Home /News /punjab /

PM ਮੋਦੀ ਭਲਕ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਹੋਣਗੇ ਰੂਬਰੂ

PM ਮੋਦੀ ਭਲਕ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਹੋਣਗੇ ਰੂਬਰੂ

PM ਮੋਦੀ ਭਲਕ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਹੋਣਗੇ ਰੂਬਰੂ

PM ਮੋਦੀ ਭਲਕ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਹੋਣਗੇ ਰੂਬਰੂ

ਉਤਰ ਭਾਰਤ ਵਿੱਚੋਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਸਟੇਡੀਅਮ ਦੀ ਚੋਣ ਹੋਈ

  • Share this:
    Surinder Kamboj

    ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ 26 ਸਤੰਬਰ ਨੂੰ ਰੇਡੀਓ 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ' ਮਨ ਕੀ ਬਾਤ' ਵਿੱਚ ਜ਼ਿਲ੍ਹਾ ਜਲੰਧਰ ਦੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆ ਬੈਡਮਿੰਟਨ ਐਸੋਸੀਏਸ਼ਨ ਅੰਤਰਮ ਕਮੇਟੀ ਦੇ ਮੈਂਬਰ ਰਿਤਿਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਐਮਓ ਵੱਲੋਂ ਇੱਕ ਫੋਨ ਆਇਆ ਸੀ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਸਟੇਡੀਅਮ ਨੂੰ 'ਮਨ ਕੀ ਬਾਤ' ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਸਟੇਡੀਅਮ ਵਿਚ ਅਭਿਆਸ ਕਰ ਰਹੇ ਛੋਟੇ ਤੋਂ ਲੈਕੇ ਵੱਡੇ ਖਿਡਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ।

    ਦੱਸਣਯੋਗ ਹੈ ਕਿ ਇਸ ਵਾਰ ਮਨ ਕੀ ਬਾਤ 81 ਐਪੀਸੋਡ ਦੇ ਪ੍ਰੋਗਰਾਮ ਵਿੱਚ, ਉੱਤਰੀ ਭਾਰਤ ਵਿੱਚ ਸਿਰਫ ਜਲੰਧਰ ਦੇ ਰਾਏਜ਼ਾਦਾ ਹੰਸਰਾਜ ਸਟੇਡੀਅਮ ਨੂੰ ਚੁਣਿਆ ਗਿਆ ਹੈ। ਹੰਸਰਾਜ ਸਟੇਡੀਅਮ ਉੱਤਰ ਭਾਰਤ ਦਾ ਸਭ ਤੋਂ ਪੁਰਾਣਾ ਅਤੇ ਸਰਬੋਤਮ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ ਅਤੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਵੀ ਇੱਥੋਂ ਆਏ ਹਨ। ਕੋਰੋਨਾ ਦੇ ਸਮੇਂ ਦੌਰਾਨ ਐਂਡਮਿਕ ਦੇਸ਼ ਦਾ ਪਹਿਲਾ ਸਟੇਡੀਅਮ ਸੀ ਜੋ ਖਿਡਾਰੀਆਂ ਲਈ ਖੋਲ੍ਹਿਆ ਗਿਆ ਸੀ। ਜਦੋਂ ਇਹ ਸਟੇਡੀਅਮ ਖੋਲ੍ਹਿਆ ਗਿਆ, ਸਾਨੂੰ ਭਾਰਤ ਦੇ ਸਾਰੇ ਰਾਜਾਂ ਤੋਂ ਸ਼ੁਭਕਾਮਨਾਵਾਂ ਪ੍ਰਾਪਤ ਹੋਈਆਂ। ਬੈਡਮਿੰਟਨ ਟੇਬਲ ਟੈਨਿਸ ਅਤੇ ਬਾਸਕਟਬਾਲ ਦੇ 40 ਖਿਡਾਰੀਆਂ ਨੂੰ ਇਸ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਹੈ ਅਤੇ ਖਿਡਾਰੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ।दस्य)

    ਮਨ ਕੀ ਬਾਤ ਪ੍ਰੋਗਰਾਮ ਨੂੰ ਲੈਕੇ ਵੱਡੇ ਤੋਂ ਲੈਕੇ ਛੋਟੇ ਖਿਡਾਰੀ ਉਤਸਾਹਤ ਹਨ।  6ਵੀਂ ਜਮਾਤ ਵਿਚ ਪੜਨ ਵਾਲੀ ਉਨਤੀ ਨੇ ਕਿਹਾ ਕਿ ਉਹ ਬਹੁਤ ਖੁਸ਼ੀ ਕਿਉਂ ਮਹਿਸੂਸ ਕਰ ਰਹੀ ਹੈ ਕਿ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨਤੀ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਹ ਸਿੰਗਲਜ਼ ਵਿੱਚ ਜੇਤੂ ਰਹੀ ਸੀ ਅਤੇ ਉਸਨੇ ਡਬਲ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ।

    ਇਸ ਮੌਕੇ ਅੱਠਵੀਂ ਜਮਾਤ ਦੇ ਬੈਡਮਿੰਟਨ ਖਿਡਾਰੀ ਦਿਵਿਆਮ ਸਚਦੇਵਾ ਨੇ ਕਿਹਾ ਕਿ ਉਹ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਉਹ ਬਹੁਤ ਉਤਸ਼ਾਹਿਤ ਵੀ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਦਿਵਿਆਮ ਸਚਦੇਵਾ ਉੱਤਰੀ ਭਾਰਤ ਦੇ ਰਾਜ ਪੱਧਰੀ ਜੇਤੂ ਬੈਡਮਿੰਟਨ ਵਿੱਚ ਰਹਿ ਚੁੱਕੇ ਹਨ।
    Published by:Ashish Sharma
    First published:

    Tags: Jalandhar, Man Ki Baat, Narendra modi, PM

    ਅਗਲੀ ਖਬਰ