ਪ੍ਰਧਾਨ ਮੰਤਰੀ ਦੀ ਕਹਿਣੀ ਅਤੇ ਕਰਨੀ 'ਚ ਹਮੇਸ਼ਾ ਦਿਨ ਰਾਤ ਦਾ ਫ਼ਰਕ ਰਹਿੰਦੈ - ਭਗਵੰਤ ਮਾਨ

News18 Punjabi | News18 Punjab
Updated: December 16, 2020, 9:24 PM IST
share image
ਪ੍ਰਧਾਨ ਮੰਤਰੀ ਦੀ ਕਹਿਣੀ ਅਤੇ ਕਰਨੀ 'ਚ ਹਮੇਸ਼ਾ ਦਿਨ ਰਾਤ ਦਾ ਫ਼ਰਕ ਰਹਿੰਦੈ - ਭਗਵੰਤ ਮਾਨ
ਐਮਪੀ ਭਗਵੰਤ ਮਾਨ ਨੇ ਕਿਹਾ, ਕਿਸਾਨਾਂ ਦੇ ਨਾਲ ਨਾਲ ਵਪਾਰੀਆਂ ਕਾਰੋਬਾਰੀਆਂ ਵੀ ਬਰਬਾਦੀ ਦੇ ਕੰਢੇ ਹਨ। (file photo)

ਕਿਹਾ, ਗੁਜਰਾਤ ਜਾ ਕੇ ਕਿਸਾਨਾਂ ਨੂੰ ਮਿਲ ਸਕਦੇ ਹਨ ਮੋਦੀ ਪਰ ਦਿੱਲੀ ਦੇ ਦਰਵਾਜ਼ੇ ਉੱਤੇ ਬੈਠੇ ਪੂਰੇ ਦੇਸ਼ 'ਚ ਕਿਸਾਨਾਂ ਨੂੰ ਨਹੀਂ

  • Share this:
  • Facebook share img
  • Twitter share img
  • Linkedin share img
ਕੌਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦਾ ਪੁਰਾਣਾ ਵੈਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਹੋਏ ਹਨ ਅਤੇ ਮੋਦੀ ਅੱਖ ਬਚਾ ਕੇ ਗੁਜਰਾਤ ਪਹੁੰਚ ਗਏ ਹਨ। ਮਾਨ ਨੇ ਕਿਹਾ ਕਿ ਮੋਦੀ ਦੇਸ਼ ਵਿੱਚ ਚੱਲ ਰਹੇ ਪ੍ਰਮੁੱਖ ਮੁੱਦਿਆਂ ਤੋਂ ਭੱਜ ਰਹੇ ਹਨ। ਇਸ ਤਰ੍ਹਾਂ ਚੋਣਵੇਂ ਕਿਸਾਨਾਂ ਨਾਲ ਮਨ ਘੜਤ ਬੈਠਕਾਂ ਕਰਨਾ ਅਤੇ ਕਿਸਾਨਾਂ ਦੀਆਂ ਗੱਲਾਂ ਨੂੰ ਨਕਾਰਨਾ ਨਿੰਦਣਯੋਗ ਹੈ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨਮੰਤਰੀ ਦੀ ਕਹਿਣੀ ਅਤੇ ਕਰਨੀ ਵਿੱਚ ਹਮੇਸ਼ਾਂ ਦਿਨ ਰਾਤ ਦਾ ਫ਼ਰਕ ਰਹਿੰਦਾ ਹੈ।

ਪ੍ਰਧਾਨ ਮੰਤਰੀ ਦਾਅਵਾ ਕਰਦੇ ਹਨ ਕਿ ਓੁਹ ਕਿਸਾਨਾਂ ਨੂੰ ਮਿਲਣ ਲਈ 24 ਘੰਟੇ ਉਪਲੱਬਧ ਹਨ ਪ੍ਰੰਤੂ ਦਿੱਲੀ ਦੇ ਬਾਰਡਰ ਤੇ ਖੁੱਲ੍ਹੇ ਅਸਮਾਨ ਵਿੱਚ 20 ਦਿਨਾਂ ਤੋਂ ਬੈਠੇ ਕਿਸਾਨ ਨਜ਼ਰ ਨਹੀਂ ਆ ਰਹੇ। ਮਾਂ ਨੇ ਕਿਹਾ ਕਿ ਗੁਜਰਾਤ ਵਿੱਚ ਜਿੰਨਾ ਪੰਜਾਬੀ ਕਿਸਾਨਾਂ ਨੂੰ ਮਿਲਣ ਦਾ ਮੋਦੀ ਦਾਅਵਾ ਕਰ ਰਹੇ ਹਨ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੋਦੀ ਸ਼ੁਰੂ ਹੋਏ ਪੰਜਾਬ ਅਤੇ ਪੰਜਾਬੀਆਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਭੁਗਤੇ ਹਨ।
ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਅਤੇ ਹੁਣ ਪ੍ਰਧਾਨ ਮੰਤਰੀ ਬਣ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਅਡਾਨੀ ਅੰਬਾਨੀ ਨੂੰ ਦੇਣਾ ਚਾਹੁੰਦੇ ਹਨ। ਮੋਦੀ ਨੂੰ ਪੁੱਛਦਿਆਂ ਮਾਨ ਨੇ ਕਿਹਾ ਕਿ ਜਦੋਂ ਇੱਕ ਪਾਸੇ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰ ਤੇ ਮੋਦੀ ਨੂੰ ਮਿਲਣ ਲਈ ਬੈਠੇ ਹਨ ਤੋਂ ਗੁਜਰਾਤ ਜਾ ਕੇ ਕਿਹੜੇ ਲੋਕਾਂ ਸਾਹਮਣੇ ਬਿੱਲਾਂ ਨੂੰ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਮੋਦੀ ਸੰਪੂਰਨ ਦੇਸ਼ ਦੇ ਪ੍ਰਧਾਨਮੰਤਰੀ ਹਨ ਜਾਂ ਸਿਰਫ਼ ਗੁਜਰਾਤ ਦੇ? ਮਾਨ ਨੇ ਕਿਹਾ ਕਿ ਪ੍ਰਧਾਨਮੰਤਰੀ ਨੂੰ ਕਿਸਾਨ ਵੀ ਗੁਜਰਾਤੀ ਹੀ ਨਜ਼ਰ ਆਉਂਦਾ ਅਤੇ ਕਾਰੋਬਾਰੀ ਘਰਾਣਿਆਂ ਵਿੱਚ ਵੀ ਗੁਜਰਾਤੀ ਹੀ ਦਿਖਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਦੇ ਕਦੇ ਕਿਸੇ ਕਾਰੋਬਾਰੀ ਨੂੰ ਲਾਭ ਨਹੀਂ ਪਹੁੰਚਾਇਆ। ਮੋਦੀ ਦੇ ਅੜੀਅਲ ਰਵੱਈਏ ਨਾਲ ਪੰਜਾਬ ਦੇ ਕਿਸਾਨ, ਵਪਾਰੀ ਅਤੇ ਮਜ਼ਦੂਰ ਸਮੇਤ ਸਾਰੇ ਵਰਗ ਪ੍ਰੇਸ਼ਾਨ ਹਨ ਪ੍ਰੰਤੂ ਉਨ੍ਹਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ।

ਭਗਵੰਤ ਮਾਨ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਅਸਲੀ ਕਿਰਸਾਨ ਯੂਨੀਅਨ ਨਾਲ ਹੀ ਗੱਲਬਾਤ ਕਰਨ ਦੇ ਬਿਆਨ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਦਿੱਲੀ ਦੇ ਬਾਰਡਰ ਉੱਤੇ ਅੰਦੋਲਨ ਕਰ ਰਹੇ ਕਿਸਾਨ ਅਸਲੀ ਨਹੀਂ ਲੱਗਦੇ  ਤਾਂ ਹੁਣ ਤਕ ਇਨ੍ਹਾਂ ਨਾਲ 6 ਦੌਰ ਦੀਆਂ ਲੰਬੀਆਂ ਮੀਟਿੰਗਾਂ ਕਿਉਂ ਕੀਤੀਆਂ?

ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਭਰਮ ਵਿੱਚ ਪਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਨੀਤੀ ਛੱਡ ਕੇ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਜਦੋਂ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ 70 ਪ੍ਰਤੀਸ਼ਤ ਤਕ ਬਦਲਾਅ ਲਈ ਤਿਆਰ ਹੈ ਤਾਂ ਪੂਰੇ ਦੇ ਪੂਰੇ ਖੇਤੀ ਕਾਨੂਨ ਵਾਪਸ ਲੈਣ ਵਿੱਚ ਕੀ ਦਿੱਕਤ ਹੈ।
Published by: Ashish Sharma
First published: December 16, 2020, 9:24 PM IST
ਹੋਰ ਪੜ੍ਹੋ
ਅਗਲੀ ਖ਼ਬਰ