Home /News /punjab /

ਤਰਨ ਤਾਰਨ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਹੋਈ ਮੌਤ

ਤਰਨ ਤਾਰਨ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਹੋਈ ਮੌਤ

 ਤਰਨ ਤਾਰਨ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਹੋਈ ਮੌਤ

ਤਰਨ ਤਾਰਨ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਹੋਈ ਮੌਤ

  • Share this:
Sidharth Arora

ਬੀਤੇ ਦਿਨੀ ਬਟਾਲਾ ਅਤੇ ਜੰਡਿਆਲਾ ਗੁਰੁ ਦੇ ਪਿੰਡ ਮੁੱਛਲ ਵਿੱਚ ਜਹਿਰੀਲੀ ਦੇਸ਼ੀ ਸ਼ਰਾਬ ਪੀਣ ਨਾਲ ਹੋਈਆਂ ਮੋਤਾਂ ਤੋ ਬਾਅਦ ਅੱਜ ਤਰਨ ਤਾਰਨ ਜਿਲ੍ਹੇ ਅੰਦਰ ਜਹਿਰੀਲ ਸ਼ਰਾਬ ਪੀਣ ਕਾਰਨ 13 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਭ ਤੋ ਵੱਧ ਕਹਿਰ ਜਹਿਰੀਲੀ ਸ਼ਰਾਬ ਨੇ ਸ਼ਹਿਰ ਦੇ ਸੱਚਖੰਡ ਰੋਡ ਤੇ ਦਿਖਾਇਆ ਹੈ ਜਿਥੇ ਸੱਤ ਲੋਕਾਂ ਦੀ ਜਹਿਰੀਲੀ ਸ਼ਰਾਬ ਪੀਣ ਨਾਲ ਬੀਤੀ ਰਾਤ ਮੌਤ ਹੋ ਗਈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸਦੀ ਭਿਣਕ ਨਾ ਲੱਗਣ ਕਾਰਨ ਮ੍ਰਿਤਕਾਂ ਦੇ ਵਾਰਸ਼ਾਂ ਨੇ ਉੱਕਤ ਲੋਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸੇ ਹੀ ਤਰ੍ਹਾਂ ਜਿਲ੍ਹੇ ਪਿੰਡ ਮੱਲਮੋਰੀ ਵਿਖੇ ਬੀਤੀ ਰਾਤ ਪਿਉ ਪੁੱਤ ਦੀ ਜਹਿਰੀਲੀ ਸ਼ਰਾਬ ਪੀਣ ਕਾਰਨ ਮੋਤ ਹੋ ਗਈ।  ਪਿੰਡ ਕੱਕਾ ਕੰਡਿਆਲਾ ,ਪੰਡਰੀ ਗੋਲਾ , ਭੱਲਰ ਅਤੇ ਜਵੰਦਾ ਵਿਖੇ ਵੀ ਇੱਕ ਇੱਕ ਵਿਅਕਤੀ ਦੀ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆਂ ਸ਼ਹਿਰ ਅਤੇ ਇਲਾਕੇ ਵਿੱਚ ਵੱਡੇ ਪੱਧਰ ਨਜਾਇਜ ਦੇਸ਼ੀ ਸ਼ਰਾਬ ਦਾ ਕਾਰੋਬਾਰ ਜਾਰੀ ਹੈ। ਉੱਕਤ ਲੋਕ ਵੀ ਨਜਾਇਜ ਸ਼ਰਾਬ ਵੇਚਣ ਵਾਲਿਆ ਕੋਲੋ ਸ਼ਰਾਬ ਪੀ ਕੇ ਆਏ ਸਨ ਅਤੇ ਘਰ ਆਉਣ ਤੇ ਉਹਨਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਕਤ ਲੋਕਾਂ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆਂ ਕਿ ਹੁਣ ਤੱਕ ਕਿਸੇ ਵੀ ਪੁਲਿਸ ਅਤੇ ਪ੍ਰਸ਼ਾਸਿਨਕ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀ ਲਈ।
Published by:Ashish Sharma
First published:

Tags: Tarn taran

ਅਗਲੀ ਖਬਰ