Baldev sharma
ਮਾਨਸਾ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ 30 ਮਾਰਚ 2022 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਡੀ.ਡੀ.ਯੂ.-ਜੀ.ਕੇ.ਵਾਈ. ਸਕੀਮ ਅਧੀਨ ਟਰਾਈਡੈਂਟ ਲਿਮਟਿਡ ਬਰਨਾਲਾ ਵੱਲੋਂ ਸਟੀਚਰ/ਟੇਲਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 10ਵੀਂ ਅਤੇ 12ਵੀਂ ਪਾਸ ਪੇਂਡੂ ਲੜਕੇ ਅਤੇ ਲੜਕੀਆਂ ਹੀ ਭਾਗ ਲੈ ਸਕਦੇ ਹਨ। ਇਸ ਭਰਤੀ ਲਈ ਉਮਰ ਸੀਮਾ 18 ਤੋਂ 28 ਸਾਲ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਅਸਾਮੀਆਂ ਦੀ ਗਿਣਤੀ ਲੜਕਿਆਂ ਲਈ 10 ਅਤੇ ਲੜਕੀਆਂ ਲਈ 30 ਹੈ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਸਵੇਰੇ 10.30 ਵਜੇ ਆਪਣੇ ਨਾਲ ਅਧਾਰ ਕਾਰਡ, ਰਾਸ਼ਨ ਕਾਰਡ, 10ਵੀਂ ਦਾ ਸਰਟੀਫਿਕੇਟ, ਪੈਨ ਕਾਰਡ, ਜਾਤੀ ਪ੍ਰਮਾਣ ਪੱਤਰ ਅਤੇ 6 ਰੰਗੀਨ ਪਾਸਪੋਰਟ ਸਾਈਜ਼ ਫੋਟੋ ਜ਼ਰੂਰ ਲੈ ਕੇ ਆਉਣ। ਇਸ ਤੋਂ ਇਲਾਵਾ ਕੋਵਿਡ ਵੈਕਸੀਨੇਸ਼ਨ ਦੇ ਦੋਵੇਂ ਡੋਜ਼ ਲਾਜ਼ਮੀ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਮਾਨਸਾ ਵਿਖੇ ਹੈ ਅਤੇ ਨੌਕਰੀ ਦਾ ਸਥਾਨ ਧੌਲਾ, ਜ਼ਿਲਾ ਬਰਨਾਲਾ ਹੈ। ਉਨ੍ਹਾੰ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 98789-97501 ਅਤੇ 94641-78030 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government job, Job, Jobs