• Home
  • »
  • News
  • »
  • punjab
  • »
  • PM MODI ON HIS RETURN TO BHATINDA AIRPORT TOLD OFFICIALS THERE APNE CM KO THANKS KEHNA KI MEIN BHATINDA AIRPORT TAK ZINDA LAUT PAAYA

ਮੋਦੀ ਨੇ ਵਾਪਸ ਜਾਂਦੇ ਕਿਹਾ- 'ਆਪਣੇ CM ਨੂੰ ਧੰਨਵਾਦ ਕਹਿਣਾ, ਮੈਂ ਬਠਿੰਡਾ ਅੱਡੇ ਤੱਕ ਜ਼ਿੰਦਾ ਪਹੁੰਚ ਸਕਿਆ'

(ਫਾਇਲ ਫੋਟੋ)

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ।

    ਦੌਰਾ ਰੱਦ ਕਰਨ ਦਾ ਕਾਰਨ ਭਾਵੇਂ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਦੌਰਾ ਰੱਦ ਕਰ ਦਿੱਤਾ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ।

    ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏਐਨਆਈ ਨੂੰ ਦੱਸਿਆ ਕਿ ਬਠਿੰਡਾ ਅੱਡੇ 'ਤੇ ਵਾਪਸੀ 'ਤੇ ਪੀਐਮ ਮੋਦੀ ਨੇ ਉਥੇ ਅਧਿਕਾਰੀਆਂ ਨੂੰ ਕਿਹਾ, "ਆਪਨੇ ਸੀਐਮ ਕੋ ਥੈਂਕਸ ਕਹਿਣਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੌਟ ਪਾਇਆ।"

    ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਿਚ ਕੁਤਾਹੀ ਕਾਰਨ ਮੋੇਦੀ ਦਾ ਦੌਰਾ ਰੱਦ ਕਰਨਾ ਪਿਆ ਹੈ। ਕਿਸਾਨਾਂ ਨੇ ਥਾਂ-ਥਾਂ ਸੜਕਾਂ ਘੇਰੀਆਂ ਹੋਈਆਂ ਸਨ, ਜਿਸ ਕਾਰਨ ਪੀਐਮ ਨੂੰ ਆਪਣਾ ਕਾਫਲਾ ਵਾਪਸ ਮੋੜਨਾ ਪਿਆ।


    ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਵਿੱਚ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਪਹੁੰਚੇ।


    ਸ੍ਰੀ ਮੋਦੀ ਹਵਾਈ ਜਹਾਜ਼ ਰਾਹੀਂ ਬਠਿੰਡਾ ਉਤਰੇ ਅਤੇ ਫਿਰ ਸੜਕ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜ਼ਿਲ੍ਹੇ ਵੱਲ ਚੱਲੇ। ਬਠਿੰਡਾ ਵਿੱਚ ਉਨ੍ਹਾਂ ਦਾ ਸਵਾਗਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ।
    Published by:Gurwinder Singh
    First published: