Home /News /punjab /

PM Modi's rally in Jalandhar : PM ਮੋਦੀ ਨੇ ਜਲਧੰਰ 'ਚ ਮੁੜ ਖੜ੍ਹੇ ਕੀਤੇ ਸੁੱਰਖਿਆ ਪ੍ਰਬੰਧ 'ਤੇ ਸਵਾਲ, ਹੁਣ ਇਹ ਮਾਮਲਾ

PM Modi's rally in Jalandhar : PM ਮੋਦੀ ਨੇ ਜਲਧੰਰ 'ਚ ਮੁੜ ਖੜ੍ਹੇ ਕੀਤੇ ਸੁੱਰਖਿਆ ਪ੍ਰਬੰਧ 'ਤੇ ਸਵਾਲ, ਹੁਣ ਇਹ ਮਾਮਲਾ

PM Modi's rally in Jalandhar : PM ਮੋਦੀ ਨੇ ਜਲਧੰਰ 'ਚ ਮੁੜ ਖੜ੍ਹੇ ਕੀਤੇ ਸੁੱਰਖਿਆ ਪ੍ਰਬੰਧ 'ਤੇ ਸਵਾਲ, ਹੁਣ ਬਣਿਆ ਇਹ ਮਾਮਲਾ (pic-twitter)

PM Modi's rally in Jalandhar : PM ਮੋਦੀ ਨੇ ਜਲਧੰਰ 'ਚ ਮੁੜ ਖੜ੍ਹੇ ਕੀਤੇ ਸੁੱਰਖਿਆ ਪ੍ਰਬੰਧ 'ਤੇ ਸਵਾਲ, ਹੁਣ ਬਣਿਆ ਇਹ ਮਾਮਲਾ (pic-twitter)

PM Modi's rally in Jalandhar : ਇਸ ਸਾਲ ਦੀ ਸ਼ੁਰੂਆਤ ਵਿੱਚ ਪੰਜ ਜਨਵਰੀ ਨੂੰ ਪੀਐੱਮ ਮੋਦੀ ਵੱਲੋਂ ਸੁਰੱਖਿਆ ਨਾਲ ਜੁੜੀਆਂ ਖਾਮੀਆ ਕਾਰਨ ਫਿਰੋਜਪੁਰ ਰੈਲੀ ਰੱਦ ਕਰ ਦਿੱਤੀ ਸੀ। ਹੁਣ ਪੀਐੱਮ ਮੋਦੀ ਨੇ ਜਲੰਧਰ ਪਹੁੰਚ ਕੇ ਮੁੜ ਤੋਂ ਪੰਜਾਬ ਪੁਲਿਸ ਤੇ ਪ੍ਰਸ਼ਾਸ਼ਨ ਦੇ ਸੁਰੱਖਿਆ ਇੰਤਜ਼ਮ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਹੋਰ ਪੜ੍ਹੋ ...
  • Share this:

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi ) ਨੇ ਪੰਜਾਬ ਦੀ ਸੁਰੱਖਿਆ ਵਿਵਸਥਾ(Punjab's security system) 'ਤੇ ਮੁੜ ਚੁੱਕੇ ਸਵਾਲ ਚੁੱਕੇ ਹਨ। ਪੀਐੱਮ ਮੋਦੀ ਨੇ ਜਲੰਧਰ ਰੈਲੀ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਮੇਰੀ ਇੱਛਾ ਸੀ ਕਿ ‘ਮੈਂ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ। ਹੁਣ ਇੱਥੋਂ ਦੀ ਸਰਕਾਰ ਦੇ ਇਹ ਹਾਲ ਹਨ। ਪਰ ਮੈਂ ਜ਼ਰੂਰ ਆਵਾਂਗਾ ਤੇ ਮਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ।‘

ਪੀਐਮ ਮੋਦੀ ਨੇ ਮੰਚ ਤੋਂ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਅਤੇ ਹਰ ਹਰ ਮਹਾਦੇਵ ਕਹਿ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰਾ ਪੰਜਾਬ ਦੀ ਧਰਤੀ ਨਾਲ ਲਗਾਅ ਰਿਹਾ ਹੈ, ਇਨ੍ਹਾਂ ਗੁਰੂਆਂ, ਪੀਰਾਂ-ਫਕੀਰਾਂ ਅਤੇ ਜਰਨੈਲਾਂ ਦੀ ਧਰਤੀ 'ਤੇ ਆ ਕੇ ਬਹੁਤ ਖੁਸ਼ੀ ਹੋਈ। ਮੈਂ ਦੇਵੀ ਤਾਲਾਬ ਨੂੰ ਮੱਥਾ ਟੇਕਦਾ ਹਾਂ।

ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਕਾਸ਼ੀ ਤੋਂ ਲੋਕ ਸਭਾ ਮੈਂਬਰ ਹਾਂ ਅਤੇ ਉੱਥੇ ਸੰਤ ਰਵਿਦਾਸ ਜੀ ਦਾ ਇੱਕ ਬਹੁਤ ਹੀ ਸ਼ਾਨਦਾਰ ਮੰਦਰ ਬਣ ਰਿਹਾ ਹੈ ਜੋ ਕੁਝ ਸਾਲਾਂ ਵਿੱਚ ਵਿਸ਼ਵਨਾਥ ਧਾਮ ਵਰਗਾ ਦਿਖਾਈ ਦੇਵੇਗਾ।

ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ ਹੈ। ਮੈਂ ਪੰਜਾਬ ਦੀ ਧਰਤੀ ਤੋਂ ਭਾਰਤ ਮਾਤਾ ਦੇ ਬਹਾਦਰ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਝੁਕਾਉਂਦਾ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਭਾਵਨਾਤਮਕ ਸਬੰਧ ਰਿਹਾ ਹੈ। ਪੰਜਾਬ ਨੇ ਮੈਨੂੰ ਉਦੋਂ  ਰੋਟੀ ਖਵਾਈ, ਜਦੋਂ ਮੈਂ ਸਧਾਰਨ ਵਰਕਰ ਦੇ ਤੌਰ ਉੱਤੇ ਭਟਕ ਰਿਹਾ ਸੀ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰੇ। ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਇਹ ਕਦੇ ਵੀ ਪੰਜਾਬ ਲਈ ਕੰਮ ਨਹੀਂ ਕਰ ਸਕਦੀ ਅਤੇ ਜੋ ਵੀ ਕੰਮ ਕਰਨਾ ਚਾਹੁੰਦੀ ਹੈ, ਉਸ ਦੇ ਸਾਹਮਣੇ ਹਜ਼ਾਰਾਂ ਰੁਕਾਵਟਾਂ ਖੜ੍ਹੀਆਂ ਕਰ ਦਿੰਦੀ ਹੈ।

1984 ਦੇ ਸਿੱਖ ਦੰਗਿਆਂ ਬਾਰੇ ਬੋਲੋ ਪੀਐੱਮ ਮੋਦੀ

ਅਸੀਂ 1984 ਦੇ ਸਿੱਖ ਦੰਗਿਆਂ ਦੀ ਜਾਂਚ ਲਈ SIT ਦਾ ਗਠਨ ਕੀਤਾ ਅਤੇ ਪੀੜਤਾਂ ਦੀ ਮਦਦ ਕੀਤੀ। ਪਰ ਕਾਂਗਰਸ ਨੇ ਦੰਗਿਆਂ ਦੇ ਦੋਸ਼ੀਆਂ ਨੂੰ ਵੱਡੇ ਅਹੁਦੇ ਦੇ ਕੇ ਹਮੇਸ਼ਾ ਤੁਹਾਡੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਜਿਨ੍ਹਾਂ ਕੋਲ ਕੰਮ ਦਾ ਹਿਸਾਬ-ਕਿਤਾਬ ਨਹੀਂ, ਕੁਝ ਅਜਿਹੇ ਲੋਕ ਵੀ ਪੰਜਾਬ ਵਿੱਚ ਝੂਠ ਦੀ ਖੇਡ ਖੇਡਣ ਆਏ ਹਨ। ਪੰਜਾਬ ਵਿੱਚ ਆ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਰਦੇ ਹਨ ਅਤੇ ਇਹ ਲੋਕ ਖੁਦ ਗਲੀ, ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਮਾਹਿਰ ਹਨ। ਪੰਜਾਬ ਨੂੰ ਵੀ ਇਨ੍ਹਾਂ ਤੋਂ ਸੁਚੇਤ ਰਹਿਣਾ ਪਵੇਗਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਪੀਐਮ ਨੇ ਕਿਹਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ ਕਿ ਮੈਂ ਤੁਹਾਡੇ ਉੱਜਵਲ ਭਵਿੱਖ ਵਿੱਚ ਕੋਈ ਕਮੀ ਨਹੀਂ ਆਉਣ ਦਿਆਂਗਾ। ਨਵਾਂ ਪੰਜਾਬ ਬਣੇਗਾ ਤਾਂ ਨਵਾਂ ਭਾਰਤ ਬਣੇਗਾ। ਨਵਾਂ ਪੰਜਾਬ ਜੋ ਕਰਜ਼ੇ ਤੋਂ ਮੁਕਤ ਅਤੇ ਮੌਕਿਆਂ ਨਾਲ ਭਰਪੂਰ ਹੋਵੇਗਾ। ਹਰ ਦਲਿਤ ਭੈਣ-ਭਰਾ ਨੂੰ ਬਣਦਾ ਮਾਣ-ਸਤਿਕਾਰ ਅਤੇ ਭਾਗੀਦਾਰੀ ਮਿਲੇਗੀ। ਨਵਾਂ ਪੰਜਾਬ ਜਿੱਥੇ ਕਾਨੂੰਨ ਦਾ ਰਾਜ ਹੋਵੇਗਾ ਮਾਫੀਆ ਨੂੰ ਥਾਂ ਨਹੀਂ ਮਿਲੇਗੀ।

Published by:Sukhwinder Singh
First published:

Tags: Jalandhar, Narendra modi, Prime Minister, Punjab Assembly Polls 2022, Punjab BJP