Home /News /punjab /

ਪੰਜਾਬ: ਲੋਕਾਂ ਦੇ ਗੁੱਸੇ ਨੇ ਅਕਾਲੀ ਦਲ ਨੂੰ ਦਿਖਾਇਆ ਬਾਹਰ ਦਾ ਰਾਹ, ਹੁਣ ਅੱਗੇ ਕੀ ਕਰਨਗੇ ਸੁਖਬੀਰ ਬਾਦਲ

ਪੰਜਾਬ: ਲੋਕਾਂ ਦੇ ਗੁੱਸੇ ਨੇ ਅਕਾਲੀ ਦਲ ਨੂੰ ਦਿਖਾਇਆ ਬਾਹਰ ਦਾ ਰਾਹ, ਹੁਣ ਅੱਗੇ ਕੀ ਕਰਨਗੇ ਸੁਖਬੀਰ ਬਾਦਲ

ਕਾਬੁਲ ਗੁਰਦੁਆਰਾ ਸਾਹਿਬ ’ਤੇ ਆਈ ਐਸ ਆਈ ਐਸ ਵੱਲੋਂ ਹਮਲਾ ਕਰਨ ਦੀ ਕੀਤੀ ਨਿਖੇਧੀ, ਸਰਕਾਰ ਨੂੰ ਅਫਗਾਨਿਸਤਾਨ ਵਿਚ ਸਿੱਖਾਂ ਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ ਦੀ ਅਪੀਲ (file photo)

ਕਾਬੁਲ ਗੁਰਦੁਆਰਾ ਸਾਹਿਬ ’ਤੇ ਆਈ ਐਸ ਆਈ ਐਸ ਵੱਲੋਂ ਹਮਲਾ ਕਰਨ ਦੀ ਕੀਤੀ ਨਿਖੇਧੀ, ਸਰਕਾਰ ਨੂੰ ਅਫਗਾਨਿਸਤਾਨ ਵਿਚ ਸਿੱਖਾਂ ਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ ਦੀ ਅਪੀਲ (file photo)

ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਇਸ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਸੁਖਬੀਰ ਸਿੰਘ ਬਾਦਲ ਲਈ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ ਸੀ, ਕਿਉਂਕਿ ਇਨ੍ਹਾਂ ਚੋਣਾਂ ਦਾ ਮਤਲਬ ਪਾਰਟੀ ਵਿੱਚ ਪੀੜ੍ਹੀ ਦੀ ਤਬਦੀਲੀ ਦਾ ਆਉਣਾ ਸੀ। ਸੀਨੀਅਰ ਬਾਦਲ ਆਪਣੇ ਪੁੱਤਰ ਨੂੰ ਲੀਡਰਸ਼ਿਪ ਵਿੱਚ ਮੁੱਖ ਤੌਰ ਉੱਤੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣ ਦੀ ਉਮੀਦ ਕਰ ਰਹੇ ਸਨ। ਪਰ ਆਮ ਆਦਮੀ ਪਾਰਟੀ (ਆਪ) ਦੀ ਹੂੰਝਾ ਫੇਰ ਜਿੱਤ ਨੇ ਬਾਦਲ ਦੀ ਉਮੀਦ ਨੂੰ ਤੋੜ ਦਿੱਤਾ ਹੈ।

ਹੋਰ ਪੜ੍ਹੋ ...
  • Share this:

    ਬਹੁਜਨ ਸਮਾਜ ਪਾਰਟੀ (ਬੀਐਸਪੀ) ਨਾਲ ਗਠਜੋੜ ਕਰਨ ਅਤੇ 32% ਦੀ ਵੱਡੀ ਦਲਿਤ ਆਬਾਦੀ ਨੂੰ ਆਪਣੇ ਵੱਲ ਕਰਨ ਦੇ ਇਰਾਦੇ ਦੇ ਬਾਵਜੂਦ ਅਕਾਲੀ ਦਲ ਇਸ ਉੱਚ-ਦਾਅ ਵਾਲੀ ਚੋਣ ਵਿੱਚ ਸਿਰਫ ਛੇ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ। ਪਾਰਟੀ ਦਾ ਚਿਹਰਾ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਕਿ ਜਲਾਲਾਬਾਦ ਤੋਂ ਬਾਦਲਾਂ ਦੇ ਗੜ੍ਹ ਅਤੇ ਰਵਾਇਤੀ ਸੀਟ ਤੋਂ ਚੋਣ ਲੜ ਰਹੇ ਸਨ, 'ਆਪ' ਦੇ ਜਗਦੀਪ ਕੰਬੋਜ ਤੋਂ ਹਾਰ ਗਏ।

    ਪਿਛਲੇ ਸਾਲ ਸਤੰਬਰ ਵਿੱਚ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੀਆਂ ਪਾਰਟੀਆਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਚੋਣ ਨਤੀਜੇ ਉਨ੍ਹਾਂ ਦੇ ਦਾਅਵਿਆਂ ਤੋਂ ਉਲਟ ਰਹੀ। ਅਕਾਲੀ ਦਲ ਇੱਕ ਦਹਾਕੇ ਤੋਂ ਵੱਧ ਲੰਬੇ ਸਮੇਂ ਦੀ ਸਾਂਝ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਖ ਹੋ ਗਿਆ ਸੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਕੁਰਬਾਨੀ ਵੀ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਕੰਮ ਨਹੀਂ ਆਈ। 2017 ਅਤੇ 2012 ਵਿੱਚ ਇੱਥੋਂ ਜਿੱਤਣ ਵਾਲੇ ਸੁਖਬੀਰ ਵੋਟਰਾਂ 'ਤੇ ਕੋਈ ਪ੍ਰਭਾਵ ਛੱਡਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ।

    ਅਕਾਲੀ ਦਲ ਲਈ ਹੁਣ ਅੱਗੇ ਕੀ?

    ਕੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿੱਚ ਆਪਣੀ ਖੇਤਰੀ ਪਕੜ ਪੂਰੀ ਤਰ੍ਹਾਂ ਗੁਆ ਲਵੇਗਾ? ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਵੀ ਦੂਜੀ ਵਾਰ ਹਾਰ ਜਾਣਾ, ਇਹ ਦਰਸਾਉਂਦਾ ਹੈ ਕਿ ਪਾਰਟੀ ਦੀ ਲੋਕਾਂ ਤੱਕ ਪਹੁੰਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇੱਕ ਸੀਨੀਅਰ ਸਿਆਸੀ ਵਿਸ਼ਲੇਸ਼ਕ ਨੇ ਕਿਹਾ, “ਅਕਾਲੀ ਦਲ ਨੇ 2012 ਵਿੱਚ ਸੱਤਾ ਵਿਰੋਧੀ ਲਹਿਰ ਨਾਲ ਲੜਦਿਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਜਗਾਇਆ ਸੀ। ਪਰ ਇਹ ਪੰਜ ਸਾਲਾਂ ਦਾ ਕਾਰਜਕਾਲ ਸੀ ਜਿਸ ਨੇ ਪਾਰਟੀ ਦੇ ਪਤਨ ਨੂੰ ਵੀ ਯਕੀਨੀ ਬਣਾ ਦਿੱਤਾ ਬਣਾਇਆ। ਇਸ ਵਿੱਚ ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼, ਬੇਅਦਬੀ ਦੀਆਂ ਘਟਨਾਵਾਂ ਅਤੇ ਕੁਝ ਸਬੰਧਤ ਮਾਮਲਿਆਂ ਵਿੱਚ, ਪੀੜਤ ਅਜੇ ਵੀ ਕਥਿਤ ਦੋਸ਼ੀਆਂ ਵਿਰੁੱਧ ਕਿਸੇ ਠੋਸ ਕਾਰਵਾਈ ਦੀ ਉਡੀਕ ਕਰ ਰਹੇ ਹਨ।

    ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਤੇ ਲੋਕਾਂ ਨੂੰ ਕੀਤੇ ਤੇ ਨਾ ਪੂਰੇ ਹੋਏ ਵਾਅਦਿਆਂ ਨੇ ਹੀ ਵੋਟਰਾਂ ਨੂੰ ਬਾਦਲਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਮਜਬੂਰ ਕੀਤਾ। ਅਕਾਲੀ ਦਲ ਦੇ ਇੱਕ ਹੋਰ ਉੱਘੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਚੋਣ ਲੜੀ ਅਤੇ ਹਾਰ ਗਏ, ਹੁਣ ਮਜੀਠੀਆ ਦਾ ਸਿਆਸੀ ਭਵਿੱਖ ਵੀ ਅੱਧ-ਵਿਚਕਾਰ ਲਟਕਿਆ ਜਾਪਦਾ ਹੈ। ਅਕਾਲੀ ਦਲ ਨੂੰ ਲੋਕਾਂ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਦੌੜ ਵਿੱਚੋਂ ਬਾਹਰ ਨਿਕਲ ਕੇ ਸੂਬੇ ਦੀ ਸਿਆਸਤ ਵਿੱਚ ਆਪਣੇ ਆਪ ਨੂੰ ਸਿਆਸੀ ਤੌਰ ’ਤੇ ਢੁੱਕਵਾਂ ਰੱਖਣ ਦਾ ਰਾਹ ਲੱਭਣਾ ਪਵੇਗਾ, ਕਿਉਂਕਿ ਕੌਮੀ ਸਿਆਸਤ ਬਾਦਲ ਪਰਿਵਾਰ ਤੇ ਅਕਾਲੀ ਦਲ ਲਈ ਹੁਣ ਇੱਕ ਦੂਰ ਦਾ ਸੁਪਨਾ ਜਾਪਦੀ ਹੈ।

    Published by:Rupinder Kaur Sabherwal
    First published:

    Tags: Assembly Elections 2022, Bhagwant Mann, Charanjit Singh Channi, Congress, Navjot singh sidhu