਯੂ. (ਰਾਜੇਵਾਲ) ਦੇ ਸੂਬਾ ਆਗੂ ਨਿਰੰਜਨ ਸਿੰਘ ਦੋਹਲਾ, ਬੀ. ਕੇ. ਯੂ. ਡਕੌਂਦਾ ਦੇ ਆਗੂ ਸ਼ਿਆਮ ਦਾਸ ਕਾਂਝਲੀ, ਕਾਂਝਲੀ, ਕਿਲਾ ਹਕੀਮਾਂ, ਬਟੂਹਾ, ਧੰਦੀਵਾਲ, ਅਲਾਲ, ਰਣੀਕੇ ਦੇ ਸਰਪੰਚ ਕ੍ਰਮਵਾਰ ਗੁਰਜੰਟ ਸਿੰਘ ਭਗਵੰਤ ਸਿੰਘ ਕੁਲਦੀਪ ਸਿੰਘ ਲਖਵੀਰ ਸਿੰਘ ਕੇਸਰ ਸਿੰਘ ਸੁਖਵਿੰਦਰ ਸਿੰਘ, ਹਸਨਪੁਰ ਦੇ ਪੰਚ ਸੁਖਵਿੰਦਰ ਸਿੰਘ ਨੰਬਰਦਾਰ ਜਗਤਾਰ ਸਿੰਘ, ਨੱਤ ਦੇ ਪੰਚ ਨਛੱਤਰ ਸਿੰਘ, ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ, ਲਖਵੀਰ ਸਿੰਘ ਅਤੇ ਸੁਰਜੀਤ ਸਿੰਘ ਵੀ ਕਾਂਝਲਾ ਸ਼ਾਮਲ ਸਨ।

ਇਸ ਮਾਮਲੇ ਵਿੱਚ ਹੁਣ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦੇ ਪ੍ਰਧਾਨ ਪ੍ਰੋ ਰਣਜੀਤ ਸਿੰਘ ਘੁੰਮਣ ਸਕੱਤਰ ਵਿਧੂ ਸ਼ੇਖਰ ਭਾਰਦਵਾਜ ਨੇ ਇੱਕ ਬਿਆਨ ਰਾਹੀਂ ਸਾਰੀ ਉਮਰ ਸਰਵਿਸ ਦੌਰਾਨ ਇਮਾਨਦਾਰ ਰਹੇ ਐਸ ਡੀ ਓ ਨਰਦੇਵ ਸਿੰਘ ਦੀ ਬਦਲੀ ਰੰਗੀਆਂ ਸੰਗਰੂਰ ਤੋਂ ਜਲੰਧਰ ਦੀ ਬਦਲੀ ਦੀ ਸਿਆਸੀ ਦਬਾਅ ਹੇਠ ਨਿਖੇਧੀ ਕਰਦੀ ਹੈ,ਤੇ ਮੰਗ ਕਰਦੀ ਹੈ ਕਿ ਇਹ ਬਦਲੀ ਰੱਦ ਕੀਤੀ ਜਾਵੇ, ਨਹੀਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਨਾਲ ਲੈਕੇ ਇਸ ਲਈ ਸੰਘਰਸ਼ ਕਰੇਗੀ, ਜੇ ਇਮਾਨਦਾਰੀ ਦੀ ਮਿਸਾਲ ਐਸ ਡੀ ਓ ਨਰਦੇਵ ਸਿੰਘ ਦੀ ਬਦਲੀ  ਸਿਆਸੀ ਦਬਾਅ ਹੇਠ ਹੋ ਗਈ ਇਮਾਨਦਾਰ ਮੁਲਾਜ਼ਮ ਵਰਗ ਕਿਵੇਂ ਇਮਾਨਦਾਰ ਰਹੇਗਾ।

ਇਸੇ ਦੌਰਾਨ ਭਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਬੀ ਕੇ ਯੂ ਡਕੋਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਇਸ ਬਦਲੀ ਬਾਰੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਨਿਹੱਕੀ ਬਦਲੀ ਤੇ ਤਰੁੰਤ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਇਮਾਨਦਾਰ ਪਾਵਰਕੌਮ ਦੇ ਅਧਿਕਾਰੀ ਦੀ ਬਦਲੀ ਨਾ ਰੱਦ ਹੋਈ ਤਾਂ ਮਜਬੂਰਨ ਸਾਨੂੰ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਦੇ ਰਾਹ ਪੈਣਾ ਪਵੇਗਾ।
First published: December 3, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading