ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਨਸ਼ਾ ਕਰਦੇ ਕੈਦੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕੁਝ ਕੈਦੀ ਜੇਲ੍ਹ ਦੀ ਬੈਰਕ ਵਿਚ ਬੈਠ ਕੇ ਬੜੇ ਆਰਾਮ ਨਾਲ ਨਸ਼ਾ ਕਰ ਰਹੇ ਹਨ। ਇਨ੍ਹਾਂ ਕੈਦੀਆਂ ਦੀ ਵੀਡੀਓ ਵਾਇਰਲ ਹੋ ਗਈ ਹੈ।
ਵੀਡੀਓ ਜੇਲ੍ਹ ਵਿਚ ਨਸ਼ਿਆਂ ਦੇ ਚੱਲਦੇ ਧੰਦੇ ਵੱਲ ਸਾਫ ਇਸ਼ਾਰਾ ਕਰਦੇ ਹਨ। ਇਨ੍ਹਾਂ ਤਸਵੀਰਾਂ ਪਿੱਛੋਂ ਜੇਲ੍ਹ ਪ੍ਰਬੰਧਾਂ ਉਤੇ ਵੱਡੇ ਸਵਾਲ ਖੜ੍ਹੇ ਕਰ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਕਿਸੇ ਦੋਸ਼ ਵਿਚ ਦੋ ਦਿਨ ਰਹੇ ਮਾਨਾਵਾਲਾ ਪਿੰਡ ਦੇ ਸਰਪੰਚ ਨੇ ਇਹ ਵੀਡੀਓ ਤੇ ਤਸਵੀਰਾਂ ਸਾਹਮਣੇ ਲਿਆਂਦੀਆਂ ਹਨ।
ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੁਝ ਪੁਲਿਸ ਮੁਲਾਜ਼ਮ ਸ਼ਰੇਆਮ ਕੈਦੀਆਂ ਨੂੰ ਨਸ਼ਾ ਪਹੁੰਚਾਉਂਦੇ ਹਨ। ਉਹ ਕੈਦੀਆਂ ਨੂੰ ਬਕਾਇਦਾ ਪੁੱਛਦੇ ਹਨ ਕਿ ਅੱਜ ਕਿਹੜਾ ਨਸ਼ਾ ਲੈਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda Central Jail, Drug, Drug deaths in Punjab, Drug Mafia, Drug Overdose Death, Drug pills, Jail, Patiala Central Jail