
ਅਫੀਮ ਸਮੇਤ ਕਾਬੂ ਵਿਅਕਤੀ ਪੁਲਿਸ ਪਾਰਟੀ ਨਾਲ
ਅਮਰਜੀਤ ਸਿੰਘ ਪੰਨੂ
ਰਾਜਪੁਰਾ- ਪੰਜਾਬ ਵਿਚੋਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਪੁਲਿਸ ਵਲੋਂ ਪੂਰੀ ਸਖਤੀ ਕੀਤੀ ਹੋਈ ਹੈ।ਥਾਣਾ ਸਦਰ ਰਾਜਪੁਰਾ ਦੇ ਮੁਖ ਅਫਸਰ ਗੁਰਪ੍ਰੀਤ ਸਿੰਘ ਹਾਂਡਾ ਦੀ ਅਗਵਾਈ ਵਿਚ ਸਰਹੰਦ ਨੈਸ਼ਨਲ ਹਾਈਵੇ ਤੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵਿਅਕਤੀ ਪੈਦਲ ਆ ਰਿਹਾ ਸੀ ਜਿਸ ਨੂੰ ਸ਼ੱਕ ਪੈਣ ਤੇ ਪੁਲਿਸ ਵਲੋਂ ਉਸਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 2 ਕਿਲੋ ਅਫੀਮ ਬਰਾਮਦ ਕੀਤੀ। ਥਾਣਾ ਸਦਰ ਪੁਲਿਸ ਵਲੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਅਫੀਮ ਦੇ ਤਸਕਰ ਨੂੰ ਰਾਜਪੁਰਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਸਕਰ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ਭੇਜ ਦਿੱਤਾ ਹੈ।
ਗੁਰਪ੍ਰੀਤ ਸਿੰਘ ਹਾਂਡਾ ਥਾਣਾ ਸਦਰ ਮੁਖੀ ਨੇ ਦਸਿਆ ਕਿ ਦੋਸ਼ੀ ਖਿਲਾਫ 18-61-85 ਨਸ਼ਾ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕਰਕੇ ਪੁਛਪੜਤਾਲ ਕਰਨ ਲਈ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਕਿ ਪਤਾ ਲੱਗ ਸਕੇ ਕਿ ਤਸਕਰ ਹੋਰ ਕਿਹੜੇ ਲੋਕਾਂ ਨੂੰ ਅਫੀਮ ਵੇਚਣ ਲਈ ਆਉਂਦਾ ਸੀ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।