ਨਾਭਾ 'ਚ ਪੈਟਰੋਲ ਡੀਲਰਾਂ ਨੇ ਪੈਟਰੋਲ ਪੰਪ ਮੁਕੰਮਲ ਤੌਰ ਰੱਖੇ ਬੰਦ

News18 Punjabi | News18 Punjab
Updated: July 29, 2020, 1:05 PM IST
share image
ਨਾਭਾ 'ਚ ਪੈਟਰੋਲ ਡੀਲਰਾਂ ਨੇ ਪੈਟਰੋਲ ਪੰਪ ਮੁਕੰਮਲ ਤੌਰ ਰੱਖੇ ਬੰਦ
ਨਾਭਾ 'ਚ ਪੈਟਰੋਲ ਡੀਲਰਾਂ ਨੇ ਪੈਟਰੋਲ ਪੰਪ ਮੁਕੰਮਲ ਤੌਰ ਰੱਖੇ ਬੰਦ

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ ਨਾਭਾ
ਸੂਬੇ ਭਰ ਵਿਚ ਅੱਜ ਸਾਰੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪੈਟਰੋਲ ਡੀਲਰਾਂ ਦਾ ਦੋਸ਼ ਹੈ ਕਿ ਬੀਤੇ ਦਿਨ ਪੈਟਰੋਲ ਡੀਲਰ ਗੁਰਕਿਰਪਾਲ ਸਿੰਘ ਚਾਵਲਾ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਸੀ। ਚਾਵਲਾ ਨੇ ਇਹ ਕਦਮ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਚੁੱਕਿਆ ਸੀ।

ਦੱਸਣਯੋਗ ਹੈ ਕਿ ਪੰਜਾਬ ’ਚ ਤੇਲ ਦੀਆਂ ਕੀਮਤਾਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਮੁਕਾਬਲੇ ਵੈਟ (ਟੈਕਸ) ਕਿਤੇ ਜ਼ਿਆਦਾ ਹੋਣ ਦੇ ਮੁੱਦੇ ਨੂੰ ਲੈ ਕੇ ਡੀਲਰਾਂ ਵਿਚ ਕੈਪਟਨ ਸਰਕਾਰ ਖਿਲਾਫ ਗੁੱਸਾ ਹੈ। ਇਸ ਮੌਕੇ ਉਤੇ ਨਾਭਾ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਜੁਨੇਜਾ ਅਤੇ ਡੀਲਰ ਵੇਦ ਪ੍ਰਕਾਸ਼ ਡੱਲਾ ਨੇ ਕਿਹਾ ਕਿ ਬੀਤੇ ਦਿਨ ਜੋ ਪੈਟਰੋਲ ਡੀਲਰ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ, ਉਹ ਬਹੁਤ ਹੀ ਮੰਦਭਾਗੀ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ।
ਕਿਉਂਕਿ ਵੈਟ ਦੀ ਦਰ ਵਧਣ ਅਤੇ ਜੀਐੱਸਟੀ ਨੂੰ ਦਾਇਰੇ ਵਿੱਚ ਨਾ ਲਏ ਜਾਣ ਉਤੇ ਉਨ੍ਹਾਂ ਨੇ ਖੌਫਨਾਕ ਕਦਮ ਚੁੱਕ ਲਿਆ। ਇਸ ਮੌਕੇ ਪੈਟਰੋਲ ਡੀਲਰ ਐਸੋਸੀਏਸ਼ਨ ਨਾਭਾ ਪ੍ਰਧਾਨ ਦੇ  ਜਸਪਾਲ ਜੁਨੇਜਾ, ਅਮਰਦੀਪ ਖੰਨਾ, ਵੇਦ ਪ੍ਰਕਾਸ਼ ਡੱਲਾ, ਜੀਵਨ ਪ੍ਰਕਾਸ਼ ਬਾਂਸਲ, ਦੀਪਕ, ਮਨੋਜ ਗਰਗ, ਨਵੀਨ ਮਿੱਤਲ, ਸੰਦੀਪ ਬਾਂਸਲ, ਨਵੀਨ ਮਿੱਤਲ, ਵਰੁਣ ਮਨਚੰਦਾ, ਤੋਂ ਇਲਾਵਾ ਪੈਟਰੋਲ ਪੰਪ ਡੀਲਰ ਆਦਿ ਮੌਜੂਦ ਸਨl
Published by: Gurwinder Singh
First published: July 29, 2020, 1:03 PM IST
ਹੋਰ ਪੜ੍ਹੋ
ਅਗਲੀ ਖ਼ਬਰ