Home /News /punjab /

ਚੰਡੀਗੜ੍ਹ: ਅਧਿਕਾਰੀਆਂ ਤੋਂ ਤੰਗ ਆ ਕੇ PGI ਦੀ ਨਰਸ ਨੇ ਜ਼ਹਿਰ ਦਾ ਇੰਜੈਕਸ਼ਨ ਲਾ ਕੇ ਕੀਤੀ ਆਤਮਹੱਤਿਆ

ਚੰਡੀਗੜ੍ਹ: ਅਧਿਕਾਰੀਆਂ ਤੋਂ ਤੰਗ ਆ ਕੇ PGI ਦੀ ਨਰਸ ਨੇ ਜ਼ਹਿਰ ਦਾ ਇੰਜੈਕਸ਼ਨ ਲਾ ਕੇ ਕੀਤੀ ਆਤਮਹੱਤਿਆ

 ਨਰਸ ਨੇ ਜ਼ਹਿਰ ਟੀਕਾ ਦਾ ਟੀਕਾ ਲਾ ਕੇ ਸੁਸਾਇਡ ਕੀਤੀ। ਪੀਜੀਆਈ ਦੀ ਓਪੀਡੀ ਵਿੱਚ ਤਾਇਨਾਤ ਨਰਸਿੰਗ ਅਧਿਕਾਰੀ ਨੇ ਆਪਣੇ ਨਾਲ ਕੰਮ ਕਰ ਰਹੇ ਚਾਰ ਸੀਨੀਅਰ ਡਿਊਟੀ ਸਟਾਫ ਤੋਂ ਤੰਗ ਆ ਕੇ ਇੰਨਾ ਵੱਡਾ ਕਦਮ ਚੁੱਕਿਆ ਹੈ।

  • Share this:

ਪੀਜੀਆਈ ਨਰਸ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਰਸ ਨੇ ਜ਼ਹਿਰ ਟੀਕਾ ਦਾ ਟੀਕਾ ਲਾ ਕੇ ਸੁਸਾਇਡ ਕੀਤੀ। ਪੀਜੀਆਈ ਦੀ ਓਪੀਡੀ ਵਿੱਚ ਤਾਇਨਾਤ ਨਰਸਿੰਗ ਅਧਿਕਾਰੀ ਨੇ ਆਪਣੇ ਨਾਲ ਕੰਮ ਕਰ ਰਹੇ ਚਾਰ ਸੀਨੀਅਰ ਡਿਊਟੀ ਸਟਾਫ ਤੋਂ ਤੰਗ ਆ ਕੇ ਇੰਨਾ ਵੱਡਾ ਕਦਮ ਚੁੱਕਿਆ ਹੈ। ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ ਵਾਸੀ ਹਰੀਓਮ ਸੁਸਾਇਟੀ, ਨਯਾਗਾਓਂ ਵਜੋਂ ਹੋਈ ਹੈ। ਦਵਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਖਰੜ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸ ਸ਼ੱਕੀ ਹੋਣ ਕਾਰਨ ਦਵਿੰਦਰ ਕੌਰ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।

ਪੁਲਿਸ ਨੇ ਦਵਿੰਦਰ ਕੌਰ ਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਉਸਨੇ ਪੀਜੀਆਈ ਦੀਆਂ ਚਾਰ ਮਹਿਲਾ ਕਰਮਚਾਰੀਆਂ ਦੀ ਮੌਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਯਾਗਾਓਂ ਪੁਲਿਸ ਨੇ ਇਸ ਮਾਮਲੇ ਵਿੱਚ ਦਵਿੰਦਰ ਕੌਰ ਦੇ ਪਤੀ ਅਮਿਤ ਦੇ ਬਿਆਨਾਂ ‘ਤੇ ਪੀਜੀਆਈ ਦੀਆਂ 4 ਮਹਿਲਾ ਕਰਮਚਾਰੀਆਂ ਖਿਲਾਫ ਧਾਰਾ 306 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ।

ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਦਵਿੰਦਰ ਕੌਰ ਦੇ ਪਤੀ ਅਮਿਤ ਨੇ ਦੱਸਿਆ ਕਿ ਦਵਿੰਦਰ ਕੌਰ ਪਹਿਲਾਂ ਓਪੀਡੀ ਵਿੱਚ ਡਿਊਟੀ ’ਤੇ ਸੀ, ਪਰ ਕੁਝ ਸਮੇਂ ਬਾਅਦ ਉਸ ਨੂੰ ਗਾਇਨੀਕੋਲੋਜੀ ਵਿੱਚ ਤਬਦੀਲ ਕਰ ਦਿੱਤਾ ਗਿਆ। ਦਵਿੰਦਰ ਕੌਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਆਦਾ ਕੰਮ ਦੇ ਭਾਰ ਕਾਰਨ ਇਥੇ ਡਿਊਟੀ ਨਹੀਂ ਕਰ ਸਕਦੀ, ਇਸ ਲਈ ਉਸ ਨੂੰ ਦੁਬਾਰਾ ਓਪੀਡੀ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ। ਪਰ ਅਧਿਕਾਰੀਆਂ ਨੇ ਉਸ ਦੀ ਇੱਕ ਨਾ ਸੁਣੀ, ਜਿਸ ਤੋਂ ਬਾਅਦ ਉਕਤ ਦਵਿੰਦਰ ਕੌਰ ਡੇਢ ਮਹੀਨੇ ਦੀ ਛੁੱਟੀ ‘ਤੇ ਚਲੀ ਗਈ।

22 ਅਪ੍ਰੈਲ ਨੂੰ ਬਾਂਹ ਦੀ ਨੱਸ ਕੱਟ ਲਈ ਸੀ

ਦਸਣਯੋਗ ਹੈ ਕਿ ਨਰਸ ਨੇ 22 ਅਪ੍ਰੈਲ ਨੂੰ ਆਪਣੇ ਹੱਥ ਦੀ ਨਾੜ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕੋਸ਼ਿਸ਼ ਵਿੱਚ ਉਸਦੀ ਜਾਨ ਬਚ ਗਈ। ਜਦੋਂ ਦਵਿੰਦਰ ਕੌਰ ਠੀਕ ਹੋ ਗਈ ਅਤੇ ਦੁਬਾਰਾ ਆਪਣੀ ਡਿਊਟੀ ਜੁਆਇਨ ਕੀਤੀ ਤਾਂ ਅਧਿਕਾਰੀਆਂ ਨੇ ਉਸ ਨੂੰ ਓਪੀਡੀ ਵਿਚ ਤਬਦੀਲ ਕਰ ਦਿੱਤਾ। ਪਰ ਓਪੀਡੀ ਵਿਚ ਤਬਦੀਲ ਹੋਣ ਦੇ ਬਾਵਜੂਦ ਅਧਿਕਾਰੀ ਉਸ ਨੂੰ ਡੇਢ ਮਹੀਨੇ ਦੀ ਛੁੱਟੀ ਦਾ ਰਿਕਾਰਡ ਦੇਣ ਲਈ ਆਖ ਰਹੇ ਸਨ, ਜਿਸ ਤੋਂ ਤੰਗ ਆ ਕੇ ਦਵਿੰਦਰ ਕੌਰ ਨੇ ਐਤਵਾਰ ਰਾਤ ਨੂੰ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਖੁਦਕੁਸ਼ੀ ਕਰ ਲਈ।

Published by:Ashish Sharma
First published:

Tags: Pgi, PGIMER, Suicide