ਸੁਲਤਾਨਪੁਰ ਲੋਧੀ 'ਚ ਘਰ 'ਚੋਂ ਬਜ਼ੁਰਗ ਮਹਿਲਾ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਮਹਿਲਾ ਦੀ ਲਾਸ਼ ਗਲੀ ਸੜੀ ਹਾਲਤ ਵਿਚ ਸੀ ਅਤੇ ਕਾਫੀ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਮੌਤ ਦਾ ਖੁਲਾਸਾ ਹੋਇਆ। ਮ੍ਰਿਤਕ ਮਹਿਲਾ ਦੀ ਪਛਾਣ 80 ਸਾਲ ਕੁਲਵਿੰਦਰ ਕੌਰ ਦੇ ਤੌਰ 'ਤੇ ਹੋਈ ਹੈ। ਲਾਸ਼ ਦੀ ਹਾਲਤ ਬੇਹੱਦ ਖਰਾਬ ਹੋਣ ਕਾਰਨ ਸ਼ੱਕ ਹੈ ਕਿ ਮਹਿਲਾ ਦੀ ਮੌਤ 6 ਦਿਨ ਪਹਿਲਾਂ ਹੀ ਚੁੱਕੀ ਸੀ। ਪੁਲਿਸ ਨੂੰ ਮਹਿਲਾ ਦੇ ਬੇਟੇ 'ਤੇ ਹੀ ਸ਼ੱਕ ਹੈ। ਕੁਝ ਦਿਨ ਪਹਿਲਾਂ ਅਪਾਹਜ਼ ਵਿਅਕਤੀ ਨਾਲ ਕੁੱਟਮਾਰ ਕੀਤੀ ਸੀ। ਉਸਨੂੰ ਇੰਗਲੈਂਡ ਤੋਂ ਵੀ ਡਿਪੋਰਟ ਕੀਤਾ ਗਿਆ ਸੀ।
ਮ੍ਰਿਤਕ ਮਹਿਲਾ ਦੇ ਬੇਟੇ ਨੇ ਆਪਣੇ ਹੀ ਸਗੇ ਭਰਾ ਤੇ ਇਲਜ਼ਾਮ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦਾ ਭਰਾ ਝਗੜਾਲੂ ਕਿਸਮ ਦਾ ਹੈ। ਪਹਿਲਾਂ ਵੀ ਕਈ ਵਾਰ ਉਹ ਮਾਤਾ ਨਾਲ ਕੁੱਟਮਾਰ ਕਰ ਚੁੱਕਾ ਹੈ। ਉਸ ਦੇ ਸੁਭਾਅ ਦੇ ਚਲਦੇ ਹੀ ਵੱਡਾ ਭਰਾ ਉਸ ਨੂੰ ਕਾਫੀ ਸਮੇਂ ਤੋਂ ਨਹੀਂ ਮਿਲ ਰਿਹਾ ਸੀ। ਘਰ ਵਿਚ ਕਿਰਾਏ 'ਤੇ ਰਹਿੰਦੀ ਮਹਿਲਾ ਦਾ ਵੀ ਕਹਿਣਾ ਹੈ ਕਿ ਉਕਤ ਬੇਟਾ ਪਹਿਲਾਂ ਵੀ ਲੜਦਾ ਝਗੜਦਾ ਰਹਿੰਦਾ ਸੀ।
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਮਹਿਲਾ ਦੇ ਬੇਟੇ ਤੇ ਪਹਿਲਾਂ ਵੀ ਝਗੜਾ ਕਰਨ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਉਕਤ ਵਿਅਕਤੀ ਨੇ ਸੁਲਤਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਇਕ ਅਪਾਹਜ਼ ਵਿਅਕਤੀ ਨਾਲ ਕੁੱਟਮਾਰ ਕੀਤੀ ਸੀ। ਫਿਲਹਾਲ ਮਹਿਲਾ ਦੇ ਬੇਟੇ ਨੂੰ ਪੁਲਿਸ ਨੇ ਪੁੱਛ ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sultanpur Lodhi