• Home
  • »
  • News
  • »
  • punjab
  • »
  • PM IS SUPPORTIVE OF FARMERS WHY THEY ARE BEING OPPOSED BJP GREWAL

Punjab Election 2022: ਪ੍ਰਧਾਨ ਮੰਤਰੀ ਤਾਂ ਕਿਸਾਨ ਪੱਖੀ ਹਨ, ਫਿਰ ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ: ਗਰੇਵਾਲ

ਪ੍ਰਧਾਨ ਮੰਤਰੀ ਤਾਂ ਕਿਸਾਨ ਪੱਖੀ ਹਨ, ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ:ਗਰੇਵਾਲ ( ਫਾਈਲ ਫੋਟੋ)

  • Share this:
    ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਉਤੇ ਵਿਰੋਧ ਦੇ ਐਲਾਨ ਬਾਰੇ ਆਖਿਆ ਹੈ ਕਿ ਇਸ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਪੱਖੀ ਹਨ। ਉਨ੍ਹਾਂ ਨੇ ਕਿਸਾਨਾਂ ਨੇ ਹੱਕ ਵਿਚ ਕਈ ਐਲਾਨ ਕੀਤੇ ਹਨ।

    ਉਨ੍ਹਾਂ ਕਿਹਾ ਕਿ ਪੰਜਾਬ ਲਈ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਦੇ ਕਰਜ਼ ਮੁਆਫੀ ਸਣੇ ਵੱਡੇ ਐਲਾਨ ਕੀਤੇ ਹਨ।

    ਇਸ ਲਈ ਭਾਜਪਾ ਤਾਂ ਕਿਸਾਨਾਂ ਦੀ ਹਮਾਇਤੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਰਹਿੰਦੀਆਂ ਮੰਗਾਂ ਬਾਰੇ ਕਾਨੂੰਨੀ ਪ੍ਰਕ੍ਰਿਆ ਮੁਤਾਬਕ ਚੱਲ ਰਹੀ ਹੈ।

    ਉਨ੍ਹਾਂ ਕਿਹਾ ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕਰਕੇ ਪੰਜਾਬ ਲਈ ਕਰੋੜਾਂ ਰੁਪਏ ਦੇ ਐਲਾਨ ਰੋਕ ਦਿੱਤੇ ਗਏ ਸਨ। ਹੁਣ ਵੀ ਵਿਰੋਧ ਪੰਜਾਬ ਦੇ ਵਿਕਾਸ ਨੂੰ ਰੋਕਣ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਵਾਅਦੇ ਦੀ ਪੱਕੀ ਹੈ ਤੇ ਕਿਸੇ ਵੀ ਵਾਅਦੇ ਤੋਂ ਪਿੱਛੇ ਨਹੀਂ ਹਟਦੀ।
    Published by:Gurwinder Singh
    First published: