PM ਨੇ ਕਈ ਚੰਗੇ ਫੈਸਲੇ ਲਏ ਪਰ 2019 ਦੀ ਜਿੱਤ ਤੋਂ ਬਾਅਦ BJP ਦਾ ਵਤੀਰਾ ਬਦਲਿਆ : ਸੁਖਬੀਰ ਬਾਦਲ

News18 Punjabi | News18 Punjab
Updated: October 7, 2020, 5:08 PM IST
share image
PM ਨੇ ਕਈ ਚੰਗੇ ਫੈਸਲੇ ਲਏ ਪਰ 2019 ਦੀ ਜਿੱਤ ਤੋਂ ਬਾਅਦ BJP ਦਾ ਵਤੀਰਾ ਬਦਲਿਆ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਵੱਲੋਂ ਸਹਿਯੋਗੀਆਂ ਦੀ ਅਣਦੇਖੀ ਕਰਨ ਦੀ ਗੱਲ ਕਹੀ ਹੈ। (ਫਾਈਲ ਫੋਟੋ)

ਖੇਤੀਬਾੜੀ ਬਿੱਲ ਦੇ ਮੁੱਦੇ 'ਤੇ ਐਨਡੀਏ ਨਾਲ ਗੱਠਜੋੜ ਤੋੜਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਚੰਗੇ ਫੈਸਲੇ ਲਏ ਹਨ ਪਰ 2019 ਦੀ ਭਾਰੀ ਜਿੱਤ ਤੋਂ ਬਾਅਦ ਭਾਜਪਾ ਦਾ ਵਤੀਰਾ ਬਦਲ ਗਿਆ ਹੈ।

  • Share this:
  • Facebook share img
  • Twitter share img
  • Linkedin share img
ਖੇਤ ਬਿੱਲਾਂ (farm Bills) ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਪੁਰਾਣੇ ਸਹਿਯੋਗੀਆਂ ਦੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਖੇਤੀਬਾੜੀ ਬਿੱਲ ਦੇ ਮੁੱਦੇ 'ਤੇ ਐਨਡੀਏ ਨਾਲ ਗੱਠਜੋੜ ਤੋੜਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਚੰਗੇ ਫੈਸਲੇ ਲਏ ਹਨ ਪਰ 2019 ਦੀ ਭਾਰੀ ਜਿੱਤ ਤੋਂ ਬਾਅਦ ਭਾਜਪਾ ਦਾ ਵਤੀਰਾ ਬਦਲ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਚੀਨ ਵਿਵਾਦ ਤੋਂ ਲੈ ਕੇ CAA ਅਤੇ ਖੇਤੀਬਾੜੀ ਬਿੱਲ ਵਰਗੇ ਵਿਵਾਦਤ ਕਾਨੂੰਨ ਤੱਕ ਦੇ ਮਾਮਲਿਆਂ ਵਿੱਚ ਸਹਿਯੋਗੀ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ। ਹਾਲਾਂਕਿ, ਉਹਨਾਂ ਇਸ ਨੂੰ ਭਾਜਪਾ ਦਾ 'ਹੰਕਾਰੀ' ਕਹਿਣ ਤੋਂ ਝਿਜਕਿਆ।

ਵਤੀਰਾ ਨਹੀਂ ਬਦਲਿਆ ਤਾਂ ਕਾਂਗਰਸ ਵਰਗੀ ਹਾਲਤ ਹੋ ਜਾਵੇਗੀ

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇਕ ਇੰਟਰਵਿਊ ਵਿਚ ਸੁਖਬੀਰ ਬਾਦਲ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਭਾਜਪਾ ਆਪਣਾ ਵਤੀਰਾ ਨਹੀਂ ਬਦਲਦੀ ਤਾਂ ਇਸਦੀ ਸਥਿਤੀ ਕਾਂਗਰਸ ਵਰਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਫਲਤਾ ਇਸ ਗੱਲ ਵਿਚ ਹੈ ਕਿ ਵੱਖ-ਵੱਖ ਇਕਲਿਆਂ ਦੀ ਵੱਖ-ਵੱਕ ਆਵਾਜ਼ਾਂ ਸੁਣੀਆਂ ਜਾਵੇ  ਅਤੇ ਖੇਤਰੀ ਤਾਕਤਾਂ ਲਈ ਪੂਰੀ ਪ੍ਰਣਾਲੀ ਦਾ ਹਿੱਸਾ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ। ਜਿਸ ਪਲ ਤੁਸੀਂ ਸਾਰੀਆਂ ਥਾਵਾਂ 'ਤੇ ਆਪਣੀ ਤਾਕਤ ਦਿਖਾਉਣਾ ਸ਼ੁਰੂ ਕਰ ਦਿੰਦੇ ਹੋ, ਉੱਥੇ ਹਾਲਾਤ ਤੁਹਾਡੇ ਤੋਂ ਹਤਾਸ਼ ਹੋ ਰਹੇ ਹਨ। ਅਸੀਂ ਭਾਜਪਾ ਨਾਲ ਆਪਣਾ ਗੱਠਜੋੜ ਬਚਾਉਣ ਲਈ ਆਖਰੀ ਸਮੇਂ ਤੱਕ ਕੋਸ਼ਿਸ਼ ਕੀਤੀ।
ਜਦੋਂ ਭਾਜਪਾ ਦੇ ਦੋ ਸੰਸਦ ਮੈਂਬਰ ਸਨ, ਉਦੋਂ ਵੀ ਸਾਡਾ ਸਮਰਥਨ ਸੀ

ਸ. ਬਾਦਲ ਨੇ ਕਿਹਾ ਹੈ ਕਿ ਸਾਡੀ ਪਾਰਟੀ ਨੇ ਭਾਜਪਾ ਦਾ ਸਮਰਥਨ ਕੀਤਾ ਸੀ, ਉਸ ਸਮੇਂ ਸਿਰਫ ਦੋ ਸੰਸਦ ਮੈਂਬਰ ਲੋਕ ਸਭਾ ਵਿੱਚ ਸਨ। ਮੇਰੇ ਪਿਤਾ ਦੇ ਹਰ ਭਾਜਪਾ ਨੇਤਾ ਨਾਲ ਬਹੁਤ ਚੰਗਾ ਸੰਬੰਧ ਰਹੇ ਹਨ ਅਤੇ ਹੁਣ ਵੀ ਉਨ੍ਹਾਂ ਦੇ ਨਿੱਜੀ ਸੰਪਰਕ ਹਨ। ਪਰ ਹਾਂ, ਹੁਣ ਇੱਕ ਤਬਦੀਲੀ ਆਈ ਹੈ। ਜੇ ਸਾਡੀ ਗੱਲ ਕੀਤੀ ਜਾਵੇ, ਖੇਤੀਬਾੜੀ ਦੇ ਮਹੱਤਵਪੂਰਣ ਬਿੱਲਾਂ ਬਾਰੇ ਕਦੇ ਸਾਡੀ ਗੱਲ ਨਹੀਂ ਹੋਈ।

ਭਾਜਪਾ ਆਪਣਾ ਸਭ ਤੋਂ ਪੁਰਾਣਾ ਸਹਿਯੋਗੀ ਗੁਆ ਬੈਠੀ

ਮਹੱਤਵਪੂਰਨ ਹੈ ਕਿ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਨੇ ਖੇਤੀਬਾੜੀ ਬਿੱਲ ਦਾ ਸਖਤ ਵਿਰੋਧ ਦਰਜ ਕੀਤਾ ਹੈ। ਪਹਿਲਾਂ ਕੇਂਦਰ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਅਤੇ ਬਾਅਦ ਵਿਚ ਪਾਰਟੀ ਨੇ ਕਈ ਦਹਾਕੇ ਬੀਜੇਪੀ ਨਾਲ ਸੰਬੰਧ ਤੋੜ ਦਿੱਤੇ। ਹਾਲਾਂਕਿ, ਇਸ ਸਭ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਲਗਾਤਾਰ ਖੇਤੀਬਾੜੀ ਬਿੱਲਾਂ ਨੂੰ ਕਿਸਾਨਾਂ ਲਈ ਕ੍ਰਾਂਤੀਕਾਰੀ ਕਦਮ ਦੱਸਿਆ ਗਿਆ ਹੈ।
Published by: Ashish Sharma
First published: October 7, 2020, 4:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading