ਰਾਜਪੁਰਾ ਦੇ ਵਿਚ ਵੱਖ ਵੱਖ ਥਾਵਾਂ ਕੋਰੋਨਾ ਰੋਕੂ ਟੀਕੇ ਲਗਾਉਣ ਆਏ ਲੋਕ ਹੋਏ ਪ੍ਰੇਸ਼ਾਨ

News18 Punjabi | News18 Punjab
Updated: July 23, 2021, 12:41 PM IST
share image
ਰਾਜਪੁਰਾ ਦੇ ਵਿਚ ਵੱਖ ਵੱਖ ਥਾਵਾਂ ਕੋਰੋਨਾ ਰੋਕੂ ਟੀਕੇ ਲਗਾਉਣ ਆਏ ਲੋਕ ਹੋਏ ਪ੍ਰੇਸ਼ਾਨ
ਰਾਜਪੁਰਾ ਦੇ ਵਿਚ ਵੱਖ ਵੱਖ ਥਾਵਾਂ ਕੋਰੋਨਾ ਰੋਕੂ ਟੀਕੇ ਲਗਾਉਣ ਆਏ ਲੋਕ ਹੋਏ ਪ੍ਰੇਸ਼ਾਨ

ਰਾਜਪੁਰਾ ਦੇ ਵਿਚ ਵੱਖ ਵੱਖ ਥਾਈਂ ਕੋਰੂਨਾ ਰੋਕੂ ਟੀਕੇ ਲਗਾਉਣ ਆਏ ਲੋਕ ਹੋਏ ਪ੍ਰੇਸ਼ਾਨ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਪੰਜਾਬ ਸਰਕਾਰ ਵੱਲੋਂ  ਨਾਗਰਿਕਾਂ ਨੂੰ ਕੋਰੋਨਾ ਰੋਕੂ ਟੀਕੇ ਲਗਾਉਣ ਲਈ  ਵੱਖ ਵੱਖ ਥਾਵਾਂ ਲਈ ਕੈਂਪ ਲਗਾਏ ਗਏ ਸਨ ਰਾਜਪੁਰਾ ਦੇ ਵੱਖ ਵੱਖ ਥਾਵਾਂ ਤੇ ਕੋਰੋਨਾ ਰੋਕੂ ਟੀਕੇ ਲਵਾਉਣ ਦਾ ਕੈਂਪ ਲਗਾਇਆ ਗਿਆ  ਪਰ ਹੁਣ ਲੋਕਾਂ ਦੇ ਵਿਚ ਕੋਰੂਨਾ ਰੋਕੂ ਟੀਕਾ ਲਾਉਣ ਦਾ ਕਾਫੀ ਉਤਸ਼ਾਹ ਸੀ ਰਾਜਪੁਰਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਕਾਲੋਨੀ ਰਾਜਪੁਰਾ ਟਾਊਨ ਵਿਖੇ  ਤਿੱਨ ਸੌ ਦੇ ਕਰੀਬ  ਲੋਕਾਂ ਨੂੰ ਕੋ ਵੀ ਸ਼ੀਲਡ  ਵੈਕਸੀਨ  ਦੇ ਟੀਕੇ ਲਗਾਏ ਗਏ ਸਨ ।

ਪਰ ਇੱਥੇ ਲੋਕਾਂ ਵੱਲੋਂ  ਨਾ ਮਾਸਕ ਪਾਏ ਹੋਏ ਸਨ  ਅਤੇ ਨਾ ਹੀ ਕੋਈ ਸਮਾਜੀ ਦੂਰੀ ਰੱਖੀ ਹੋਈ ਸੀ  ਸੈਂਕੜਿਆਂ ਦੀ ਗਿਣਤੀ ਦੇ ਵਿਚ ਔਰਤਾਂ ਬਜ਼ੁਰਗ ਬੱਚੇ ਪਹੁੰਚੇ ਹੋਏ ਸਨ  ਪ੍ਰਸ਼ਾਸਨ ਵੱਲੋਂ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ  ਜਿਸ ਕਰਕੇ ਲੋਕਾਂ ਦੀ ਭੀੜ ਕਾਫ਼ੀ ਜੁਟ ਗਈ ਸੀ  ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗੇ ਹੋਏ ਸਨ  ਪਰ ਕੋਰੋਨਾ ਵੈਕਸੀਨ ਦੇ ਟੀਕੇ ਘੱਟ ਹੋਣ ਦੇ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ  ਕੋਰੋਨਾ ਵੈਕਸੀਨ ਦੇ ਟੀਕੇ ਲਗਾਉਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਸੀ।
ਵੱਖ ਵੱਖ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੇ ਨਾ ਪ੍ਰਬੰਧ ਹੋਣ ਦੇ ਦੋਸ਼ ਲਗਾਏ ਹਨ ।   ਬਲਜੀਤ ਸਿੰਘ ਅਤੇ ਰੋਸ਼ਨੀ ਦੇਵੀ ਨੇ ਦੱਸਿਆ ਕਿ  ਅਸੀਂ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗੇ ਹੋਏ ਹਾਂ  ਪਰ ਸਾਨੂੰ ਕੋਰੋਨਾ ਵੈਕਸਿੰਗ ਦੇ ਟੀਕੇ ਨਹੀਂ ਲਗਾਏ ਜਾ ਰਹੇ ਹਨ  ਸਿਰਫ਼ ਸਿਫਾਰਸ਼ੀ ਲੋਕਾਂ ਦੇ ਹੀ ਲੱਗ ਰਹੇ ਹਨ  ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ  ਜਿਨ੍ਹਾਂ ਲੋਕਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ । ਉਨ੍ਹਾਂ ਨੂੰ ਹੀ ਟੀਕੇ ਲਗਾਏ ਜਾਣ   ਰਾਜ ਕੁਮਾਰ ਬਜ਼ੁਰਗ ਨੇ ਦੱਸਿਆ ਕਿ  ਸਾਡੇ ਬਜ਼ੁਰਗਾਂ ਵਾਸਤੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।

ਅਗਰ ਸਾਨੂੰ ਭੀੜ ਦੇ ਵਿਚ ਜਾਣਾ ਪੈਂਦਾ ਹੈ ਤਾਂ  ਸਾਡੀ ਵੱਡੀ ਉਮਰ ਹੋਣ ਦੇ ਕਾਰਨ  ਸਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ  ਇਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ  ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।  ਬਲਦੇਵ ਰਾਜ ਬਿੱਲੂ ਨੇ ਕਿਹਾ ਕਿ  ਕਾਂਗਰਸ ਪਾਰਟੀ ਦੇ ਵੱਲੋਂ  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਕਲੋਨੀ ਰਾਜਪੁਰਾ ਟਾਊਨ ਵਿਖੇ  ਕੋਰੋਨਾ ਵੈਕਸੀਨ ਦੇ ਟੀਕੇ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਸੀ  ਪਰ ਤਿੱਨ ਸੌ ਦੇ ਕਰੀਬ ਟੀਕੇ ਸਨ  ਤਾਂ ਇੱਥੋਂ ਛੇ ਸੌ ਦੇ ਕਰੀਬ ਲੋਕ ਟੀਕਾ ਲਗਾਉਣ ਵਾਸਤੇ ਪਹੁੰਚ ਗਏ ਸਨ  ਜਿਸ ਕਰਕੇ ਲੋਕਾਂ ਦੇ ਵਿਚ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ।

ਪਰ ਹੁਣ ਲੋਕਾਂ ਚ ਕੋਰੂਨਾ ਵੈਕਸੀਨ ਦੇ ਟੀਕੇ ਲਗਾਉਣ ਦਾ ਕਾਫੀ ਉਤਸ਼ਾਹ ਹੈ  ਤਿੱਨ ਸੌ ਦੇ ਕਰੀਬ ਲੋਕਾਂ ਨੂੰ ਅੱਡ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਗਏ ਹਨ ਇੱਥੇ ਸਾਰੇ ਲੋਕਾਂ  ਨੂੰ ਪਹਿਲੀ ਅਤੇ ਦੂਜੀ ਡੋਜ਼ ਵੀ ਲਗਾਈ ਗਈ ਹੈ ਕੋਰੋਨਾ ਵੈਕਸਿੰਗ ਦੇ ਟੀਕੇ ਲਗਾਉਣ ਤੋਂ ਬਾਅਦ ਸਾਰੇ ਲੋਕ ਸੁਰੱਖਿਅਤ ਹਨ।
Published by: Ramanpreet Kaur
First published: July 23, 2021, 12:41 PM IST
ਹੋਰ ਪੜ੍ਹੋ
ਅਗਲੀ ਖ਼ਬਰ