ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਲਿਫਾਫੇ ਬੰਦ, ਹੁਣ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਹੋਵੇਗੀ ਵਰਤੋਂ

Damanjeet Kaur
Updated: February 26, 2018, 7:06 PM IST
ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਲਿਫਾਫੇ ਬੰਦ, ਹੁਣ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਹੋਵੇਗੀ ਵਰਤੋਂ
ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਲਿਫਾਫੇ ਬੰਦ, ਹੁਣ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਹੋਵੇਗੀ ਵਰਤੋਂ
Damanjeet Kaur
Updated: February 26, 2018, 7:06 PM IST
ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਣ ਪਲੈਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਹੋਵੇਗੀ। ਹੁਣ ਪਲਾਸਟਿਕ ਲਿਫਾਫਿਆਂ ਦੀ ਜਗ੍ਹਾ ਮੱਕੀ ਦੇ ਆਟੇ ਤੋਂ ਬਣੇ ਲਿਫਾਫੇ ਵਰਤਣ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪਲਾਸਟਿਕ ਦੇ ਲਿਫਾਫੇ ਕੜਾਹ ਪ੍ਰਸ਼ਾਦਿ, ਪਿੰਨੀ ਪ੍ਰਸ਼ਾਦਿ ਤੇ ਲੰਗਰ ਘਰ ਵਿਚ ਆਉਂਦੀਆਂ ਰਸਦਾਂ ਆਦਿ ਵਾਸਤੇ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਮੁਕੰਮਲ ਤੌਰ 'ਤੇ ਬੰਦ ਕਰਕੇ ਹਰਿਮੰਦਰ ਸਾਹਿਬ ਤੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਜਾਵੇਗਾ ਕਿ ਸੰਗਤ ਖੁਦ ਵੀ ਵਾਤਾਵਰਣ ਪੱਖੀ ਚੀਜ਼ਾਂ ਦੀ ਵਰਤੋਂ ਕਰੇ।
ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਯੋਜਨਾ ਬਣਾਈ ਜਾ ਰਹੀ ਸੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਕੋਈ ਹੋਰ ਚੀਜ਼ ਦਾ ਇਸਤੇਮਾਲ ਕੀਤਾ ਜਾਵੇ, ਜਿਸ ਨਾਲ ਸਾਡੇ ਵਾਤਾਵਰਨ ਨੂੰ ਵੀ ਇਸਦਾ ਫਾਇਦਾ ਹੋਵੇਗਾ। ਇਨ੍ਹਾਂ ਯਤਨਾਂ ਤਹਿਤ ਹੀ ਈਕੋ ਅੰਮ੍ਰਿਤਸਰ ਅਤੇ ਦਲਬੀਰ ਫਾਊਂਡੇਸ਼ਨ ਜਥੇਬੰਦੀ ਦੇ ਆਗੂ ਗੁਨਬੀਰ ਸਿੰਘ ਵੱਲੋਂ ਇਸ ਦਾ ਬਦਲ ਸੁਝਾਇਆ ਗਿਆ ਤੇ ਪਲਾਸਟਿਕ ਦੇ ਲਿਫਾਫਿਆਂ ਦੇ ਬਦਲ ਵਜੋਂ ਵਰਤੇ ਜਾ ਰਹੇ ਮੱਕੀ ਦੇ ਆਟੇ ਨਾਲ ਤਿਆਰ ਕੀਤੇ ਲਿਫਾਫੇ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਲਿਫਾਫਿਆਂ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਣੀ ਦੇ ਸੰਪਰਕ 'ਚ ਆਉਂਦਿਆਂ ਹੀ ਘੁਲ ਜਾਂਦੇ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ। ਦਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਰੱਦ ਕਰਕੇ ਵਾਤਾਵਰਣ ਪੱਖੀ ਲਿਫਾਫੇ ਵਰਤਣ ਲਈ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਹੋ ਚੁੱਕੀ ਹੈ। ਇਸੇ ਤਰ੍ਹਾਂ ਲੰਗਰ ਦੀ ਰਹਿੰਦ ਖੂੰਹਦ ਦੀ ਵਰਤੋਂ ਵਾਸਤੇ ਵੀ ਗਰੀਨ ਬੈਗ ਤਿਆਰ ਕੀਤੇ ਗਏ ਹਨ। ਇਨ੍ਹਾਂ ਵੱਡੇ ਲਿਫ਼ਾਫ਼ਿਆਂਨੂੰ ਲੰਗਰ ਦੀ ਸੁੱਕੀ ਤੇ ਗਿੱਲੀ ਰਹਿੰਦ ਖੂੰਹਦ ਵਾਸਤੇ ਵਰਤਿਆ ਜਾ ਸਕਦਾ ਹੈ।
First published: February 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ