ਬਠਿੰਡਾ ਰੈਲੀ: '84 ਦੇ ਦੰਗਿਆਂ ਬਾਰੇ ਬਿਆਨ 'ਤੇ ਮੋਦੀ ਨੇ ਰਾਹੁਲ ਨੂੰ ਘੇਰਿਆ

News18 Punjab
Updated: May 13, 2019, 8:28 PM IST
ਬਠਿੰਡਾ ਰੈਲੀ: '84 ਦੇ ਦੰਗਿਆਂ ਬਾਰੇ ਬਿਆਨ 'ਤੇ ਮੋਦੀ ਨੇ ਰਾਹੁਲ ਨੂੰ ਘੇਰਿਆ
News18 Punjab
Updated: May 13, 2019, 8:28 PM IST
ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਠਿੰਡਾ ਪੁੱਜੇ। ਇਸ ਦੌਰਾਨ ਉਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਸੈਮ ਪਿਤਰੋਦਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਤੇ ਰਾਹੁਲ ਗਾਂਧੀ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ, ਰਾਹੁਲ ਗਾਂਧੀ ਕਹਿੰਦੇ ਹਨ ਕਿ ਪਿਤਰੋਦਾ ਨੂੰ ਸ਼ਰਮ ਆਉਣੀ ਚਾਹੀਦੀ। ਮੈਂ ਕਹਿੰਦਾ ਹਾਂ ਕਿ ਸ਼ਰਮ ਪਿਤਰੋਦਾ ਨੂੰ ਨਹੀਂ, ਰਾਹੁਲ ਗਾਂਧੀ ਨੂੰ ਆਉਣੀ ਚਾਹੁੰਦੀ ਹੈ। ਮੋਦੀ ਨੇ ਕਿਸਾਨਾਂ ਸਬੰਧੀ ਦਾਅਵਾ ਕੀਤਾ ਕਿ 2028 ਤੱਕ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸੇ ਲਈ ਐਨਡੀਏ ਸਰਕਾਰ ਵੱਲੋਂ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾਏਗਾ।

ਉਨ੍ਹਾਂ ਕਿਹਾ ਕਿ 21ਵੀਂ ਸਦੀ 'ਚ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਲਈ ਮਜ਼ਬੂਤ ਸਰਕਾਰ ਚਾਹੀਦੀ ਹੈ। ਹੁਣ ਤੱਕ ਛੇ ਪੜਾਅ ਦੀਆਂ ਹੋਈਆਂ ਵੋਟਾਂ 'ਚ ਕਾਂਗਰਸ ਦੀ ਬੂਰੀ ਤਰ੍ਹਾਂ ਹਾਰ ਤੈਅ ਹੈ। ਉਨ੍ਹਾਂ ਨੂੰ 50 ਸੀਟਾਂ ਵੀ ਨਹੀਂ ਮਿਲਣਗੀਆਂ। ਮੋਦੀ ਨੇ ਪੰਜਾਬੀ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ, ਭਰਾਵੋ ਕਿਵੇਂ ਓ ਤੁਸੀਂ, ਕਿਵੇਂ ਹੈ ਤੁਹਾਡਾ ਪਰਿਵਾਰ। ਮੋਦੀ ਨੇ ਕਿਹਾ, ਤੁਸੀਂ ਪੰਜ ਸਾਲ ਪਹਿਲਾਂ ਜੋ ਮਜ਼ਬੂਤ ਸਰਕਾਰ ਬਣਾਈ, ਉਸ ਦਾ ਕੰਮ ਕਾਜ ਅੱਜ ਤੁਹਾਡੇ ਸਾਹਮਣੇ ਹੈ। ਅੱਜ ਪੂਰੀ ਦੁਨੀਆਂ 'ਚ ਭਾਰਤ ਹੀ ਬੁਲੰਦੀ 'ਤੇ ਹੈ। ਇਸ ਦੇ ਗਵਾਹ ਦੁਨੀਆਂ ਭਰ 'ਚ ਵਸੇ ਪੰਜਾਬੀ ਹਨ। ਭਾਰਤ ਨੂੰ ਮਜ਼ਬੂਤ ਤਾਕਤ ਬਣਾਉਣ ਲਈ ਫਿਰ ਇਕ ਵਾਰ ਮਜ਼ਬੂਤ ਸਰਕਾਰ ਬਣਾਉਣ ਦੀ ਲੋੜ ਹੈ।

Loading...
ਕਾਂਗਰਸ ਦੀਆਂ ਨੀਤੀਆਂ ਬਣਾਉਣ ਵਾਲੇ ਨਾਮਦਾਰ ਦੇ ਗੁਰੂ ਨੇ '84 ਦੰਗਿਆਂ 'ਤੇ ਜੋ ਕਿਹਾ ਉਸ 'ਤੇ ਪੂਰੇ ਦੇਸ਼ 'ਚ ਜਵਾਬਦੇਹੀ ਹੋਈ ਹੈ। ਮੋਦੀ ਨੇ ਕਿਹਾ, 1984 'ਚ ਜੋ ਕੁਝ ਹੋਇਆ, ਉਸ ਨੇ ਇਨਸਾਨੀਅਤ ਨੂੰ ਤਾਰ-ਤਾਰ ਕਰ ਦਿੱਤਾ। ਮੈਂ ਆਪਣੇ ਨਿਆਂ ਦੀ ਲੜਾਈ ਲੜਨ ਦਾ ਵਾਅਦਾ ਕੀਤਾ ਸੀ। ਬਾਦਲ ਸਾਹਿਬ ਦੇ ਆਸ਼ੀਰਵਾਦ ਨਾਲ ਇਕ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਹੈ ਤੇ ਜੋ ਬਚੇ ਹਨ ਉਹ ਵੀ ਜ਼ਿਆਦਾ ਦਿਨ ਬਾਹਰ ਨਹੀਂ ਰਹਿ ਪਾਉਣਗੇ। ਕਾਂਗਰਸ ਦੀ ਇਕ ਹੋਰ ਇਤਿਹਾਸਿਕ ਗਲਤੀ ਹੈ। 1947 'ਚ ਕਾਂਗਰਸ ਨੇ ਵੰਡ ਤਾਂ ਕਰਵਾ ਦਿੱਤੀ ਪਰ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ 'ਚ ਜਾਣ ਦਿੱਤਾ।
ਇਹ ਕਾਂਗਰਸ ਦੀ ਅਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਅੱਜ ਅਸੀਂ ਕੋਰੀਡੋਰ ਬਣਾਉਣ ਦਾ ਕੰਮ ਕਰ ਰਹੇ ਹਾਂ ਤੇ ਕਾਂਗਰਸ ਦੇ ਲੋਕ ਪਾਕਿਸਤਾਨ ਦਾ ਗੁਣਗਾਨ ਕਰ ਰਹੇ ਹਨ। ਉਨ੍ਹਾਂ ਰੈਲੀ 'ਚ ਕਿਸਾਨਾਂ ਦੇ ਮੁੱਦੇ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸਿਆਸੀ ਹਮਲਾ ਕੀਤਾ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕਾਂਗਰਸ 'ਤੇ ਵੀ ਹਮਲਾ ਕੀਤਾ।

 
First published: May 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...