ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਪੱਬਾਂ ਭਾਰ

Representative Image

  • Share this:
    ਸੂਬੇ ਭਰ ਚ ਪੰਚਾਈਤੀ ਚੋਣਾਂ ਦਾ ਮੌਹਲ ਹੈ ਤਾਂ ਪਿੰਡ ਸਮਾਉਂ ਚ ਵੀ ਸਿਆਸੀ ਮੌਹਲ ਭਖਿਆ ਹੋਇਆ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਕਾਫ਼ੀ ਚੌਕੰਨੀ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਖੂਫੀਆ ਵਿਭਾਗ ਨੇ ਵੀ ਲਗਾਤਾਰ ਨਜ਼ਰਾਂ ਜਮਾ ਕੇ ਰੱਖੀਆਂ ਹੋਈਆਂ ਹਨ। ਖੂਫੀਆ ਵਿਭਾਗ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਲਰਟ ਜਾਰੀ ਕਰਦੇ ਹੋਏ ਇਹ ਕਿਹਾ ਹੈ ਕਿ ਗੈਂਗਸਟਰ ਅਤੇ ਨਸ਼ਾ ਤਸਕਰ ਇਨ੍ਹਾਂ ਚੋਣਾਂ ਨੂੰ ਖਰਾਬ ਕਰਨ ਦੇ ਲਈ ਘੁਸਪੈਠ ਕਰ ਸਕਦੇ ਹਨ।

    ਪੁਲਿਸ ਨੇ ਇਨ੍ਹਾਂ ਨੂੰ ਚੋਣਾਂ ਨੂੰ ਦੇਖਦੇ ਹੋਏ ਬਹੁਤ ਸਮਾਂ ਪਹਿਲਾ ਹੀ ਅਲਰਟ ਜਾਰੀ ਕਰ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਚੋਣਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਆਪਣੇ ਮੁਲਾਜ਼ਮ ਤੈਨਾਤ ਕੀਤੇ ਹੋਏ ਹਨ। ਲੁਧਿਆਣਾ ਕਮਿਸ਼ਨਰੇਟ ਪੁਲਿਸ ਵੀ ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਹਜ਼ਾਰ ਪੁਲਿਸ ਕਰਮੀ ਤੈਨਾਤ ਕਰੇਗੀ। ਚੋਣਾਂ ਵਾਲੇ ਦਿਨ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੇ ਪੁਲਿਸ ਨੂੰ ਤੈਨਾਤ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਨਸ਼ਾ ਤਸਕਰ ਜਾਂਕੋਈ ਵੀ ਗੈਂਗਸਟਰ ਚੋਣਾਂ ਦਾ ਮਾਹੌਲ ਨਾ ਖਰਾਬ ਕਰ ਸਕੇ। ਇਸਦੇ ਨਾਲ ਹੀ ਪੁਲਿਸ ਦੇ ਵੱਲੋਂ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਰਚ ਅਭਿਆਨ ਚਲਾਉਂਦੀ ਰਹੇਗੀ। ਚੋਣਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੈਰਾਮਿਲਟਰੀ ਫੋਰਸ ਅਤੇ ਬਟਾਲੀਅਨ ਵੀ ਤੈਨਾਤ ਕੀਤੀ ਜਾਂ ਰਹੀ ਹੈ।
    First published: