ਜਸਵੀਰ ਬਰਾੜ
ਲੁਧਿਆਣਾ ਦਿਵਾਲੀ ਦੇ ਤਿਉਹਾਰ ਮੌਕੇ ਪਟਾਕੇ ਚੱਲਣ ਕਾਰਨ ਫ਼ੈਲਣ ਵਾਲੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੲੀ ਸੂਬਿਆਂ ਵਿੱਚ ਪਟਾਕਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਲੌਕ ਹੁਣ ਪਟਾਕੇ ਖ਼ਰੀਦਣ ਲਈ ਪੰਜਾਬ ਦਾ ਰੁੱਖ ਕਰਣ ਲੱਗੇ ਨੇ ਅਤੇ ਕਈ ਲੌਕ ਤਾ ਇਹ ਦਿਵਾਲੀ ਪੰਜਾਬ ਰਹਿੰਦੇ ਆਪਣੇ ਕਰੀਬੀ ਰਿਸ਼ਤੇਦਾਰਾਂ ਨਾਲ ਮਨਾਉਣ ਦਾ ਫੈਸਲਾ ਕਰ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਦੋ ਘੰਟੇ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਹੈ ਅਤੇ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਦਿਵਾਲੀ ਅਤੇ ਗੁਰੂ ਪੂਰਵ ਮੌਕੇ ਲੌਕ ਪਟਾਕੇ ਚਲਾ ਸਕਦੇ ,ਕੀ ਇਹ ਸੱਚ ਹੈ ਕਿ ਦੂਜੇ ਸੂਬਿਆਂ ਤੋ ਲੋਕ ਪਟਾਕੇ ਖ਼ਰੀਦਣ ਲਈ ਪੰਜਾਬ ਆ ਰਹੇ ਹਨ।
ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾ ਪਟਾਕਾ ਵਪਾਰੀਆਂ ਨੇ ਖੁਦ ਇਸ ਖ਼ਬਰ ਤੇ ਮੋਹਰ ਲਗਾਉਦੇ ਹੋਏ ਕਿਹਾ ਦਿਵਾਲੀ ਸਾਂਝੀ ਵਾਰਤਾ ਦਾ ਪ੍ਰਤੀਕ ਤਿਓਹਾਰ ਹੈ ਪੂਰੇ ਦੇਸ਼ ਚ ਦਿਵਾਲੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਪਰ ਸਰਕਾਰ ਨੇ ਕਈ ਸੂਬਿਆਂ ਵਿਚ ਪਟਾਕੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਗਲਤ ਹੈ ਕਿਉਂਕਿ ਪਟਾਕਿਆਂ ਦਾ ਪ੍ਰਦੂਸ਼ਣ ਕੁਝ ਘੰਟੇ ਹੀ ਰਹਿੰਦਾ ਹੈ ਇਸ ਕਰਕੇ ਹਰ ਸੂਬਾ ਸਰਕਾਰ ਲੋਕਾਂ ਨੂੰ 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਵੇਂ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਕਾਫੀ ਲੋਕ ਪਟਾਕੇ ਖ਼ਰੀਦਣ ਲਈ ਆ ਰਹੇ ਨੇ ਅਤੇ ਪਟਾਕਾ ਵਪਾਰੀਆਂ ਨੇ ਕਿਹਾ ਕਿ ਇਸ ਵਾਰ ਕੋਈ ਵੀ ਦੁਕਾਨਦਾਰ ਚਾਈਨਾ ਦਾ ਇੱਕ ਵੀ ਪਟਾਕਾ ਨਹੀ ਵੇਚ ਰਿਹਾ ਅਤੇ ਸਾਰੇ ਦੁਕਾਨਦਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਾਕੇ ਵੇਚ ਰਹੇ ਨੇ ਅਤੇ ਇਸ ਵਾਰ ਇੱਕਲੇ ਲੁਧਿਆਣਾ ਵਾਸੀ ਹੀ ਨਹੀਂ ਬਲਕਿ ਦੂਜੇ ਸੂਬਿਆਂ ਤੋ ਵੀ ਲੋਕ ਪਟਾਕੇ ਖ਼ਰੀਦਣ ਲਈ ਆ ਰਹੇ ਹਨ। ਜਿਸ ਕਰਕੇ ਲੱਗਦਾ ਹੈ ਕਿ ਇਸ ਵਾਰ ਦਿਵਾਲੀ ਵਾਲੇ ਦਿਨ ਤੱਕ ਸਾਰੇ ਦੁਕਾਨਦਾਰਾਂ ਦੇ ਪਟਾਕੇ ਵਿਕ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2020, Ludhiana