2700 ਕਰੋੜ ਦੀ ਹੈਰੋਇਨ ਮਾਮਲੇ ਵਿਚ ਗ੍ਰਿਫਤਾਰ ਗੁਰਪਿੰਦਰ ਦੀ ਪੁਲਿਸ ਹਿਰਾਸਤ ਵਿਚ ਮੌਤ

News18 Punjab
Updated: July 21, 2019, 2:33 PM IST
share image
2700 ਕਰੋੜ ਦੀ ਹੈਰੋਇਨ ਮਾਮਲੇ ਵਿਚ ਗ੍ਰਿਫਤਾਰ ਗੁਰਪਿੰਦਰ ਦੀ ਪੁਲਿਸ ਹਿਰਾਸਤ ਵਿਚ ਮੌਤ

  • Share this:
  • Facebook share img
  • Twitter share img
  • Linkedin share img
ਅਟਾਰੀ ਸਰਹੱਦ 'ਤੇ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਗ੍ਰਿਫ਼ਤਾਰ ਗੁਰਪਿੰਦਰ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪਿੰਦਰ ਬਿਮਾਰ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੱਸ ਦਈਏ ਕਿ ਗੁਰਪਿੰਦਰ ਸਿੰਘ ਪਾਕਿਸਤਾਨ ਤੋਂ ਸਾਮਾਨ ਦੀ ਦਰਾਮਦ ਕਰਨ ਦਾ ਲਾਈਸੰਸਧਾਰਕ ਸੀ। ਬੀਤੀ 29 ਜੂਨ ਨੂੰ ਅਟਾਰੀ ਸਰਹੱਦ 'ਤੇ ਫੜੀ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ਸ ਤੋਂ ਹੀ ਕੀਤਾ ਗਿਆ ਸੀ। ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿੱਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇਂ-ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ।

ਪੁਲਿਸ ਦਾ ਦੋਸ਼ ਹੈ ਕਿ ਗੁਰਪਿੰਦਰ ਸਿੰਘ ਨੇ ਜੰਮੂ–ਕਸ਼ਮੀਰ ਦੇ ਇੱਕ ਨਾਗਰਿਕ ਤਾਰਿਕ ਅਹਿਮਦ ਲੋਨ ਦੇ ਨਾਲ ਮਿਲ ਕੇ ਨਸ਼ਿਆਂ ਦੀ ਇਹ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪਿੰਦਰ ਬਿਮਾਰ ਸੀ , ਉਸ ਨੂੰ ਅੱਜ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ।
First published: July 21, 2019
ਹੋਰ ਪੜ੍ਹੋ
ਅਗਲੀ ਖ਼ਬਰ